14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਵਿਕਰਮਜੀਤ ਸਿੰਘ ਦੱਪਰ ਦੂਜੀ ਵਾਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ

ਡੇਰਾਬੱਸੀ, 14 ਸਤੰਬਰ (ਗੁਰਮੀਤ ਸਿੰਘ)- ਬਾਰ ਐਸੋਸੀਏਸ਼ਨ ਡੇਰਾਬੱਸੀ ਦੀਆਂ ਅੱਜ ਹੋਈਆਂ ਚੋਣਾਂ ਵਿਚ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਪ੍ਰਦੀਪ ਰਾਣਾ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਡੇਰਾਬੱਸੀ, 14 ਸਤੰਬਰ (ਗੁਰਮੀਤ ਸਿੰਘ)- ਬਾਰ ਐਸੋਸੀਏਸ਼ਨ ਡੇਰਾਬੱਸੀ ਦੀਆਂ ਅੱਜ ਹੋਈਆਂ ਚੋਣਾਂ ਵਿਚ ਐਡਵੋਕੇਟ ਵਿਕਰਮਜੀਤ ਸਿੰਘ ਦੱਪਰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਐਡਵੋਕੇਟ ਪ੍ਰਦੀਪ ਰਾਣਾ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾਇਆ। ਦੱਪਰ ਨੂੰ 168 ਅਤੇ ਪ੍ਰਦੀਪ ਰਾਣਾ ਨੂੰ 152 ਵੋਟਾਂ ਪ੍ਰਾਪਤ ਹੋਈਆਂ। ਐਸੋਸੀਏਸ਼ਨ ਦੇ ਕੁੱਲ 340 ਮੈਂਬਰਾਂ ਵਿਚੋਂ 300 ਨੇ ਵੋਟ ਪਾਈ। ਉਪ-ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸ਼ਿਵ ਸ਼ਰਮਾ ਨੇ 189 ਵੋਟਾਂ ਹਾਸਲ ਕਰਕੇ ਗੁਰਪ੍ਰੀਤ ਸਿੰਘ ਨੂੰ 69 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਕੱਤਰ ਦੇ ਅਹੁਦੇ ਲਈ ਜਗਤਾਰ ਬਾਛਲ ਨੇ 162 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਲਵਕੇਸ਼ ਨੂੰ 98 ਅਤੇ ਸੁਰੇਸ਼ ਨੂੰ 63 ਵੋਟਾਂ ਮਿਲੀਆਂ। ਮਹਿਲਾ ਰਾਖਵੇਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਸੁਮਨ ਨੇ 136 ਵੋਟਾਂ ਹਾਸਿਲ ਕਰਕੇ ਮਹਿਕ ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮਹਿਕ ਨੂੰ 120 ਅਤੇ ਅੰਜਨਾ ਨੂੰ 63 ਵੋਟਾਂ ਮਿਲੀਆਂ। ਕੈਸ਼ੀਅਰ ਦੇ ਅਹੁਦੇ ਲਈ ਵਿਪਨ ਨੇ 154 ਵੋਟਾਂ ਲੈ ਕੇ ਹਰਪ੍ਰੀਤ ਨੂੰ 95 ਵੋਟਾਂ ਅਤੇ ਦਿਲਬਾਗ 63 ਵੋਟਾਂ ਨਾਲ ਪਛਾੜਿਆ। ਐਡਵੋਕੇਟ ਗਿਤਿਕਾ ਗੋਇਲ ਮਹਿਲਾ ਰਾਖਵੇਂ ਉਪ-ਪ੍ਰਧਾਨ ਅਤੇ ਅਨੁਭਵ ਸਿੰਗਲਾ ਲਾਇਬ੍ਰੇਰੀਅਨ ਦੇ ਅਹੁਦੇ ਲਈ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਨੇ ਖਰੜ ਦੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਆਨਲਾਈਨ ਠੱਗੀ ਦੇ ਦੋ ਮਾਮਲਿਆਂ ’ ਚ 3.05 ਲੱਖ ਦੀ ਹੋਈ ਧੋਖਾਧੜੀ
Ad Position 24