14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ’ਚ ਏ.ਐੱਸ ਗੁਜਰਾਲ ਬਣੇ ਪ੍ਰਧਾਨ

ਚੰਡੀਗੜ੍ਹ, 14 ਸਤੰਬਰ (ਮਾਰਕੰਡਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਦੀਆਂ ਸਾਲ 2026 ਦੀਆਂ ਚੋਣਾਂ ਅਦਾਲਤ ਕੰਪਲੈਕਸ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ ਲਈ ਆਪਣੇ ਤਿੰਨ ਵਿਰੋਧੀਆ ਨੂੰ ਸਖ਼ਤ ਮੁਕਾਬਲੇ ਵਿਚ ਹਰਾਉਂਦੇ ਹੋਏ 661 ਵੋਟਾ ਪ੍ਰਾਪਤ ਕਰਕੇ ਏ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਚੰਡੀਗੜ੍ਹ, 14 ਸਤੰਬਰ (ਮਾਰਕੰਡਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਦੀਆਂ ਸਾਲ 2026 ਦੀਆਂ ਚੋਣਾਂ ਅਦਾਲਤ ਕੰਪਲੈਕਸ ਵਿਖੇ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ ਲਈ ਆਪਣੇ ਤਿੰਨ ਵਿਰੋਧੀਆ ਨੂੰ ਸਖ਼ਤ ਮੁਕਾਬਲੇ ਵਿਚ ਹਰਾਉਂਦੇ ਹੋਏ 661 ਵੋਟਾ ਪ੍ਰਾਪਤ ਕਰਕੇ ਏ.ਐਸ.ਗੁਜਰਾਲ ਨੇ ਪ੍ਰਧਾਨਗੀਪਦ ਹਾਸ਼ਲ ਕੀਤਾ। ਮੀਤ ਪ੍ਰਧਾਨ ਅਭੈ ਜੋਸੀ, ਸੈਕਟਰੀ ਤੇਜਿੰਦਰ ਸਿੰਘ ਗਿਲ, ਜੁਆਇੰਟ ਸੈਕਟਰੀ ਪੁਸਪਿੰਦਰ ਸਿੰਘ, ਖ਼ਜ਼ਾਨਚੀ ਪ੍ਰਤੀਕ ਗਰਗ ਨੂੰ ਚੁਣਿਆ ਗਿਆ। ਰਾਤ ਜਿਆਦਾ ਹੋਣ ਕਾਰਨ ਬਾਕੀ ਦੀ ਚੋਣ ਗਿਣਤੀ ਸੋਮਵਾਰ ਤੇ ਪਾਈ ਗਈ। ਸੋਮਵਾਰ ਨੂੰ ਹੋਈ ਚੋਣ ਵਿਚ ਮਹਿਲਾ ਵਾਈਸ ਪ੍ਰਧਾਨ ਪ੍ਰਤੀਭਾ ਭੰਡਾਰੀ, ਮਹਿਲਾ ਲਾਇਬ੍ਰੇਰੀ ਸੈਕਟਰੀ ਨੀਤਾ ਕੁਮਾਰੀ, ਸੀਨੀਅਰ ਕਾਰਜਕਾਰੀ ਮੈਂਬਰਾਂ ਵਿਚ ਗੁਰਦੇਵ ਸਿੰਘ, ਕਰਨ ਕੁਮਾਰ, ਸੰਦੀਪ ਗੁਪਤਾ, ਏਕਤਾ ਸਰਮਾ, ਮਨਜੀਤ ਕੌਰ ਸੰਧੂ ਸਮੇਤ ਪੰਜ ਸੀਨੀਅਰ ਦੀ ਚੋਣ ਕੀਤੀ ਗਈ। ਜਦਕਿ ਪੰਜ ਯੂਨੀਅਰ ਵਕੀਲਾ ਦੀ ਚੋਣ ਖਬਰ ਲਿਖੇ ਜਾਣ ਤੱਕ ਜਾਰੀ ਸੀ। ਚੋਣਾਂ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਉਮੀਦਵਾਰਾਂ ਵਲੋਂ ਵਕੀਲਾਂ ਦੀ ਭਲਾਈ, ਚੈਂਬਰਾਂ ਨਾਲ ਸਬੰਧਤ ਮਸਲੇ, ਅਦਾਲਤੀ ਸਹੂਲਤਾਂ ਵਿਚ ਸੁਧਾਰ ਅਤੇ ਨੌਜਵਾਨ ਵਕੀਲਾਂ ਦੇ ਹਿੱਤਾਂ ਨਾਲ ਸਬੰਧਤ ਮੁੱਦੇ ਉਠਾਏ ਗਏ। ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਦੇ ਮੌਜੂਦਾ ਸਮੇਂ ਇਸ ਨਾਲ ਲਗਭਗ 2280 ਵਕੀਲ ਜੁੜੇ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਮਲੋਆ ਵਿਚ ਹੁੱਕਾ ਵਰਤਾਉਣਾ ਕੈਫ਼ੇ ਮੈਨੇਜਰ ਨੂੰ ਪਿਆ ਮਹਿੰਗਾ ਕੋਟਪਾ ਐਕਟ ਤਹਿਤ ਮਾਮਲਾ ਦਰਜ, ਗ੍ਰਿਫਤਾਰੀ ਉਪਰੰਤ ਜ਼ਮਾਨਤ ’ਤ... ਅਗਲੀ ਖ਼ਬਰ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਵਲੋਂ ਕੁਰਾਲੀ ਨਗਰ ਕੌਂਸਲ ਦਾ ਦੌਰਾ
Ad Position 24