ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਦਿੱਲੀ ’ਚ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ-ਆਈ.ਐਸ.ਆਈ. ਨਾਲ ਜੁੜੇ 4 ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 03-07-2026

ਨਵੀਂ ਦਿੱਲੀ, 2 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ) ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਆਈ.ਐੱਸ.ਆਈ. ਸਮਰਥਿਤ ਅੱਤਵਾਦੀ ਅਤੇ ਹਥਿਆਰਾਂ ਦੇ ਨੈੱਟਵਰਕ ਦੇ 4 ਕਥਿਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਦਿੱਲੀ-ਐੱਨ.ਸੀ.ਆਰ. ਵਿੱਚ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਤੋਂ ਨਿਰਦੇਸ਼ ਪ੍ਰਾਪਤ ਕਰਨ ਦਾ ਦੋਸ਼ ਹੈ।ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸਪੈਸ਼ਲ ਸੈੱਲ) ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਜਾਂਚ ਵਿੱਚ ਇੱਕ ਵੱਡੀ ਸਰਹੱਦ ਪਾਰ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਅੱਤਵਾਦੀ ਗਤੀਵਿਧੀਆਂ ਲਈ ਸਥਾਨਕ ਨੌਜਵਾਨਾਂ ਦੀ ਭਰਤੀ ਸ਼ਾਮਲ ਹੈ।ਗ੍ਰਿਫ਼ਤਾਰੀ ਦੇ ਸਮੇਂ, ਪੁਲਿਸ ਨੇ 2 ਵਿਦੇਸ਼ੀ ਪਿਸਤੌਲ, 9 ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ। ਪੁਲਿਸ ਨੇ ਕਿਹਾ ਕਿ ਇੱਕ ਦੋਸ਼ੀ ਨੂੰ ਪੁਲਿਸ ਠਿਕਾਣਿਆਂ ਅਤੇ ਧਾਰਮਿਕ ਸਥਾਨਾਂ ਦੀ ਜਾਸੂਸੀ (ਨਿਗਰਾਨੀ) ਕਰਨ ਦਾ ਕੰਮ ਸੌਂਪਿਆ ਗਿਆ ਸੀ। ਦੋਸ਼ੀ, ਸ਼ੁਭਦੀਪ ਸਿੰਘ ਉਰਫ ਵਿਸ਼ਾਲ (23), ਗੁਰਜੰਟ ਸਿੰਘ ਉਰਫ ਰਿਸ਼ੀ (22), ਸਾਜਨ ਸਿੰਘ ਉਰਫ ਹਨੀ (28), ਅਤੇ ਗਗਨਪ੍ਰੀਤ (24), ਸਾਰੇ ਪੰਜਾਬ ਦੇ ਵਸਨੀਕ ਹਨ।”ਇਹ ਮਾਡਿਊਲ ਪਾਕਿਸਤਾਨ ਸਥਿਤ ਆਈ.ਐੱਸ.ਆਈ. ਹੈਂਡਲਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਵਲੋਂ ਚਲਾਇਆ ਜਾਂਦਾ ਸੀ,” ਤ੍ਰਿਪਾਠੀ ਨੇ ਇੱਕ ਬਿਆਨ ਵਿੱਚ ਕਿਹਾ। “ਉਹਨਾਂ ਨੇ ਸੁਰੱਖਿਆ ਏਜੰਸੀਆਂ ਦੇ ਧਿਆਨ ਤੋਂ ਬਚਣ ਲਈ ਪੰਜਾਬ ਤੋਂ ਨੌਜਵਾਨਾਂ ਨੂੰ ਭਰਤੀ ਕੀਤਾ ਅਤੇ ਉਹਨਾਂ ਨੂੰ ਵਿਦੇਸ਼ੀ ਫੋਨ ਨੰਬਰ ਪ੍ਰਦਾਨ ਕੀਤੇ। ਉਹ ਆਈ.ਐੱਸ.ਆਈ. ਸਮਰਥਿਤ ਨੈੱਟਵਰਕਾਂ ਨਾਲ ਨਿਯਮਤ ਸੰਪਰਕ ਵਿੱਚ ਸਨ ਅਤੇ ਉਹਨਾਂ ਨੂੰ ਦਿੱਲੀ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ।”

Ad Position 22
No active advertisement
ਪਿਛਲੀ ਖ਼ਬਰ ਕੀ ਭਾਰਤ-ਪਾਕਿ ਵਿਚਲੇ ਅਗਲੇ ਟਕਰਾਅ ਦਾ ਮੁੱਖ ਕਾਰਨ ਬਣੇਗਾ ‘ਪਾਣੀ’ ਅਗਲੀ ਖ਼ਬਰ ਬੈਂਗਲੁਰੂ ’ਚ ਚਟਾਨ ਡਿਗਣ ਨਾਲ 7 ਮਜ਼ਦੂਰਾਂ ਦੀ ਮੌਤ
Ad Position 24
No active advertisement