02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮਿੰਦਰ ਪ੍ਰਧਾਨ ਦਾ ਭਾਜਪਾ ਨੇਤਾਵਾਂ ਵਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 28-07-2026

ਨਵੀਂ ਦਿੱਲੀ, 27 ਜੁਲਾਈ (ਉਪਮਾ ਡਾਗਾ ਪਾਰਥ)- ਸਿੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਸੰਸਦ ਭਵਨ ਪਹੁੰਚੇ ਧਰਮਿੰਦਰ ਪ੍ਰਧਾਨ ਦਾ ਜਿਥੇ ਭਾਜਪਾ ਆਗੂਆਂ ਨੇ ਨਾਅਰਿਆਂ ਨਾਲ ਸਵਾਗਤ ਕੀਤਾ, ਉਥੇ ਵਿਰੋਧੀ ਧਿਰਾਂ ਨੇ ਵੀ ਉਨ੍ਹਾਂ ਨੂੰ ਪਲੇਅ ਕਾਰਡ ਵਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ। ਧਰਮਿੰਦਰ ਪ੍ਰਧਾਨ ਸੋਮਵਾਰ ਨੂੰ ਜਿਉਂ ਹੀ ਆਪਣੀ ਕਾਰ ’ਚੋਂ ਉਤਰੇ ਤਾਂ ਭਾਜਪਾ ਨੇਤਾਵਾਂ ਅਤੇ ਐਨ.ਡੀ.ਏ. ਸੰਸਦ ਮੈਂਬਰਾਂ ਨੇ ਮਕਰ ਦਵਾਰ ਅੱਗੇ ਪੂਰੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਭਾਜਪਾ ਨੇਤਾਵਾਂ ਨੇ ਧਰਮਿੰਦਰ ਪ੍ਰਧਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਭਾਜਪਾ ਨੇਤਾ ਸੰਜੈ ਜਾਇਸਵਾਲ ਨੇ ਪ੍ਰਧਾਨ ਨੂੰ ਇਕ ਵਿਸ਼ੇਸ਼ ਪਗੜੀ ਅਤੇ ਸ਼ਾਲ ਪਾ ਕੇ ਵੀ ਉਨ੍ਹਾਂ ਦਾ ਸਨਮਾਨ ਕੀਤਾ। ਦੂਜੇ ਪਾਸੇ ਵਿਰੋਧੀ ਧਿਰਾਂ ਨੇ ਵੀ ਪ੍ਰਧਾਨ ਦੇ ਸੰਸਦ ’ਚ ਦਾਖ਼ਲ ਹੋਣ ’ਤੇ ਤਿੱਖਾ ਪ੍ਰਤੀਕਰਮ ਕੀਤਾ। ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਸਮੇਤ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸਿੱਖਿਆ ਚੋਰੀ ਦੇ ਨਾਅਰੇ ਲਗਾਏ। ਵਿਰੋਧੀ ਧਿਰਾਂ ਦੇ ਨੇਤਾਵਾਂ ਨੇ ਸਰਕਾਰ ’ਤੇ ਸਿੱਖਿਆ ਵਿਵਸਥਾ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ।

Ad Position 22
No active advertisement
ਪਿਛਲੀ ਖ਼ਬਰ ਭਾਰਤੋਲਕ ਰਾਜਾ ਮੁੱਥੂਪਾਂਡੀ ਤੇ ਗਿਆਨੇਸ਼ਵਰੀ ਨੇ ਚਾਂਦੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਸੁਧਾਰ ਇਨ੍ਹਾਂ ਦੇ ਵੱਸ ਦਾ ਨਹੀਂ-ਰਾਹੁਲ ਗਾਂਧੀ
Ad Position 24
No active advertisement