ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਿਧਾਇਕਾਂ ਦੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ੀ ਤੇ 5 ਜੁਲਾਈ ਦੇ ਸ਼੍ਰੋਮਣੀ ਕਮੇਟੀ ਦੇ ਇਕੱਠ ਸੰਬੰਧੀ ਵਿਚਾਰਾਂ ਹੋਣ ਦੀ ਚਰਚਾ

Ad Position 21
No active advertisement
ਅਜੀਤ ਡੈਸਕ 02-07-2026

ਪੰਜਾਬ ਮੰਤਰੀ ਮੰਡਲ ਦੀ ਹੋਈ ਬੰਦ ਕਮਰਾ ਬੈਠਕ
ਚੰਡੀਗੜ੍ਹ, 1 ਜੁਲਾਈ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਇੱਥੇ ਮੁੱਖ ਮੰਤਰੀ ਨਿਵਾਸ ’ਤੇ ਹੋਈ ਬੈਠਕ ਨੂੰ ਗੈਰ-ਸਰਕਾਰੀ ਰੱਖਿਆ ਗਿਆ ਤੇ ਕਿਸੇ ਵੀ ਅਧਿਕਾਰੀ ਨੂੰ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਤੇ ਨਾ ਹੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਮੀਟਿੰਗ ਦੀ ਕਾਰਵਾਈ ਸੰਬੰਧੀ ਜਾਣਕਾਰੀ ਹੀ ਦਿੱਤੀ ਗਈ, ਪਰ ਚਰਚਾ ਇਹ ਹੈ ਕਿ ਮੀਟਿੰਗ ਦੌਰਾਨ ਮੰਤਰੀਆਂ ਤੇ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ 29 ਜੂਨ ਨੂੰ ਹੋਈ ਪੇਸ਼ੀ ਤੇ ਸ਼੍ਰੋਮਣੀ ਕਮੇਟੀ ਵਲੋਂ 5 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸੱਦੇ ਗਏ ਇਕੱਠ ਨਾਲ ਸੰਬੰਧਿਤ ਮਾਮਲਿਆਂ ਉੱਤੇ ਵਿਚਾਰਾਂ ਹੋਈਆਂ ਤੇ ਪਾਰਟੀ ਤੇ ਸਰਕਾਰ ਵਲੋਂ ਇਸ ਸੰਬੰਧੀ ਬਣਾਈ ਜਾ ਰਹੀ ਰਣਨੀਤੀ ਨੂੰ ਵੀ ਵਿਚਾਰਿਆ ਗਿਆ। ਸੂਚਨਾ ਅਨੁਸਾਰ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਵਲੋਂ 29 ਜੂਨ ਨੂੰ ਪਾਰਟੀ ਮੰਤਰੀਆਂ ਤੇ ਵਿਧਾਇਕਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੇਸ਼ੀ ਸੰਬੰਧੀ ਸਮੁੱਚੀ ਕਾਰਵਾਈ ਨੂੰ ਪੂਰੇ ਧਿਆਨ ਨਾਲ ਵਾਚਿਆ ਗਿਆ। ਚਰਚਾ ਇਹ ਵੀ ਹੈ ਕਿ ਪਾਰਟੀ ਵਲੋਂ ਅੱਜ ਹੋਏ ਵਿਚਾਰ-ਵਟਾਂਦਰੇ ਸੰਬੰਧੀ ਕੱਲ੍ਹ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ, ਪਰ ਸਮਝਿਆ ਜਾਂਦਾ ਹੈ ਕਿ ਅੱਜ ਦੀ ਮੀਟਿੰਗ ਵਿਚ ਕੋਈ ਸਰਕਾਰੀ ਏਜੰਡਾ ਨਹੀਂ ਵਿਚਾਰਿਆ ਗਿਆ, ਕਿਉਂਕਿ ਮੀਟਿੰਗ ਲਈ ਕੋਈ ਅਧਿਕਾਰੀ ਨਹੀਂ ਸੱਦਿਆ ਗਿਆ ਸੀ ਤੇ ਨਾ ਹੀ ਕੋਈ ਫਾਈਲ ਵੇਖੀ ਗਈ। ਮੰਤਰੀਆਂ ਨਾਲ ਤਾਇਨਾਤ ਅਧਿਕਾਰੀਆਂ ਤੇ ਸੁਰੱਖਿਆ ਅਧਿਕਾਰੀਆਂ ਨੂੰ ਵੀ ਸੂਚਨਾ ਅਨੁਸਾਰ ਮੀਟਿੰਗ ਤੋਂ ਦੂਰ ਰੱਖਿਆ ਗਿਆ ਤੇ ਨਾ ਹੀ ਮੀਟਿੰਗ ਦੀ ਕੋਈ ਫੋਟੋ ਆਦਿ ਕਰਵਾਈ ਗਈ। ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਕੱਲ੍ਹ ਤੋਂ ਦੱਖਣ ਵਿਚ ਕੁਝ ਦਿਨਾਂ ਲਈ ਵਿਪਾਸਨਾ ’ਤੇ ਜਾ ਰਹੇ ਹਨ। ਹਾਲਾਂਕਿ ਸਰਕਾਰੀ ਤੌਰ ’ਤੇ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਚਰਚਾ ਇਹ ਹੈ ਕਿ ਮੁੱਖ ਮੰਤਰੀ ਅਗਲਾ ਕੋਈ ਇਕ ਹਫ਼ਤਾ ਸੂਬੇ ਤੋਂ ਬਾਹਰ ਰਹਿਣਗੇ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਮੁੱਖ ਮੰਤਰੀ ਇਸ ਤੋਂ ਪਹਿਲਾਂ ਵੀ ਇਕ ਦੋ ਵਾਰ ਬੈਂਗਲੁਰੂ ਜਾ ਚੁੱਕੇ ਹਨ ਤੇ ਭਾਰੀ ਚੋਣ ਪ੍ਰਚਾਰ ਤੋਂ ਬਾਅਦ ਜਾਂ ਪਹਿਲਾਂ ਉਹ ਅਜਿਹਾ ਕਰਦੇ ਰਹੇ ਹਨ। ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਵਲੋਂ ਵੀ ਆਪਣੀ ਚੋਣ ਰਣਨੀਤੀ ਤੇ ਚੋਣ ਪ੍ਰਚਾਰ ਦੀ ਰੂਪ-ਰੇਖਾ ਉਤੇ ਮਗਰਲੇ ਕਈ ਦਿਨਾਂ ਤੋਂ ਵਿਚਾਰ- ਵਟਾਂਦਰੇ ਜਾਰੀ ਹਨ ਤੇ ਆਉਂਦੇ ਦਿਨਾਂ ਦੌਰਾਨ ਇਸ ਵਿਚ ਤਬਦੀਲੀਆਂ ਵੀ ਵੇਖੀਆਂ ਜਾ ਸਕਦੀਆਂ ਹਨ। ਪਾਰਟੀ ਆਪਣੇ ਚੋਣ ਪ੍ਰਚਾਰ ਨੂੰ ਕਾਫੀ ਅਸਰਦਾਰ ਢੰਗ ਨਾਲ ਚਲਾਉਣਾ ਚਾਹੁੰਦੀ ਹੈ ਤੇ ਪਾਰਟੀ ਵਲੋਂ ਤਿੰਨ ਮੁੱਖ ਵਿਰੋਧੀ ਪਾਰਟੀਆਂ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਨਿਸ਼ਾਨੇ ਉੱਤੇ ਲਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਦੀਆਂ 117 ਸ਼ਖ਼ਸੀਅਤਾਂ ਨੇ ਮੋਦੀ ਤੇ ਸ਼ਾਹਬਾਜ਼ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਰਾਜਾ ਵੜਿੰਗ ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ
Ad Position 24
No active advertisement