04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਈਰਾਨ ਕੋਲ ਸਮਝੌਤਾ ਕਰਨ ਤੇ ਅਮਰੀਕੀ ਹਮਲਿਆਂ ਦੇ ਵਾਧੇ ਨੂੰ ਰੋਕਣ ਲਈ ਆਖਰੀ ਮੌਕਾ-ਟਰੰਪ

ਵਾਸ਼ਿੰਗਟਨ, 3 ਅਗਸਤ (ਏ. ਪੀ.)

Ad Position 21
No active advertisement
ਅਜੀਤ ਡੈਸਕ 04-08-2026
ਵਾਸ਼ਿੰਗਟਨ, 3 ਅਗਸਤ (ਏ.ਪੀ.) - ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਤਹਿਰਾਨ ਨਾਲ ਹੋਣ ਵਾਲੀ ਨਵੀਂ ਗੱਲਬਾਤ ਈਰਾਨ ਲਈ ਇੱਕ ਸਮਝੌਤੇ ’ਤੇ ਪਹੁੰਚਣ ਅਤੇ ਦੇਸ਼ ਵਿਰੁੱਧ ਅਮਰੀਕੀ ਹਮਲਿਆਂ ਦੇ ਵਾਧੇ ਨੂੰ ਰੋਕਣ ਲਈ ਆਖਰੀ ਮੌਕਾ ਹੈ। ਓਵਲ ਆਫਿਸ ਤੋਂ ਬੋਲਦੇ ਹੋਏ ਟਰੰਪ ਨੇ ਉਮੀਦ ਪ੍ਰਗਟ ਕੀਤੀ ਕਿ ਗੱਲਬਾਤ ਇੱਕ ਜਾਂ ਦੋ ਦਿਨਾਂ ਦੇ ਅੰਦਰ ਸ਼ੁਰੂ ਹੋ ਜਾਵੇਗੀ, ਸੰਭਾਵੀ ਤੌਰ ’ਤੇ ਹੋਰਮੁਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਤੇ ਈਰਾਨ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਅਮਰੀਕੀ ਚਿੰਤਾਵਾਂ ਨੂੰ ਦੂਰ ਕਰਨ ਲਈ ਇਕ ਰਸਤਾ ਪੇਸ਼ ਕੀਤਾ ਜਾਵੇਗਾ । ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖਾੜੀ ਸਹਿਯੋਗੀਆਂ - ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਕਹਿਣ ’ਤੇ ਈਰਾਨ ਵਿਰੁੱਧ ਵੱਡੇ ਨਵੇਂ ਅਮਰੀਕੀ ਫ਼ੌਜੀ ਹਮਲਿਆਂ ਦੇ ਆਦੇਸ਼ਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਵਟਸਐਪ ਵਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ ਅਗਲੀ ਖ਼ਬਰ ਇਜਲਾਸ ਦੇ ਪਹਿਲੇ ਦਿਨ ਸਦਨ ’ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ
Ad Position 24
No active advertisement