02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

‘ਸਤਲੁਜ’ ਫ਼ਿਲਮ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 08-07-2026

ਨਵੀਂ ਦਿੱਲੀ, 7 ਜੁਲਾਈ (ਜਗਤਾਰ ਸਿੰਘ)-ਫ਼ਿਲਮ ‘ਸਤਲੁਜ’ ਨੂੰ ਓ.ਟੀ.ਟੀ. ਪਲੇਟਫ਼ਾਰਮ ਤੋਂ ਹਟਾਉਣ ਦੇ ਫ਼ੈਸਲੇ ਦਾ ਸਿੱਖਾਂ ਵਲੋਂ ਤਿੱਖਾ ਵਿਰੋਧ ਕੀਤੇ ਜਾਣ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਦਿਲਜੀਤ ਦੁਸਾਂਝ ਦੀ ਫ਼ਿਲਮ ‘ਸਤਲੁਜ’ ਦੀ ਸਮੱਗਰੀ ਦੀ ਜਾਂਚ ਕਰਨ ਲਈ ਇੱਕ ਉੱਚ ਪੱਧਰੀ ਅੰਤਰ-ਵਿਭਾਗੀ ਕਮੇਟੀ ਦਾ ਗਠਨ ਕੀਤਾ ਹੈ । ਜਾਣਕਾਰੀ ਮੁਤਾਬਿਕ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਫ਼ਿਲਮ ਨੂੰ ਜ਼ੀ5 ਤੋਂ ਹਟਾਏ ਜਾਣ ਤੋਂ ਬਾਅਦ ਹੁਣ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ । ਦੱਸਣਯੋਗ ਹੈ ਕਿ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਓ.ਟੀ.ਟੀ. ਪਲੇਟਫ਼ਾਰਮ ਜ਼ੀ5 ਨੂੰ ਭਾਰਤ ਵਿਚੋਂ ਇਹ ਫ਼ਿਲਮ ਹਟਾਉਣ ਦੇ ਨਿਰਦੇਸ਼ ਦਿੱਤੇ ਸਨ । ਇਸ ਕਾਰਵਾਈ ਦੇ ਅਗਲੇ ਹੀ ਦਿਨ, ਮੰਤਰਾਲੇ ਨੇ ਹੁਣ ਫ਼ਿਲਮ ਦੀ ਸਮੱਗਰੀ (ਕੰਟੈਂਟ) ਦੀ ਬਰੀਕੀ ਨਾਲ ਜਾਂਚ ਕਰਨ ਲਈ ਇੱਕ ਉੱਚ-ਪੱਧਰੀ ਅੰਤਰ-ਵਿਭਾਗੀ ਕਮੇਟੀ ਦਾ ਗਠਨ ਕਰ ਦਿੱਤਾ ਹੈ । ਸੂਤਰਾਂ ਮੁਤਾਬਕ ਸਰਕਾਰ ਨੇ ਇਹ ਕਾਰਵਾਈ ਇਨਫਰਮੇਸ਼ਨ ਟੈਕਨਾਲੋਜੀ (ਆਈ.ਟੀ.) ਐਕਟ ਦੀ ਧਾਰਾ 69ਏ ਅਤੇ ਆਈ.ਟੀ. ਨਿਯਮ 2021 ਦੇ ਤਹਿਤ ਕੀਤੀ ਹੈ । ਇਹ ਪੈਨਲ ਫ਼ਿਲਮ ਸਮੱਗਰੀ ਸੰਬੰਧੀ ਸ਼ਿਕਾਇਤਾਂ ਸੰਬੰਧੀ ਕੇਂਦਰ ਨੂੰ ਸਿਫ਼ਾਰਸ਼ਾਂ ਕਰਨ ਲਈ ਅਧਿਕਾਰਤ ਹੈ ।
Ad Position 22
No active advertisement
ਪਿਛਲੀ ਖ਼ਬਰ ‘ਕਾਕਰੋਚ ਜਨਤਾ ਪਾਰਟੀ’ ਦੇ ‘ਐਕਸ’ ਅਕਾਊਂਟ ਨੂੰ ਮੁੜ ਚਾਲੂ ਕਰਨ ਦਾ ਆਦੇਸ਼ ਅਗਲੀ ਖ਼ਬਰ ਹਾਈਕਮਾਨ ਵਲੋਂ ਲਏ ਫ਼ੈਸਲੇ ’ਤੇ ਨਹੀਂ ਹੋਵੇਗਾ ਮੁੜ ਵਿਚਾਰ-ਭੁਪੇਸ਼ ਬਘੇਲ
Ad Position 24
No active advertisement