14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਸੈਕਟਰ -49 ਫਾਇਰਿੰਗ ਮਾਮਲੇ ’ ਚ 3 ਮੁਲਜ਼ਮ ਗ੍ਰਿਫ਼ਤਾਰ ਏਅਰ ਪਿਸਤੌਲ, ਗੋਲੀਆਂ, ਤਲਵਾਰ ਤੇ ਡੰਡਾ ਬਰਾਮਦ

ਚੰਡੀਗੜ੍ਹ, 14 ਸਤੰਬਰ (ਕਪਿਲ ਵਧਵਾ)-ਸੈਕਟਰ-49 ਵਿਖੇ ਫਾਇਰਿੰਗ ਦੀ ਘਟਨਾ ਦੇ ਮਾਮਲੇ ’ਚ ਥਾਣਾ ਸੈਕਟਰ-49 ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਏਅਰ ਪਿਸਤੌਲ, 4 ਲੈੱਡ ਏਅਰ ਗੰਨ ਪੈਲੇਟ, ਤਲਵਾਰ ਅਤੇ ਡੰਡਾ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਜੇ ਉਰਫ਼ ਅੱਜੂ (23), ਰਿਤੇਸ਼ ਉਰਫ਼ ਹੱਡੀ (23) ਅਤੇ ਵਿਜੈ (26) ਵਜੋਂ ਹੋਈ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਚੰਡੀਗੜ੍ਹ, 14 ਸਤੰਬਰ (ਕਪਿਲ ਵਧਵਾ)-ਸੈਕਟਰ-49 ਵਿਖੇ ਫਾਇਰਿੰਗ ਦੀ ਘਟਨਾ ਦੇ ਮਾਮਲੇ ’ਚ ਥਾਣਾ ਸੈਕਟਰ-49 ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਏਅਰ ਪਿਸਤੌਲ, 4 ਲੈੱਡ ਏਅਰ ਗੰਨ ਪੈਲੇਟ, ਤਲਵਾਰ ਅਤੇ ਡੰਡਾ ਬਰਾਮਦ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਜੇ ਉਰਫ਼ ਅੱਜੂ (23), ਰਿਤੇਸ਼ ਉਰਫ਼ ਹੱਡੀ (23) ਅਤੇ ਵਿਜੈ (26) ਵਜੋਂ ਹੋਈ ਹੈ। ਪੁਲਿਸ ਮੁਤਾਬਕ ਤਿੰਨੋਂ ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਅਤੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਸ ਸਬੰਧੀ 11 ਸਤੰਬਰ 2026 ਨੂੰ ਧਾਰਾ 191(2), 191(3), 125, 351(3), 61(2) ਬੀ.ਐੱਨ.ਐੱਸ. ਅਤੇ ਅਸਲਾ ਐਕਟ ਤਹਿਤ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਰਾਜ ਕੁਮਾਰ, ਵਾਸੀ ਈ.ਡਬਲਿਊ.ਐੱਸ. ਕਾਲੋਨੀ ਸੈਕਟਰ-49ਸੀ, ਨੇ ਪੁਲਿਸ ਨੂੰ ਦੱਸਿਆ ਕਿ 9 ਸਤੰਬਰ ਨੂੰ ਉਸ ਦੀ ਹੱਡੀ ਨਾਂ ਦੇ ਵਿਅਕਤੀ ਨਾਲ ਝਗੜਾ ਹੋਇਆ ਸੀ। ਸ਼ਿਕਾਇਤ ਮੁਤਾਬਕ ਬਾਅਦ ਵਿਚ ਕਰੀਬ 10-12 ਨੌਜਵਾਨ ਹਥਿਆਰਾਂ ਨਾਲ ਉਥੇ ਪਹੁੰਚੇ। ਇਨ੍ਹਾਂ ਕੋਲ ਤਲਵਾਰਾਂ, ਗੰਡਾਸੀਆਂ, ਛੁਰੇ ਅਤੇ ਡੰਡੇ ਸਨ। ਇਸ ਦੌਰਾਨ ਅਜੇ ਨੇ ਕਥਿਤ ਤੌਰ ’ਤੇ ਰਾਜ ਕੁਮਾਰ ਅਤੇ ਉਸ ਦੇ ਜੀਜਾ ਨੂੰ ਡਰਾਉਣ ਲਈ ਹਵਾ ਵਿਚ ਗੋਲੀ ਚਲਾਈ ਅਤੇ ਸਾਰੇ ਮੁਲਜ਼ਮ ਜਾ ਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਜਾਂਚ ਦੌਰਾਨ ਅਜੇ ਅਤੇ ਰਿਤੇਸ਼ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਬਾਅਦ ਵਿਚ ਸਹਿ-ਮੁਲਜ਼ਮ ਵਿਜੈ ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਏਅਰ ਪਿਸਤੌਲ, 4 ਲੀਡ ਏਅਰ ਗੰਨ ਪੈਲੇਟ, ਤਲਵਾਰ ਅਤੇ ਡੰਡਾ ਕਬਜ਼ੇ ਵਿਚ ਲੈ ਕੇ ਮਾਲਖਾਨੇ ਵਿਚ ਜਮ੍ਹਾਂ ਕਰਵਾ ਦਿੱਤਾ ਹੈ। ਪੁਲਿਸ ਰਿਕਾਰਡ ਅਨੁਸਾਰ ਰਿਤੇਸ਼ ਉਰਫ਼ ਹੱਡੀ ਖ਼ਿਲਾਫ਼ ਪਹਿਲਾਂ ਵੀ ਆਬਕਾਰੀ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਦੋ ਮਾਮਲੇ ਦਰਜ ਹਨ, ਜਦਕਿ ਅਜੇ ਅਤੇ ਵਿਜੈ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਸਾਹਮਣੇ ਆਇਆ।
Ad Position 22
No active advertisement
ਪਿਛਲੀ ਖ਼ਬਰ ਤਰੁਣ ਤੇਜਪਾਲ ਵਲੋਂ ਗੋਆ ਅਦਾਲਤ ’ਚ ਆਤਮ ਸਮਰਪਣ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ ) ਪੰਜਾਬ ਵਲੋਂ ਪੁਲਿਸ ਤੋਂ ਪੀੜਤ ਪਰਿਵਾਰਾਂ ਲਈ ਸੰਘਰਸ਼ ਕਰਨ ਦਾ ਕੀਤਾ ਐਲਾਨ ਮੋਰਚਾ...
Ad Position 24