14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਆਨਲਾਈਨ ਠੱਗੀ ਦੇ ਦੋ ਮਾਮਲਿਆਂ ’ ਚ 3.05 ਲੱਖ ਦੀ ਹੋਈ ਧੋਖਾਧੜੀ

ਐੱਸ. ਏ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਐੱਸ. ਏ. ਐੱਸ. ਨਗਰ, 14 ਸਤੰਬਰ (ਕਪਿਲ ਵਧਵਾ)-ਸਾਈਬਰ ਠੱਗਾਂ ਵਲੋਂ ਆਨਲਾਈਨ ਧੋਖਾਧੜੀ ਦੀਆਂ ਦੋ ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ 3.05 ਲੱਖ ਰੁ. ਦੀ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਏ ਹਨ। ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਵਿਚ ਖਰੜ ਦੇ ਵਸਨੀਕ ਵਿਰੇਂਦਰ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਬੀਤੀ 21 ਅਗਸਤ ਨੂੰ ਉਸ ਨੂੰ ਇਕ ਮੋਬਾਈਲ ਨੰਬਰ ਤੋਂ ਫ਼ੋਨ ਆਇਆ, ਜਿਸ ‘ਚ ਇਕ ਲੜਕੀ ਨੇ ਉਸ ਦੇ ਕ੍ਰੈਡਿਟ ਕਾਰਡ ‘ਤੇ 5 ਹਜ਼ਾਰ ਰੁ. ਦਾ ਰਿਵਾਰਡ ਆਉਣ ਦੀ ਗੱਲ ਆਖੀ। ਇਸ ਤੋਂ ਬਾਅਦ ਉਸ ਦੀ ਗੱਲ ਇਕ ਵਿਅਕਤੀ ਨਾਲ ਕਰਵਾਈ ਗਈ, ਜਿਸ ਨੇ ਰਿਵਾਰਡ ਕੈਸ਼ ਕਰਵਾਉਣ ਦਾ ਝਾਂਸਾ ਦਿੰਦਿਆਂ ਉਸ ਨੂੰ ਇਕ ਐਪ ਡਾਊਨਲੋਡ ਕਰਨ ਅਤੇ ਬਾਅਦ ‘ਚ ਇਕ ਲਿੰਕ ਖੋਲ੍ਹ ਕੇ ਓ. ਟੀ. ਪੀ. ਦਰਜ ਕਰਨ ਲਈ ਕਿਹਾ। ਓ. ਟੀ. ਪੀ. ਦਰਜ ਕਰਨ ਉਪਰੰਤ ਉਸ ਦੇ ਕ੍ਰੈਡਿਟ ਕਾਰਡ ਤੋਂ 1 ਲੱਖ ਰੁ. ਕੱਟ ਲਏ ਗਏ। ਇਸ ਤੋਂ ਬਾਅਦ 40,101 ਅਤੇ 18,500 ਰੁ. ਦੀਆਂ ਹੋਰ ਟਰਾਂਜ਼ੈਕਸ਼ਨਾਂ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ ਬੈਂਕ ਵਲੋਂ ਰੱਦ ਕਰ ਦਿੱਤੀਆਂ ਗਈਆਂ। ਦੂਜੇ ਮਾਮਲੇ ‘ਚ ਸੈਕਟਰ-70 ਮੁਹਾਲੀ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਹੈ ਕਿ ਉਸ ਦਾ ਮੋਬਾਈਲ ਫ਼ੋਨ ਹੈਕ ਹੋ ਗਿਆ ਸੀ ਅਤੇ ਮੋਬਾਈਲ ਵਿਚ ਚੱਲ ਰਹੇ ਪੇ. ਟੀ. ਐਮ ਨੂੰ ਉਸ ਨੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਨਾਲ ਲਿੰਕ ਕੀਤਾ ਹੋਇਆ ਸੀ। 16 ਅਤੇ 17 ਅਗਸਤ ਨੂੰ ਉਸ ਦੇ ਖਾਤੇ ‘ਚੋਂ 20 ਹਜ਼ਾਰ, 50 ਹਜ਼ਾਰ, 10 ਹਜ਼ਾਰ, 70 ਹਜ਼ਾਰ, 20 ਹਜ਼ਾਰ ਅਤੇ 35,700 ਰੁ. ਦੀਆਂ ਵੱਖ-ਵੱਖ ਟਰਾਂਜ਼ੈਕਸ਼ਨਾਂ ਰਾਹੀਂ ਕੁੱਲ 2.05 ਲੱਖ ਰੁ. ਟਰਾਂਸਫਰ ਕਰ ਲਏ ਗਏ। ਇਸ ਦਾ ਪਤਾ ਉਸ ਨੂੰ 20 ਅਗਸਤ ਨੂੰ ਪੇ. ਟੀ. ਐਮ ਰਾਹੀਂ ਪੈਸੇ ਟਰਾਂਸਫਰ ਕਰਨ ਸਮੇਂ ਚੱਲਿਆ। ਦੋਵਾਂ ਮਾਮਲਿਆਂ ਵਿਚ ਪੀੜਤਾਂ ਨੇ 1930 ‘ਤੇ ਸ਼ਿਕਾਇਤਾਂ ਦਰਜ ਕਰਵਾਈਆਂ। ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਬੀ. ਐੱਨ. ਐੱਸ. ਦੀ ਧਾਰਾ 318 (4), 61 (2) ਅਤੇ ਆਈ. ਟੀ. ਐਕਟ ਦੀ ਧਾਰਾ 66 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਿਕਰਮਜੀਤ ਸਿੰਘ ਦੱਪਰ ਦੂਜੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਦਰਜੀ ਆਪਣੀ ਚੌਕਸੀ ਨਾਲ ਵੱਡੀ ਠੱਗੀ ਤੋਂ ਬਚਿਆ
Ad Position 24