ਜੈਪੁਰ, 21 ਅਗਸਤ (ਪੀ.ਟੀ.ਆਈ.)-ਰਾਜਸਥਾਨ ਦੇ ਇੱਕ ਪਿੰਡ ਵਿੱਚ ਉਸ ਵੇਲੇ ਝੜਪ ਹੋ ਗਈ ਜਦੋਂ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਦੇ ਨਾਲ ਬੈਰੀਕੇਡ ਲਗਾਏ ਅਤੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਇੱਕ ਟੀਮ ਨੂੰ ਜ਼ਬਰਦਸਤੀ ਬਾਹਰ ਕੱਢ ਦਿੱਤਾ। ਟੀਮ ਆਪਣੀ “ਸਕੂਲ ਠੀਕ ਕਰੋ” ਮੁਹਿੰਮ ਦੇ ਹਿੱਸੇ ਵਜੋਂ ਇੱਕ ਸਰਕਾਰੀ ਸਕੂਲ ਦਾ ਨਿਰੀਖਣ ਕਰਨ ਲਈ ਉੱਥੇ ਗਈ ਸੀ। ਜੈਪੁਰ ਜ਼ਿਲ੍ਹੇ ਦਾ ਰਾਮਪੁਰਾ ਕੰਵਰਪੁਰਾ ਪਿੰਡ ਸੀ.ਜੇ.ਪੀ. ਲਈ ਮੁਸੀਬਤ ਦਾ ਇੱਕ ਨਵਾਂ ਕੇਂਦਰ ਬਣ ਗਿਆ ਹੈ। ਪਾਰਟੀ ਨੇ ਦੋਸ਼ ਲਗਾਇਆ ਕਿ ਉਸ ਦੇ ਵਰਕਰਾਂ ’ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ’ਤੇ ਪੱਥਰ ਸੁੱਟੇ ਗਏ। ਸਹਿ-ਕਨਵੀਨਰ ਆਸ਼ੂਤੋਸ਼ ਰੰਕਾ ਨੇ ਵੀ ਸੂਬਾ ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ।ਰੰਕਾ ਨੇ ਦੋਸ਼ ਲਗਾਇਆ ਕਿ ਸੀ.ਜੇ.ਪੀ.ਟੀਮ ਦੇ ਮੈਂਬਰਾਂ ’ਤੇ ਹਮਲਾ ਕੀਤਾ ਗਿਆ, ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਮਹਿਲਾ ਸਮਰਥਕਾਂ ਨਾਲ ਦੁਰਵਿਵਹਾਰ ਕੀਤਾ ਗਿਆ।ਸੰਸਥਾਪਕ ਅਭਿਜੀਤ ਦੀਪਕੇ ਨੇ ਰਾਜਸਥਾਨ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸਵਾਲ ਉਠਾਇਆ ਅਤੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, “ਭਾਜਪਾ ਦੇ ਗੁੰਡੇ ਆਸ਼ੂਤੋਸ਼ ਅਤੇ ਹੋਰ ਸੀ.ਜੇ.ਪੀ. ਵਲੰਟੀਅਰਾਂ ਦੀਆਂ ਜਾਨਾਂ ਪਿੱਛੇ ਹਨ। ਰੰਕਾ ਨੇ ਪੱਤਰਕਾਰਾਂ ਨੂੰ ਦੱਸਿਆ,” ਅੱਜ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਪਿਛਲੇ ਕਈ ਸਾਲਾਂ ਤੋਂ, ਰਾਮਪੁਰਾ ਕੰਵਰਪੁਰਾ ਵਿੱਚ ਸਕੂਲ ਮੱਝਾਂ ਦੇ ਸ਼ੈੱਡ ਤੋਂ ਚੱਲ ਰਿਹਾ ਹੈ।”ਪਰ ਜਦੋਂ ਅਸੀਂ ਉੱਥੇ ਨਿਰੀਖਣ ਲਈ ਪਹੁੰਚੇ, ਤਾਂ ਸਾਡੇ ’ਤੇ ਖੁੱਲ੍ਹੇਆਮ ਹਮਲਾ ਕੀਤਾ ਗਿਆ ਅਤੇ ਪੱਥਰ ਸੁੱਟੇ ਗਏ। ਕਾਰਾਂ ਦੀਆਂ ਖਿੜਕੀਆਂ ਤੋੜ ਦਿੱਤੀਆਂ ਗਈਆਂ ਅਤੇ ਟੀਮ ‘ਤੇ ਪੱਥਰ ਸੁੱਟੇ ਗਏ ਤੇ ਕੱਪੜੇ ਵੀ ਪਾੜ ਦਿੱਤੇ ਗਏ ਹੋਏ ਸਨ।” ਸਕੂਲ ਦੀ ਇਮਾਰਤ ਨੂੰ ‘ਅਸੁਰੱਖਿਅਤ’ ਐਲਾਨ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਨੇੜਲੇ ਪਸ਼ੂਆਂ ਦੇ ਸ਼ੈੱਡ ਵਿੱਚ ਕਲਾਸਾਂ ਲਗਾਈਆਂ ਗਈਆਂ ਸਨ।ਰੰਕਾ ਨੇ ਦੋਸ਼ ਲਗਾਇਆ ਕਿ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਦੇ ਹੁਕਮਾਂ ’ਤੇ ਸੀ.ਜੇ.ਪੀ..ਟੀਮ ’ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਨੇ ਭਾਜਪਾ ਦੀ ਗੁੰਡਾਗਰਦੀ ਨੂੰ ਲਾਈਵ ਦੇਖਿਆ। ਇਹ ਰਾਜਸਥਾਨ ਵਿੱਚ ਲੋਕਤੰਤਰ ਲਈ ਇੱਕ ਕਾਲਾ ਦਿਨ ਹੈ।”ਪਿੰਡ ਵਾਸੀਆਂ ਨੇ ਬਾਅਦ ਵਿੱਚ ਸਕੂਲ ਦੇ ਬਾਹਰ ਧਰਨਾ ਦਿੱਤਾ ਅਤੇ ਸੀ.ਜੇ.ਪੀ. ਵਿਰੁੱਧ ਨਾਅਰੇਬਾਜ਼ੀ ਕੀਤੀ। ਸੂਤਰਾਂ ਅਨੁਸਾਰ, ਵਿਰੋਧ ਪ੍ਰਦਰਸ਼ਨ ਦੌਰਾਨ ਭਾਜਪਾ ਵਰਕਰ ਵੀ ਮੌਜੂਦ ਸਨ।
ਕਾਕਰੋਚ ਜਨਤਾ ਪਾਰਟੀ ਦੀ ਟੀਮ ਨੂੰ ਰਾਜਸਥਾਨ ਦੇ ਪਿੰਡ ’ਚੋਂ ਬਾਹਰ ਕੱਢਿਆ
ਜੈਪੁਰ, 21 ਅਗਸਤ (ਪੀ.ਟੀ.ਆਈ.)-ਰਾਜਸਥਾਨ ਦੇ ਇੱਕ ਪਿੰਡ ਵਿੱਚ ਉਸ ਵੇਲੇ ਝੜਪ ਹੋ ਗਈ ਜਦੋਂ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਭਾਜਪਾ ਵਰਕਰਾਂ ਦੇ ਨਾਲ ਬੈਰੀਕੇਡ ਲਗਾਏ ਅਤੇ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਇੱਕ ਟੀਮ ਨੂੰ ਜ਼ਬਰਦਸਤੀ ਬਾਹਰ ਕੱਢ....
ਅਜੀਤ ਡੈਸਕ
22-08-2026