04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਵਟਸਐਪ ਵਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਨਵੀਂ ਦਿੱਲੀ, 3 ਅਗਸਤ (ਪੀ. ਟੀ.

Ad Position 21
No active advertisement
ਅਜੀਤ ਡੈਸਕ 04-08-2026
ਨਵੀਂ ਦਿੱਲੀ, 3 ਅਗਸਤ (ਪੀ.ਟੀ.ਆਈ.)-ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ 24 ਘੰਟਿਆਂ ਲਈ ਅੰਡਰ ਰਿਵਿਊ (ਸਮੀਖਿਆ ਅਧੀਨ) ਰੱਖ ਦਿੱਤਾ ਅਤੇ ਐਪ ਦੇ ਸਾਰੇ ਫੀਚਰਜ਼ ਬੰਦ ਕਰ ਦਿੱਤੇ। ਇਸ ਕਾਰਨ ਪ੍ਰਭਾਵਿਤ ਯੂਜ਼ਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਮੱਸਿਆ ਦੱਸੀ। ਇਹ ਸਮੱਸਿਆ ਰਾਤ ਨੂੰ ਕਰੀਬ 8 ਵਜੇ ਸਾਹਮਣੇ ਆਈ। ਉਸ ਵੇਲੇ ਯੂਜ਼ਰਜ਼ ਨੂੰ ਮੈਟਾ ਗਰੁੱਪ ਦੀ ਇਸ ਐਪ ਵਲੋਂ ਕੋਈ ਅਗਾਊਂ ਜਾਣਕਾਰੀ ਵੀ ਨਾ ਦਿੱਤੀ ਗਈ। ਯੂਜਰਜ਼ ਦੀ ਫੋਨ ਦੀ ਸਕਰੀਨ ਉੱਤੇ ਸੁਨੇਹਾ ਦਿਖਾਈ ਦੇ ਰਿਹਾ ਸੀ ਕਿ ‘ਅਕਾਊਂਟ ਅੰਡਰ ਰਿਵਿਊ ਹੈ।’ ਇਸ ਵਿਚ ਕਿਹਾ ਗਿਆ ਕਿ ਖਾਤਾਧਾਰਕ ਸੇਵਾ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ ਕਿ ਨਹੀਂ, ਇਹ ਯਕੀਨੀ ਬਣਾਉਣ ਲਈ ਡਿਵਾਈਸ ਦੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਤੀਜਾ 24 ਘੰਟਿਆਂ ਵਿਚ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਐਪ ਉੱਤੇ ਜ਼ਿੰਮੇਵਾਰੀ ਨਾਲ ਵਟਸਐਪ ਵਰਤਣ ਅਤੇ ਚੋਰੀ ਹੋਏ ਫੋਨ ਨਾਲ ਜੁੜੇ ਵਿਕਲਪ ਵੀ ਦਿਖਾਈ ਦੇ ਰਹੇ ਸਨ। ਸੋਸ਼ਲ ਮੀਡੀਆ ਉੱਤੇ ਯੂਜ਼ਰਾਂ ਨੇ ਆਪਣੀ ਪ੍ਰੇਸ਼ਾਨੀ ਜ਼ਾਹਰ ਕੀਤੀ। ਇਸ ਮਾਮਲੇ ਵਿਚ ਸੰਪਰਕ ਕਰਨ ’ਤੇ ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਐਪ ਦੀ ਸੇਵਾ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਲਈ ਹਮੇਸ਼ਾ ਕੰਮ ਕਰਦੇ ਹਨ ਅਤੇ ਦੂਜੇ ਯੂਜ਼ਰਾਂ ਨੂੰ ਸੁਰੱਖਿਅਤ ਰੱਖਣ ਲਈ ਅਕਾਊਂਟ ਬੈਨ ਕਰਦੇ ਹਨ। ਕਈ ਵਾਰ ਇਹ ਗਲਤੀ ਨਾਲ ਵੀ ਹੋ ਜਾਂਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਐਪ ਦੀਆਂ ਸੇਵਾਵਾਂ ’ਤੇ ਵਾਪਸ ਲਿਆਉਣ ਲਈ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ’ਚ ਲੱਗੇ ‘ਰਾਜਾ-ਬਘੇਲ ਹਟਾਓ ਕਾਂਗਰਸ ਬਚਾਓ’ ਤੇ ਹੋਰ ਪੋਸਟਰ ਅਗਲੀ ਖ਼ਬਰ ਈਰਾਨ ਕੋਲ ਸਮਝੌਤਾ ਕਰਨ ਤੇ ਅਮਰੀਕੀ ਹਮਲਿਆਂ ਦੇ ਵਾਧੇ ਨੂੰ ਰੋਕਣ ਲਈ ਆਖਰੀ ਮੌਕਾ-ਟਰੰਪ
Ad Position 24
No active advertisement