ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗ੍ਰਹਿ ਮੰਤਰਾਲੇ ਨੇ ਜੈਸ਼, ਲਸ਼ਕਰ ਤੇ ਅਲਕਾਇਦਾ ਨਾਲ ਜੁੜੇ 23 ਪਾਕਿਸਤਾਨੀਆ ਨੂੰ ਅੱਤਵਾਦੀ ਐਲਾਨਿਆ

Ad Position 21
No active advertisement
ਅਜੀਤ ਡੈਸਕ 05-07-2026

ਨਵੀਂ ਦਿੱਲੀ, 4 ਜੁਲਾਈ (ਉਪਮਾ ਡਾਗਾ ਪਾਰਥ)- ਕੇਂਦਰ ਸਰਕਾਰ ਨੇ ਅੱਤਵਾਦ ਖ਼ਿਲਾਫ਼ ਸਖ਼ਤ ਕਦਮ ਚੁੱਕਦਿਆਂ 23 ਅੱਤਵਾਦੀਆਂ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਬਾਰੇ ਕਾਨੂੰਨ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਦਿੱਤਾ ਹੈ। ਮੰਤਰਾਲੇ ਵਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਇਨ੍ਹਾਂ ਨਾਵਾਂ ਨੂੰ ਯੂ.ਏ.ਪੀ.ਏ. ਦੀ ਚੌਥੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਅੱਤਵਾਦੀ ਜੈਸ਼-ਏ-ਮੁਹੰਮਦ ਅਤੇ ਲਸ਼ਕਰੇ ਤਾਇਬਾ ਨਾਲ ਜੁੜੇ ਹਨ ਅਤੇ ਮਕਬੂਜ਼ਾ ਕਸ਼ਮੀਰ ਰਹਿ ਰਹੇ ਹਨ। ਗ੍ਰਹਿ ਮੰਤਰਾਲੇ ਮੁਤਾਬਿਕ ਸੂਚੀ ’ਚ ਸ਼ਾਮਿਲ ਸਾਰੇ 23 ਲੋਕ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ, ਜਮਾਤ ਉਦ ਦਾਵਾ, ਦ ਰੇਜਿਸਟੈਂਸ ਫਰੰਟ, ਅਲ ਕਾਇਦਾ ਅਤੇ ਆਈ.ਐਸ.ਆਈ.ਐਸ. ਨਾਲ ਜੁੜੇ ਨੈੱਟਵਰਕ ਰਾਹੀਂ ਭਾਰਤ ਵਿਰੋਧੀ ਗਤੀਵਿਧੀਆਂ ’ਚ ਸਰਗਰਮ ਰਹੇ ਹਨ। ਇਨ੍ਹਾਂ ’ਤੇ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ, ਲਾਂਚਿੰਗ ਪੈਡ ਚਲਾਉਣ, ਫੰਡਿੰਗ ਜੁਟਾਉਣ, ਹਥਿਆਰ ਮੁਹੱਈਆ ਕਰਵਾਉਣ, ਡਰੋਨ ਰਾਹੀਂ ਹਥਿਆਰ ਭੇਜਣ ਅਤੇ ਜੰਮੂ ਕਸ਼ਮੀਰ ਸਮੇਤ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਅੱਤਵਾਦੀ ਸਾਜਿਸ਼ਾਂ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਗਤੀਵਿਧੀਆਂ ਦੀ ਲੋੜੀਂਦੀ ਜਾਣਕਾਰੀ ਅਤੇ ਜਾਂਚ ਦੇ ਆਧਾਰ ’ਤੇ ਇਨ੍ਹਾਂ ਨੂੰ ਯੂ.ਏ.ਪੀ.ਏ. ਤਹਿਤ ਨਿੱਜੀ ਅੱਤਵਾਦੀ ਐਲਾਨਿਆ ਗਿਆ ਹੈ। ਇਨ੍ਹਾਂ 23 ਲੋਕਾਂ ’ਚੋਂ 3 ਲਸ਼ਕਰ ਦੇ ਸੰਸਥਾਪਕ ਹਾਫਿਜ ਸਈਦ ਦੇ ਕਰੀਬੀ ਦੱਸੇ ਜਾਂਦੇ ਹਨ, ਜੋ ਕਥਿਤ ਤੌਰ ’ਤੇ ਨਗਰੋਟਾ ’ਚ ਫ਼ੌਜੀ ਕੈਂਪ ’ਤੇ 2016 ’ਚ ਹੋਏ ਅੱਤਵਾਦੀ ਹਮਲੇ ’ਚ ਸ਼ਾਮਿਲ ਸਨ ਅਤੇ 2 ਲੋਕ ਕਥਿਤ ਤੌਰ ’ਤੇ ਸੁੰਜਵਾਨ ਮਿਲਟਰੀ ਸਟੇਸ਼ਨ ’ਤੇ 2018 ’ਚ ਹੋਏ ਅੱਤਵਾਦੀ ਹਮਲੇ ’ਚ ਸ਼ਾਮਿਲ ਸਨ। ਨੋਟੀਫਿਕੇਸ਼ਨ ’ਚ ਸਈਦ ਦੇ ਕਰੀਬੀਆਂ ਵਜੋਂ ਅਬਦੁਲ ਰਾਉਫ, ਹਾਫਿਜ਼ ਖ਼ਾਲਿਦ ਅਤੇ ਰਾਣਾ ਇਫਤਖਾਰ ਦੀ ਪਛਾਣ ਕੀਤੀ ਗਈ। ਦਸਤਾਵੇਜ਼ ਮੁਤਾਬਿਕ 54 ਸਾਲ ਦਾ ਰਾਣਾ ਇਫਤਖਾਰ ਜਿਹਾਦ ਵਿਰੋਧੀ ਸੰਗਠਨਾਂ ਦਰਮਿਆਨ ਤਾਲਮੇਲ ਬਿਠਾਉਂਦਾ ਹੈ, ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਉਕਸਾਉਂਦਾ ਹੈ ਅਤੇ ਹਾਫਿਜ਼ ਸਈਦ ਦਾ ਕਰੀਬੀ ਸਾਥੀ ਹੈ। ਸੂਚੀ ’ਚ ਜੈਸ਼-ਏ-ਮੁਹੰਮਦ ਦੇ ਮਸੂਦ ਇਲੀਆਸ ਕਸ਼ਮੀਰੀ, ਮੁਹੰਮਦ ਮੁਸਾਦਿਲ ਉਰਫ ਡਾਕਟਰ, ਮੁਫਤੀ ਮੁਹੰਮਦ, ਅਸਗਰ ਖਾਨ, ਹਾਫਿਜ਼ ਅਬਦੁਲ ਸ਼ਕੂਰ, ਅਬਦੁੱਲਾ ਜਿਹਾਦੀ, ਗੁਲਾਮ ਫਰੀਦ, ਮੌਲਾਨਾ ਇਮਦਾਦੁ ਉਲਾਹ ਮੱਕਦੀ ਅਤੇ ਵਸੀਮ ਨੂਰ ਜਟ ਸ਼ਾਮਿਲ ਹਨ। ਲਸ਼ਕਰ-ਏ-ਤਾਇਬਾ ਦੇ ਫਿਰਦੋਸ਼ ਅਹਿਮਦ ਭੱਟ, ਹਾਰੂਨ ਰਸ਼ੀਦ ਗਨਈ, ਬਿਲਾਲ ਅਹਿਮਦ, ਮੀਰ ਆਬਿਦ ਕਯੂਮ ਲੋਨ, ਨਜ਼ੀਰ ਅਹਿਮਦ ਗੁੱਜਰ, ਅੱਬਦੁਲ, ਰਾਉਫ, ਅਸ਼ਫਾਕ ਅਹਿਮਦ ਹਾਫਿਜ਼ ਖਾਲਿਦ, ਮੌਲਾਨਾ ਸੈਫੋਲਾ ਖਾਲਿਦ, ਮੁਹੰਮਦ ਯਾਕੂਬ, ਮੌਲਾਨਾ ਯੂਸਫ ਤੋਬੀ, ਐਵੇਸ ਫਾਰੁਕ ਕਾਰੀ, ਯਾਕੂਬ ਸ਼ੇਖ, ਰਾਣਾ ਇਫਤਖਾਰ, ਮੁੁਹੰਮਦ ਸ਼ਾਹਿਦ ਕੈਸਲ ਨੂੰ ਵੀ ਸੂਚੀ ’ਚ ਸ਼ਾਮਿਲ ਕੀਤਾ ਗਿਆ ਹੈ। ਸੂਚੀ ’ਚ ਅੱਤਵਾਦੀਆਂ ਦਾ ਨਾਂਅ ਸ਼ਾਮਿਲ ਹੋਣ ਨਾਲ ਰਾਸ਼ਟਰੀ ਪੜਤਾਲੀਆ ਏਜੰਸੀ (ਐਨ.ਆਈ.ਏ.) ਨੂੰ ਉਨ੍ਹਾਂ ਦੇ ਫੰਡ ਰੋਕਣ, ਹਥਿਆਰਾਂ ਦੀ ਵਿਕਰੀ ’ਤੇ ਰੋਕ ਲਾਉਣ ਅਤੇ ਉਨ੍ਹਾਂ ਦੀ ਸੰਪਤੀ ਜ਼ਬਤ ਕਰਨ ਦੀ ਤਾਕਤ ਮਿਲੇਗੀ। ਸਨਿਚਰਵਾਰ ਨੂੰ ਪਾਕਿਸਤਾਨ ’ਚ ਰਹਿਣ ਵਾਲੇ 23 ਅੱਤਵਾਦੀਆਂ ਦੀ ਸੂਚੀ ’ਚ ਜੋੜਨ ਤੋਂ ਬਾਅਦ ਹੁਣ ਇਸ ਸੂਚੀ ’ਚ ਸ਼ਾਮਿਲ ਅੱਤਵਾਦੀਆਂ ਦੀ ਕੁੱਲ ਗਿਣਤੀ 80 ਹੋ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਸਰਕਾਰ ਤੇ ਫ਼ੌਜ ’ਚ ਵਧੀ ਘਬਰਾਹਟ ਅਗਲੀ ਖ਼ਬਰ ਬਲੋਚ ਲਿਬਰੇਸ਼ਨ ਆਰਮੀ ਵਲੋਂ ਗਵਾਦਰ ’ਚ ਪਾਕਿਸਤਾਨੀ ਕੈਂਪ ’ਤੇ ਹਮਲਾ-30 ਤੋਂ ਵੱਧ ਮੌਤਾਂ
Ad Position 24
No active advertisement