ਨਵੀਂ ਦਿੱਲੀ, 1 ਅਗਸਤ (ਪੀ.ਟੀ.ਆਈ.) ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਅਦਾਰਿਆਂ ਵਿਚ ਵਰਤੇ ਜਾਣ ਵਾਲੇ ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ਵਿਚ ਪ੍ਰਤੀ 19 ਕਿਲੋਗ੍ਰਾਮ ਸਿਲੰਡਰ ਵਿਚ 192 ਰੁਪਏ ਦੀ ਭਾਰੀ ਕਟੌਤੀ ਕੀਤੀ ਗਈ, ਜਦੋਂ ਕਿ ਹਵਾਬਾਜ਼ੀ ਟਰਬਾਈਨ ਫਿਊਲ (ਏ.ਟੀ.ਐਫ.) ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ, ਜੋ ਕਿ ਬੈਂਚਮਾਰ ਕ ਦਰਾਂ ਵਿਚ ਵੱਖ-ਵੱਖ ਰੁਝਾਨਾਂ ਦੇ ਅਨੁਸਾਰ ਹੈ । ਜਦੋਂ ਕਿ ਦਿੱਲੀ ਵਿਚ 19 ਕਿਲੋਗ੍ਰਾਮ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ ਹੁਣ 2,930 ਰੁਪਏ ਤੋਂ 2,738 ਰੁਪਏ ਹੈ, ਸਰਕਾਰੀ ਤੇਲ ਕੰਪਨੀਆਂ ਤੋਂ ਪ੍ਰਾਪਤ ਕੀਮਤ ਜਾਣਕਾਰੀ ਅਨੁਸਾਰ ਏ.ਟੀ.ਐਫ. ਦੀਆਂ ਦਰਾਂ 110 ਰੁਪਏ ਤੋਂ ਵਧਾ ਕੇ 115 ਰੁਪਏ ਪ੍ਰਤੀ ਲੀਟਰ ਕਰ ਦਿੱਤੀਆਂ ਗਈਆਂ ਹਨ ।
ਵਪਾਰਕ ਸਿਲੰਡਰ 192 ਰੁਪਏ ਸਸਤਾ
ਨਵੀਂ ਦਿੱਲੀ, 1 ਅਗਸਤ (ਪੀ. ਟੀ.
ਅਜੀਤ ਡੈਸਕ
02-08-2026