ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਅਮਿਤ ਸ਼ਾਹ ਨੇ ਨਸ਼ਿਆਂ ਦੇ ਤਸਕਰਾਂ ਖ਼ਿਲਾਫ਼ ਸਖ਼ਤ ਰੁਖ਼ ਅਪਨਾਉਣ ਦਾ ਕੀਤਾ ਅਹਿਦ

Ad Position 21
No active advertisement
ਅਜੀਤ ਡੈਸਕ 27-06-2026
ਨਵੀਂ ਦਿੱਲੀ, 26 ਜੂਨ (ਉਪਮਾ ਡਾਗਾ ਪਾਰਥ)- ‘ਭਾਰਤ ਦੀ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਜੰਗ ’ਚ ਆਉਣ ਵਾਲੇ ਤਿੰਨ ਸਾਲ ਅਹਿਮ ਹਨ। ਇਸ ਸਮੇਂ ਦੌਰਾਨ ਨਸ਼ਿਆਂ ਦੇ ਤੰਤਰ ਨੂੰ ਖ਼ਤਮ ਕਰਨ ਲਈ ਬਣਾਈਆਂ ਜਾਣ ਵਾਲੀਆਂ ਨੀਤੀਆਂ ਲੰਮੇ ਸਮੇਂ ਦਾ ਖਾਕਾ ਉਲੀਕਣਗੀਆਂ।’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਕਤ ਬਿਆਨ ਸ਼ੁੱਕਰਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ’ਚ ਹੋਈ ‘ਨਾਰਕੋ-ਤਾਲਮੇਲ ਕੇਂਦਰ’ ਦੀ 10ਵੀਂ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤਾ। ਗ੍ਰਹਿ ਮੰਤਰੀ ਨੇ ਇਸ ਮੌਕੇ ਨਸ਼ਿਆਂ ’ਤੇ ਕਾਬੂ ਪਾਉਣ ਸੰਬੰਧੀ 3 ਸਾਲਾਂ ‘ਵਿਜ਼ਨ ਡਾਕੂਮੈਂਟ’ ਵੀ ਜਾਰੀ ਕੀਤਾ। ਸਾਲ 2026 ਤੋਂ 2029 ਲਈ ਜਾਰੀ ਕੀਤੇ ਇਸ ਦਸਤਾਵੇਜ਼ ਨੂੰ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ 3 ਸਾਲਾਂ ’ਚ ਇਸ ਖਾਕੇ ਨੂੰ ਦੇਸ਼ ਭਰ ’ਚ ਲਾਗੂ ਕੀਤਾ ਜਾਵੇਗਾ। ਅਮਿਤ ਸ਼ਾਹ ਨੇ ਨਸ਼ਿਆਂ ਦੀ ਤਸਕਰੀ ਦੇ ਢਾਂਚੇ ਨੂੰ ਖ਼ਤਮ ਕਰਨ ਲਈ ਭਾਵ ‘ਤਲਾਸ਼ ਕਰੋ, (ਖੇਪ) ਮਨਫੀ ਕਰੋ ਅਤੇ ਨਸ਼ਟ ਕਰੋ’ ਦੀ ਨੀਤੀ ਅਪਨਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਤਸਕਰਾਂ ਖ਼ਿਲਾਫ਼ ਸਖ਼ਤ ਨੀਤੀ ਅਪਨਾਉਣੀ ਹੋਵੇਗੀ, ਜਦਕਿ ਨਸ਼ਿਆਂ ਦੇ ਸ਼ਿਕਾਰ ਹੋਏ ਪੀੜਤਾਂ ਪ੍ਰਤੀ ਰਹਿਮ ਨਾਲ ਪੇਸ਼ ਆਉਣਾ ਹੋਵੇਗਾ। ਗ੍ਰਹਿ ਮੰਤਰੀ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਇਸ ਮੁੱਦੇ ’ਤੇ ਇਕ ਮੰਚ ’ਤੇ ਆਉਣ ਦੀ ਅਪੀਲ ਕੀਤੀ, ਜਿਸ ’ਚ ਉਨ੍ਹਾਂ ਸੰਤਾਂ, ਜੋ ਲੋਕਾਂ ਦੀ ਰਹਿਨੁਮਾਈ ਕਰ ਸਕਣ, ਨੌਜਵਾਨਾਂ, ਜੋ ਭਵਿੱਖ ਨੂੰ ਆਕਾਰ ਦੇ ਸਕਣ ਅਤੇ ਮਾਤ ਸ਼ਕਤੀ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਯੂ.ਕੇ. ਐਫ.ਟੀ.ਏ. ਦਾ ਮੁੱਖ ਉਦੇਸ਼ ਵੱਡੇ ਬਦਲਾਅ ਲਿਆਉਣ ਵਾਲਾ ਵਿਕਾਸ ਹੋਣਾ ਚਾਹੀਦਾ-ਗੋਇਲ ਅਗਲੀ ਖ਼ਬਰ ‘ਆਪ੍ਰੇਸ਼ਨ ਸੰਧੂਰ’ ਦੇ 6 ਸ਼ਹੀਦਾਂ ਦੇ ਨਾਂਅ ਪਹਿਲੀ ਵਾਰ ਹੋਏ ਜਨਤਕ
Ad Position 24
No active advertisement