18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਾਕਿ ’ਚ ਦੋ ਧਮਾਕੇ-7 ਮੌਤਾਂ

Ad Position 21
No active advertisement
ਅਜੀਤ ਡੈਸਕ 21-06-2026
ਅੰਮ੍ਰਿਤਸਰ, 20 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਪਖਤੂਨਖਵਾ ਦੇ ਬੰਨੂ ਸ਼ਹਿਰ ਦੀ ਦੋਮੈਲ ਤਹਿਸੀਲ ‘ਚ ਲਗਾਤਾਰ ਦੋ ਧਮਾਕਿਆਂ ਵਿਚ ਘੱਟੋ-ਘੱਟ 7 ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਘਾਤਕ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਅਹਿਮਦ ਜ਼ਈ ਪੁਲਿਸ ਸਟੇਸ਼ਨ ਦੀ ਸੀਮਾ ਦੇ ਅੰਦਰ ਬਰਘੰਟੋ ਖੇਤਰ ‘ਚ ਹੋਏ, ਜਿੱਥੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕਥਿਤ ਤੌਰ ‘ਤੇ ਲੋਕਾਂ ਨੂੰ ਬੰਨੂ ਸ਼ਹਿਰ ਵੱਲ ਲਿਜਾ ਰਹੀ ਇਕ ਡੈਟਸਨ ਵਾਹਨ ਨੂੰ ਨਿਸ਼ਾਨਾ ਬਣਾਇਆ। ਜ਼ਿਲ੍ਹਾ ਪੁਲਿਸ ਅਧਿਕਾਰੀ ਯਾਸੀਰ ਅਫਰੀਦੀ ਦੇ ਅਨੁਸਾਰ ਪਹਿਲਾ ਧਮਾਕਾ ਦੋਮੈਲ ਤਹਿਸੀਲ ਦੇ ਬਰਘੰਟੋ ਖੇਤਰ ‘ਚ ਡੈਟਸਨ ਵਾਹਨ ਦੇ ਨੇੜੇ ਹੋਇਆ। ਇਸ ਤੋਂ ਬਾਅਦ ਦੂਜਾ ਧਮਾਕਾ ਵੀ ਉਸੇ ਸਥਾਨ ‘ਤੇ ਬਚਾਅ ਕਾਰਜਾਂ ਦੌਰਾਨ ਹੋਇਆ, ਜਿਸ ਨਾਲ ਇਲਾਕੇ ‘ਚ ਡਰ ਅਤੇ ਹਫੜਾ-ਦਫੜੀ ਵਧ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਆਰ. ਐੱਚ. ਸੀ. ਦੋਮੈਲ ਭੇਜ ਦਿੱਤੀਆਂ ਗਈਆਂ ਹਨ, ਜਦੋਂ ਕਿ ਜ਼ਖਮੀਆਂ ਨੂੰ ਡਾਕਟਰੀ ਇਲਾਜ ਲਈ ਖ਼ਲੀਫ਼ਾ ਗੁਲਨਾਜ਼ ਹਸਪਤਾਲ ‘ਚ ਤਬਦੀਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਥੀਖੇਲ ਕਬੀਲੇ ਦੇ ਲੋਕ ਡੈਟਸਨ ‘ਚ ਯਾਤਰਾ ਕਰ ਰਹੇ ਸਨ ਅਤੇ ਜਦੋਂ ਉਹ ਬੰਨੂ ਸ਼ਹਿਰ ਵੱਲ ਜਾ ਰਹੇ ਸਨ ਤਾਂ ਉਸ ਵੇਲੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਕਿਹਾ ਕਿ ਸਬ-ਡਿਵੀਜ਼ਨ ਦੇ ਤਹਿਸੀਲਦਾਰ ਦੀ ਗੱਡੀ ਵੀ ਧਮਾਕੇ ਦੀ ਲਪੇਟ ‘ਚ ਆ ਗਈ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚੀਆਂ ਅਤੇ ਹਮਲੇ ਦੀ ਪ੍ਰਕਿਰਤੀ ਦਾ ਪਤਾ ਲਗਾਉਣ ਅਤੇ ਜਿੰਮੇਵਾਰਾਂ ਦੀ ਪਛਾਣ ਕਰਨ ਲਈ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਆਈ. ਈ. ਡੀ. ਧਮਾਕਿਆਂ ਦੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਨਿੰਦਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਗਵੰਤ ਮਾਨ ਦੇ ਹੱਕ ’ਚ ਡਟੀ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਖ਼ਿਲਾਫ਼ ਸੂਬੇ ਭਰ ’ਚ ਪ੍ਰਦਰਸ਼ਨ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ 27 ਨੂੰ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ ਸੱਦੀ
Ad Position 24