14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਤਰੁਣ ਤੇਜਪਾਲ ਵਲੋਂ ਗੋਆ ਅਦਾਲਤ ’ਚ ਆਤਮ ਸਮਰਪਣ

ਤਰੁਣ ਤੇਜਪਾਲ ਵਲੋਂ ਗੋਆ ਅਦਾਲਤ ’ਚ ਆਤਮ ਸਮਰਪਣ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਪਣਜੀ, 14 ਸਤੰਬਰ (ਪੀ.ਟੀ.ਆਈ.)-ਤਹਿਲਕਾ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਨੇ ਸੋਮਵਾਰ ਨੂੰ ਗੋਆ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਉਹ 2013 ਦੇ ਜਿਨਸੀ ਸ਼ੋਸ਼ਣ ਦੇ ਇਕ ਮਾਮਲੇ ਵਿਚ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ। ਬੰਬੇ ਹਾਈ ਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ 25 ਅਗਸਤ ਨੂੰ ਤੇਜਪਾਲ ਨੂੰ ਆਪਣੀ 10 ਸਾਲ ਦੀ ਸਜ਼ਾ ਭੁਗਤਣ ਲਈ ਤਿੰਨ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਸੀ। ਜਸਟਿਸ ਆਲੋਕ ਅਰਾਧੇ ਦੀ ਅਗਵਾਈ ਵਾਲੇ ਬੈਂਚ ਨੇ ਤੇਜਪਾਲ ਦੀ ਆਤਮ ਸਮਰਪਣ ਤੋਂ ਛੋਟ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਤੇਜਪਾਲ ਨੇ ਮਾਪੁਸਾ ਦੀ ਵਧੀਕ ਸੈਸ਼ਨ ਅਦਾਲਤ ਵਿਚ ਆਤਮ ਸਮਰਪਣ ਕੀਤਾ, ਜਿਸ ਤੋਂ ਬਾਅਦ ਉਸਨੂੰ ਆਪਣੀ ਸਜ਼ਾ ਭੁਗਤਣ ਲਈ ਉੱਤਰੀ ਗੋਆ ਦੀ ਕੋਲਵੇਲ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਜਾਂਦੇ ਸਮੇਂ ਤੇਜਪਾਲ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਵਿਚ ਹਾਂ। ਸਾਨੂੰ ਭਰੋਸਾ ਹੈ ਕਿ ਇਨਸਾਫ਼ ਮਿਲੇਗਾ। 

Ad Position 22
No active advertisement
ਪਿਛਲੀ ਖ਼ਬਰ ਵਸੁੰਧਰਾ ਰਾਜੇ ਦੇ ਗੜ੍ਹ ’ਚ BJP ਨੂੰ ਝਟਕਾ ਅਗਲੀ ਖ਼ਬਰ ਸੈਕਟਰ -49 ਫਾਇਰਿੰਗ ਮਾਮਲੇ ’ ਚ 3 ਮੁਲਜ਼ਮ ਗ੍ਰਿਫ਼ਤਾਰ ਏਅਰ ਪਿਸਤੌਲ, ਗੋਲੀਆਂ, ਤਲਵਾਰ ਤੇ ਡੰਡਾ ਬਰਾਮਦ
Ad Position 24