10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਮਤਾ ਬੈਨਰਜੀ ਦੇ ਕਾਫ਼ਲੇ ’ਤੇ ਹਮਲਾ

ਕੋਲਕਾਤਾ, 9 ਅਗਸਤ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਐਤਵਾਰ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਹਾਲੀਸਹਿਰ ਵਿਚ ਤਿੱਖੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਇੱਕ ...

Ad Position 21
No active advertisement
ਅਜੀਤ ਡੈਸਕ 10-08-2026

ਕੋਲਕਾਤਾ, 9 ਅਗਸਤ (ਪੀ.ਟੀ.ਆਈ.)-ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਐਤਵਾਰ ਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਹਾਲੀਸਹਿਰ ਵਿਚ ਤਿੱਖੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਇੱਕ ਮ੍ਰਿਤਕ ਟੀ. ਐਮ. ਸੀ. ਵਰਕਰ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ, ਤਾਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ, “ਚੋਰ” ਅਤੇ “ਡਾਕੂਆਂ ਦੀ ਰਾਣੀ” ਵਰਗੇ ਨਾਅਰੇ ਲਗਾਏ ਤੇ ਉਨ੍ਹਾਂ ਦੀ ਕਾਰ ’ਤੇ ਚਿੱਕੜ, ਚੱਪਲਾਂ ਅਤੇ ਪੱਥਰ ਸੁੱਟੇ । ਟੀ. ਐਮ. ਸੀ. ਵਰਕਰ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਬੈਨਰਜੀ ਨੂੰ ਪੁਲਿਸ ਘੇਰੇ ਵਿਚੋਂ ਲੰਘਣਾ ਪਿਆ ਕਿਉਂਕਿ ਵਿਰੋਧ ਪ੍ਰਦਰਸ਼ਨ ਨਾਲ ਸੜਕ ’ਤੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ। ਵਿਰੋਧੀ ਧਿਰਾਂ ਨੇ ਸਾਜਿਸ਼, ਭੜਕਾਹਟ ਅਤੇ ਪ੍ਰਸ਼ਾਸਨਿਕ ਅਸਫਲਤਾ ਦੇ ਦੋਸ਼ ਲਗਾਏ। ਉੱਥੇ ਪਹੁੰਚਣ ’ਤੇ ਮਮਤਾ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰੀ ਕਾਰ ’ਤੇ ਪੱਥਰਾਂ, ਜੁੱਤੀਆਂ ਅਤੇ ਚਿੱਕੜ ਨਾਲ ਹਮਲਾ ਕੀਤਾ ਗਿਆ ਸੀ। ਇਹ ਇੱਕ ਸਾਜਿਸ਼ ਤੋਂ ਇਲਾਵਾ ਕੁਝ ਨਹੀਂ ਹੈ। ਮੈਂ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਮੈਂ ਆਵਾਂਗੀ, ਫਿਰ ਵੀ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਸਨ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਗੱਡੀ ’ਤੇ ਵੱਡੀਆਂ ਇੱਟਾਂ ਵੀ ਸੁੱਟੀਆਂ ਗਈਆਂ। ਉਨ੍ਹਾਂ ਕਿਹਾ ਕਿ ਮੇਰੇ ਸਿਰ ’ਚ ਸੱਟ ਲੱਗ ਸਕਦੀ ਸੀ, ਮੈਂ ਇੱਥੇ ਮਰ ਵੀ ਸਕਦੀ ਸੀ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਸੂਬਾ ਸਰਕਾਰ ’ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਗੁੰਡਿਆਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ।

Ad Position 22
No active advertisement
ਪਿਛਲੀ ਖ਼ਬਰ -ਨੌਜਵਾਨ ਦੀ ਹੱਤਿਆ ਦਾ ਮਾਮਲਾ- : ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲਗਾਇਆ ਲੁਧਿਆਣਾ-ਦਿੱਲੀ ਮੁੱਖ ਸੜਕ ’ਤੇ ਧ... ਅਗਲੀ ਖ਼ਬਰ ਕਾਂਗਰਸ ਦੇ ਵਿਰੋਧ ਕਾਰਨ ਮੁੱਖ ਬਿੱਲਾਂ ’ਤੇ ਅਨਿਸਚਿਤਤਾ ਇਜਲਾਸ ਬਿਨਾਂ ਕੰਮਕਾਜ ਸਮਾਪਤ ਹੋਣ ਦੀ ਸੰਭਾਵਨਾ
Ad Position 24