ਨਵੀਂ ਦਿੱਲੀ, 9 ਅਗਸਤ (ਏਜੰਸੀ)-ਇਕ ਸਰਕਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਕੇਂਦਰ ਨੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਕੇਟ) ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ 13 ਅਗਸਤ ਦੇ ਬਾਅਦ ਇਕ ਸਾਲ ਲਈ ਵਧਾ ਦਿੱਤਾ ਹੈ। ਇਨਕਮ ਟੈਕਸ ਕੇਡਰ ਦੇ 1993 ਬੈਚ ਦੇ ਇੰਡੀਅਨ ਰੈਵੇਨਿਊ ਸਰਵਿਸ ਅਧਿਕਾਰੀ ਨਵੀਨ (59) 14 ਅਗਸਤ 2024 ਤੋਂ ਈ.ਡੀ. ਦੇ ਪੂਰੇ ਸਮੇਂ ਦੇ ਮੁਖੀ ਵਜੋਂ ਅਗਵਾਈ ਕਰ ਰਹੇ ਹਨ। ਸਨਿਚਰਵਾਰ ਨੂੰ ਜਾਰੀ ਆਦੇਸ਼ ’ਚ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਆਦੇਸ਼ ’ਚ ਕਿਹਾ ਹੈ ਕਿ ਉਸ ਨੇ ਈ.ਡੀ. ਡਾਇਰੈਕਟਰ ਵਜੋਂ ਨਵੀਨ ਦਾ ਕਾਰਜਕਾਲ 13 ਅਗਸਤ 2026 ਦੇ ਬਾਅਦ ਇਕ ਸਾਲ ਲਈ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਤੰਬਰ 2023 ’ਚ ਨਵੀਨ ਨੂੰ ਏਜੰਸੀ ਦਾ ਕਾਰਜਕਾਰੀ ਡਾਇਰੈਕਟਰ ਬਣਾਇਆ ਗਿਆ ਸੀ।
ਈ.ਡੀ. ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ ਵਧਾਇਆ
ਨਵੀਂ ਦਿੱਲੀ, 9 ਅਗਸਤ (ਏਜੰਸੀ)-ਇਕ ਸਰਕਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਕੇਂਦਰ ਨੇ ਈ.ਡੀ. (ਇਨਫੋਰਸਮੈਂਟ ਡਾਇਰੈਕਟੋਕੇਟ) ਦੇ ਡਾਇਰੈਕਟਰ ਰਾਹੁਲ ਨਵੀਨ ਦਾ ਕਾਰਜਕਾਲ 13 ਅਗਸਤ ਦੇ ਬਾਅਦ ਇਕ ਸਾਲ ਲਈ ਵਧਾ ....
ਅਜੀਤ ਡੈਸਕ
10-08-2026