22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਝਾਰਖੰਡ ਹਾਈ ਕੋਰਟ ਵਲੋਂ ਭਰਤੀਆਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ’ਤੇ ਰੋਕ

ਰਾਂਚੀ, 21 ਅਗਸਤ (ਪੀ.ਟੀ.ਆਈ.)-ਝਾਰਖੰਡ ਹਾਈ ਕੋਰਟ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਅਤੇ ਜੇ.ਐੱਸ.ਐੱਸ.ਸੀ.-ਸੀ.ਜੀ.ਐੱਲ. ਪ੍ਰੀਖਿਆਵਾਂ ਰਾਹੀਂ ਭਰਤੀ ਕੀਤੇ ਗਏ ਲੋਕਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ’ਤੇ ਰੋਕ ਲਗਾ ਦਿੱਤੀ ਹੈ।...

Ad Position 21
No active advertisement
ਅਜੀਤ ਡੈਸਕ 22-08-2026

ਰਾਂਚੀ, 21 ਅਗਸਤ (ਪੀ.ਟੀ.ਆਈ.)-ਝਾਰਖੰਡ ਹਾਈ ਕੋਰਟ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਅਤੇ ਜੇ.ਐੱਸ.ਐੱਸ.ਸੀ.-ਸੀ.ਜੀ.ਐੱਲ. ਪ੍ਰੀਖਿਆਵਾਂ ਰਾਹੀਂ ਭਰਤੀ ਕੀਤੇ ਗਏ ਲੋਕਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ’ਤੇ ਰੋਕ ਲਗਾ ਦਿੱਤੀ ਹੈ।ਵੀਰਵਾਰ ਨੂੰ ਅਦਾਲਤ ਨੇ 11ਵੀਂ ਅਤੇ 13ਵੀਂ ਝਾਰਖੰਡ ਪੀ.ਐੱਸ.ਸੀ. ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ਦੇ ਨਾਲ-ਨਾਲ ਖ਼ੁਰਾਕ ਸੁਰੱਖਿਆ ਅਫ਼ਸਰਾਂ ਦੀਆਂ ਨਿਯੁਕਤੀਆਂ ਨੂੰ ਰੱਦ ਕਰਨ ਦੇ ਆਦੇਸ਼ ’ਤੇ ਰੋਕ ਲਗਾ ਦਿੱਤੀ ਸੀ।ਪਟੀਸ਼ਨਰ ਦੇ ਵਕੀਲ ਇੰਦਰਜੀਤ ਸਿਨਹਾ ਨੇ ਦੱਸਿਆ, “ਜਸਟਿਸ ਦੀਪਕ ਰੋਸ਼ਨ ਦੇ ਬੈਂਚ ਨੇ ਅੱਜ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ-ਕੰਬਾਇੰਡ ਗ੍ਰੈਜੂਏਟ ਲੈਵਲ ਪ੍ਰੀਖਿਆ (ਜੇ.ਐੱਸ.ਐੱਸ.ਸੀ.-ਸੀ.ਜੀ.ਐੱਲ.) ਰਾਹੀਂ ਭਰਤੀਆਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ਅਤੇ ਸੀ.ਡੀ.ਪੀ.ਓ. ਨਿਯੁਕਤੀਆਂ ਨੂੰ ਰੱਦ ਕਰਨ ਦੇ ਨੋਟੀਫਿਕੇਸ਼ਨ ’ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ 7 ਸਤੰਬਰ ਨੂੰ ਜਵਾਬੀ ਹਲਫ਼ਨਾਮਾ ਦਾਇਰ ਕਰੇਗੀ ਅਤੇ ਪਟੀਸ਼ਨਕਰਤਾ 14 ਸਤੰਬਰ ਤੱਕ ਆਪਣਾ ਜਵਾਬ ਦਾਇਰ ਕਰਨਗੇ।ਪਟੀਸ਼ਨਕਰਤਾਵਾਂ ਦੀ ਨੁਮਾਇੰਦਗੀ ਕਰ ਰਹੇ ਵਕੀਲ ਅੰਮ੍ਰਿਤਾਂਸ਼ ਵਤਸ ਨੇ ਕਿਹਾ ਕਿ ਅਦਾਲਤ ਦਾ ਮੰਨਣਾ ਹੈ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਮਾਮਲੇ ਨੂੰ ਨਿਪਟਾਉਣ ਲਈ 16 ਸਤੰਬਰ ਤੋਂ ਰੋਜ਼ਾਨਾ ਸੁਣਵਾਈ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਖੰਡ ਈਥਾਨੌਲ ਕਾਰਨ ਮਹਿੰਗੀ ਨਹੀਂ ਹੋਈ-ਕੇਂਦਰ ਅਗਲੀ ਖ਼ਬਰ ਪਹਿਲਾਂ ਤੋਂ ਹੀ 9 ਮੋਬਾਈਲ ਕੁਨੈਕਸ਼ਨਾਂ ਵਾਲੇ ਵਿਅਕਤੀ ਨੂੰ ਨਵਾਂ ਸਿਮ ਨਾ ਜਾਰੀ ਕੀਤਾ ਜਾਵੇ - ਕੇਂਦਰ
Ad Position 24