ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਸਰਕਾਰ ਨੇ ਸੁਰੱਖਿਆ ਚਿੰਤਾਵਾਂ ਤੇ ਆਈ.ਟੀ. ਨਿਯਮਾਂ ਤਹਿਤ ‘ਸਤਲੁਜ’ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ

Ad Position 21
No active advertisement
ਅਜੀਤ ਡੈਸਕ 07-07-2026
ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.)-ਸਰਕਾਰੀ ਸੂਤਰ ਨੇ ਕਿਹਾ ਹੈ ਕਿ ਕੇਂਦਰ ਨੇ ਸੁਰੱਖਿਆ ਚਿੰਤਾਵਾਂ ਤੇ ਆਈ.ਟੀ. ਨਿਯਮਾਂ 2021 ਤਹਿਤ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਓ.ਟੀ.ਟੀ. ਪਲੇਟਫਾਰਮ ਜ਼ੀ5 ਨੂੰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ। ਓ.ਟੀ.ਟੀ. ਸਮੱਗਰੀ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ (ਸੀ.ਬੀ.ਐਫ.ਸੀ.) ਦੇ ਦਾਇਰੇ ’ਚ ਨਹੀਂ ਆਉਂਦੀ ਤੇ ਸੂਚਨਾ ਤਕਨਾਲੋਜੀ (ਇੰਟਰਮੀਡੀਏਰੀ ਦਿਸ਼ਾ-ਨਿਰਦੇਸ਼ਾਂ ਤੇ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮਾਂ, 2021 ਦੇ ਭਾਗ III ਦੇ ਉਪਬੰਧਾਂ ਅਧੀਨ ਨਿਯੰਤਰਿਤ ਕੀਤੀ ਜਾਂਦੀ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ‘ਸਤਲੁਜ’ ਦੇ ਨਿਰਮਾਤਾਵਾਂ ਨੇ 2022 ’ਚ ਇਸ ਦੇ ਅਸਲ ਸਿਰਲੇਖ ‘ਪੰਜਾਬ 95’ ਤਹਿਤ ਸੀ.ਬੀ.ਐਫ.ਸੀ. ਸਰਟੀਫਿਕੇਸ਼ਨ ਲਈ ਅਰਜ਼ੀ ਦਿੱਤੀ ਸੀ, ਪਰ ਉਨ੍ਹਾਂ ਸੈਂਸਰ ਬੋਰਡ ਦੁਆਰਾ ਸੁਝਾਏ ਗਏ 127 ਕੱਟਾਂ ਨੂੰ ਸਵੀਕਾਰ ਨਹੀਂ ਕੀਤਾ ਤੇ ਇਸ ਦੀ ਰਿਲੀਜ਼ ਨੂੰ ਰੋਕ ਦਿੱਤਾ। ਉਹ ਸੁਝਾਏ ਗਏ ਕੱਟਾਂ ‘ਤੇ ਅੜੇ ਤੇ ਅੰਤ ’ਚ ਫਿਲਮ ਨੂੰ ਇਕ ਨਵੇਂ ਸਿਰਲੇਖ ਨਾਲ ਓ.ਟੀ.ਟੀ. ‘ਤੇ ਚੁੱਪਚਾਪ ਰਿਲੀਜ਼ ਕਰ ਦਿੱਤਾ। ਓ.ਟੀ.ਟੀ. ਸੀ.ਬੀ.ਐਫ.ਸੀ. ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਜਦੋਂ ਇਹ ਮਾਮਲਾ ਸਰਕਾਰ ਦੇ ਧਿਆਨ ’ਚ ਆਇਆ ਤਾਂ ਜ਼ੀ ਨੂੰ ਇਸ ਨੂੰ (ਫ਼ਿਲਮ) ਹਟਾਉਣ ਲਈ ਕਿਹਾ ਗਿਆ। ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਸੁਰੱਖਿਆ ਚਿੰਤਾਵਾਂ ਕਾਰਨ ਇਹ ਨਿਰਦੇਸ਼ ਦਿੱਤਾ ਗਿਆ ਸੀ। ਓ.ਟੀ.ਟੀ. ਪਲੇਟਫਾਰਮ ਨੂੰ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। “ਜੇਕਰ ਉਹ ਫ਼ਿਲਮ ਨੂੰ ਥੀਏਟਰਾਂ ਤੇ ਓ.ਟੀ.ਟੀ. ’ਚ ਰਿਲੀਜ਼ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨੀਰਵ ਮੋਦੀ ਕਾਨੂੰਨੀ ਲੜਾਈ ਹਾਰਿਆ, ਭਾਰਤ ਵਾਪਸੀ ਦਾ ਰਾਹ ਪੱਧਰਾ ਅਗਲੀ ਖ਼ਬਰ ਮੁਹਾਲੀ ਵਿਖੇ ਚੰਨੀ ਧੜੇ ਵਲੋਂ ਸ਼ਕਤੀ ਪ੍ਰਦਰਸ਼ਨ ਹਾਈਕਮਾਨ ਨੂੰ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼
Ad Position 24
No active advertisement