03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਲਾਹੌਲ-ਸਪਿਤੀ ’ਚ ਚੱਲਦੀ ਗੱਡੀ ’ਤੇ ਚਟਾਨਾਂ ਡਿਗੀਆਂ-13 ਮੌਤਾਂ

Ad Position 21
No active advertisement
ਅਜੀਤ ਡੈਸਕ 25-07-2026
ਸ਼ਿਮਲਾ, 24 ਜੁਲਾਈ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ ’ਚ ਉਦੇਪੁਰ-ਪਾਂਗੀ ਰੋਡ ’ਤੇ ਇਕ ਚੱਲ ਰਹੀ ਗੱਡੀ ’ਤੇ ਚੱਟਾਨਾਂ ਡਿੱਗਣ ਨਾਲ 6 ਮਹੀਨੇ ਦੇ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਐਸ.ਯੂ.ਵੀ. ਗੱਡੀ ’ਚ 15 ਲੋਕ ਸਵਾਰ ਸਨ ਤੇ ਇਹ ਕੁੱਲੂ ਤੋਂ ਕਿੱਲਾਰ ਜਾ ਰਹੀ ਸੀ ਤਾਂ ਕਾਡੂ ਨਾਲੇ ਕੋਲ ਅਚਾਨਕ ਵੱਡੇ-ਵੱਡੇ ਪੱਥਰ ਗੱਡੀ ’ਤੇ ਡਿੱਗੇ ਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਇਸ ਦੇ ਬਾਅਦ ਗੱਡੀ ਦੇ ਪਿਛਲੇ ਹਿੱਸੇ ’ਚ ਅੱਗ ਲੱਗ ਗਈ, ਨੇੜੇ ਦੇ ਲੋਕਾਂ ਤੇ ਫ਼ੌਜ ਦੇ ਜਵਾਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ ਅਤੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤੇ। ਮਰਨ ਵਾਲਿਆਂ ’ਚ ਬੱਚੇ ਤੋਂ ਇਲਾਵਾ 7 ਆਦਮੀ ਤੇ 4 ਔਰਤਾਂ ਸ਼ਾਮਿਲ ਹਨ, ਜਦੋਂ ਕਿ ਇਕ ਦੀ ਅਜੇ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ’ਚੋਂ ਜ਼ਿਆਦਾਤਰ ਚੰਬਾ ਜ਼ਿਲ੍ਹੇ ਦੇ ਪਾਂਗੀ ਦੇ ਰਹਿਣ ਵਾਲੇ ਸਨ। ਲਾਹੌਲ-ਸਪਿਤੀ ਦੀ ਡਿਪਟੀ ਕਮਿਸ਼ਨਰ ਕਿਰਨ ਬਦਾਨਾ ਨੇ ਹਾਦਸੇ ’ਚ 13 ਲੋਕਾਂ ਦੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਘਟਨਾ ਸਥਾਨ ’ਤੇ ਜਾਣ ਅਤੇ ਰਾਹਤ ਕਾਰਜਾਂ ਦੀ ਦੇਖ ਰੇਖ ਕਰਨ ਦੇ ਨਿਰਦੇਸ਼ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਕਾਲੇ ਸਾਗਰ ’ਚ ਵਪਾਰਕ ਜਹਾਜ਼ ’ਤੇ ਹਮਲੇ ’ਚ ਭਾਰਤੀ ਦੀ ਮੌਤ ਅਗਲੀ ਖ਼ਬਰ ਅਮਰੀਕਾ ਨੇ ਭਾਰਤ ’ਤੇ 10 ਫ਼ੀਸਦੀ ਟੈਰਿਫ ਲਗਾਇਆ
Ad Position 24
No active advertisement