ਸਾਊਦੀ ਅਰਬ ’ਚ ਹੈਲੀਕਾਪਟਰ ਹਾਦਸਾਗ੍ਰਸਤ-14 ਮੌਤਾਂ
ਅਜੀਤ ਡੈਸਕ
29-06-2026
ਦੁਬਈ, 28 ਜੂਨ (ਏਜੰਸੀ)-ਐਤਵਾਰ ਨੂੰ ਸਾਊਦੀ ਅਰਬ ’ਚ ਇਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਸਾਊਦੀ ਊਰਜਾ ਮੰਤਰਾਲੇ ਅਨੁਸਾਰ ਜਹਾਜ਼ ’ਚ ਸਵਾਰ ਸਾਰੇ ਲੋਕ ਮਾਰੇ ਗਏ। ਬਿਆਨ ’ਚ ਕਿਹਾ ਗਿਆ ਹੈ ਕਿ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਦੇ ਕਰੀਬ ਹੋਇਆ, ਅਤੇ ਮਾਰੇ ਗਏ ਸਾਰੇ ਲੋਕ ਸਾਊਦੀ ਨਾਗਰਿਕ ਸਨ। ਹਾਦਸੇ ਦੇ ਕਾਰਨਾਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਮਿਲੀ। ਇਹ ਹੈਲੀਕਾਪਟਰ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਦਾ ਸੀ।