ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਮੁੱਖ ਮੰਤਰੀ ਨੇ ਸਤਲੁਜ ਪੱਟੀ ਨੂੰ ਹੜ੍ਹਾਂ ਤੋਂ ਬਚਾਉਣ ਲਈ ਧੁੱਸੀ ਬੰਨ੍ਹ ਸੰਪਰਕ ਸੜਕ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 20-06-2026

ਲੋਹੀਆਂ ਖਾਸ, (ਜਲੰਧਰ) 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਸ਼ਾਹਕੋਟ ਹਲਕੇ ਦੇ ਬਲਾਕ ਲੋਹੀਆਂ ਦੇ ਪਿੰਡ ਮੰਡਾਲਾ ਛੰਨਾ ਤੋਂ ਸ਼ਾਹਕੋਟ ਤੱਕ ਸਤਲੁਜ ਦਰਿਆ ‘ਤੇ 61.82 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 37.93 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ ਗਿਆ।ਇਹ ਸੜਕ ਸ਼ਾਹਕੋਟ-ਮੋਗਾ-ਰਾਮਪੁਰ ਰੋਡ ਤੋਂ ਗਿੱਦੜਪਿੰਡੀ ਧੁੱਸੀ ਬੰਨ੍ਹ ਤੱਕ ਸੰਪਰਕ ਪ੍ਰਦਾਨ ਕਰੇਗੀ, ਜਿਸ ਨਾਲ ਸਤਲੁਜ ਦਰਿਆ ਨੇੜਲੇ ਇਲਾਕੇ ਦੇ ਮੰਡ ਖੇਤਰ ਦੇ 15 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ| ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਹਰ ਪੱਖ ਤੋਂ ਪਹਿਲੇ ਨੰਬਰ ਦਾ ਸੂਬਾ ਬਣਾ ਰਹੀ ਹੈ| ਉਨ੍ਹਾਂ ਕਿਹਾ ਕਿ ਚਾਹੇ ਆਮ ਆਦਮੀ ਕਲੀਨਿਕ ਹੋਣ, ਸਕੂਲ ਸਿੱਖਿਆ ਹੋਵੇ, 10 ਲੱਖ ਬੀਮਾ ਯੋਜਨਾ ਹੋਵੇ, ਮੁਫ਼ਤ ਘਰੇਲੂ ਬਿਜਲੀ ਹੋਵੇ, ਦਰਿਆਵਾਂ ਦੇ ਪਾਣੀ ਨੂੰ ਸਹੀ ਢੰਗ ਨਾਲ ਖੇਤੀ ਲਈ ਵਰਤਣ ਸਮੇਤ ਹਰ ਖੇਤਰ ‘ਚ ਅਸੀਂ ਸਾਰੀਆਂ ਪਾਰਟੀਆਂ ਨਾਲੋਂ ਅੱਗੇ ਹਾਂ| ਹੜ੍ਹ ਰੋਕੂ ਲੋਕ ਕਮੇਟੀ ਗਿੱਦੜਪਿੰਡੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਮੂ ਲੀਡਰ ਵਲੋਂ ਹੜ੍ਹ ਮਾਰੇ ਇਲਾਕੇ ਲਈ ਪੰਜਾਬ ਦੀ ਮਾਨ ਸਰਕਾਰ ਵਲੋਂ ਬੰਨ੍ਹ ’ਤੇ ਸੜਕਾਂ, ਦਰਿਆ ’ਚੋਂ ਮਿੱਟੀ ਚੁਕਾਉਣੀ ਅਤੇ ਦਰਿਆਂ ਦੀਆਂ ਨੋਚਾਂ ਆਦਿ ਦੇ ਕੀਤੇ ਤਸੱਲੀ ਬਖ਼ਸ਼ ਕੰਮ ਦੀ ਕੀਤੀ ਸ਼ਲਾਘਾ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਕੋਈ ਵੀ ਮੁੱਖ ਮੰਤਰੀ ਬੰਨ੍ਹਾਂ ’ਤੇ ਨਹੀਂ ਆਇਆ ਹੋਵੇਗਾ, ਕੇਵਲ ਹੈਲੀਕਾਪਟਰ ਦੇ ਸਰਵੇਖਣ ਹੀ ਕੀਤੇ ਹੋਣਗੇ| ਇਸ ਮੌਕੇ ਧੰਨਵਾਦ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸੜਕ ਬਣਨ ਨਾਲ ਲੋਕਾਂ ਦੀ 75 ਸਾਲ ਦੀ ਪੁਰਾਣੀ ਮੰਗ ਪੂਰੀ ਹੋਈ ਹੈ, ਜਿਸ ਲਈ ਮਾਨ ਸਰਕਾਰ ਨੂੰ ਲੋਕ ਕੈਂਰੋਂ ਸਰਕਾਰ ਵਾਂਗ ਯਾਦ ਕਰਿਆ ਕਰਨਗੇ| ਇਸ ਮੌਕੇ ਸੰਤ ਬਾਬਾ ਪ੍ਰਗਟ ਨਾਥ ਰਹੀਮਪੁਰ, ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ, ਐੱਸ.ਡੀ.ਐੱਮ. ਲਾਲ ਵਿਸ਼ਵਾਸ, ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ, ਰੀਡਰ ਮੁਖਤਿਆਰ ਸਿੰਘ ਹਾਜ਼ਰ ਸਨ| ਸਥਾਨਕ ਆਗੂਆਂ ਵਿਚ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ, ਇੰਫੋਟੈੱਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਹਰਜਿੰਦਰ ਸਿੰਘ ਸੀਚੇਵਾਲ, ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਜਸਵੀਰ ਸਿੰਘ ਜਲਾਲਪੁਰੀ, ਕੌਂਸਲਰ ਸਾਹਿਬ ਸਿੰਘ, ਕੌਂਸਲਰ ਆਗੂ ਵਿਜੈ ਕੁਮਾਰ, ਕੁਲਦੀਪ ਸਿੰਘ ਬਾਗਵਾਲੇ, ਰਜਿੰਦਰ ਸਿੰਘ ਭੁੱਲਰ, ਸਾ. ਸਰਪੰਚ ਸੁਖਵਿੰਦਰ ਸਿੰਘ ਗੱਟੀ, ਸਾ. ਸਰਪੰਚ ਜਸਪਾਲ ਸਿੰਘ ਗੱਟੀ, ਗੁਰਮੁੱਖ ਸਿੰਘ ਟਰੱਕਾਂ ਵਾਲੇ, ਲਖਵਿੰਦਰ ਸਿੰਘ ਲਹਿਰੀ ਸਮੇਤ ਵੱਡੀ ਗਿਣਤੀ ’ਚ ‘ਆਪ’ ਵਰਕਰ ਹਾਜ਼ਰ ਸਨ|

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਨੀਟ-ਯੂ.ਜੀ. ਨਾਲ ਸੰਬੰਧਿਤ ਪਟੀਸ਼ਨਾਂ ’ਤੇ ਸੁਣਵਾਈ ਤੋਂ ਇਨਕਾਰ ਅਗਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ ’ਤੇ ਬੰਬਾਰੀ ਕਾਰਨ ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ ਰੱਦ
Ad Position 24
No active advertisement