ਦਰਜੀ ਆਪਣੀ ਚੌਕਸੀ ਨਾਲ ਵੱਡੀ ਠੱਗੀ ਤੋਂ ਬਚਿਆ
ਕੁਰਾਲੀ, 14 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਇਕ ਦਰਜੀ ਨੂੰ ਆਈ ਫੇਕ ਵਟਸਐਪ ਕਾਲ ਨੂੰ ਉਸ ਨੇ ਚੌਕਸੀ ਵਰਤਦੇ ਹੋਏ ਕੱਟ ਦਿੱਤਾ, ਜਿਸ ਕਾਰਨ ਉਸ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਸ ਘਟਨਾ ਕਾਰਨ ਦਰਜੀ ਕਈ ਘੰਟਿਆਂ ਤੱਕ ਡਰਿਆ ਰਿਹਾ।
ਕ
ਕੁਰਾਲੀ ਵਿਖੇ ਸੁਭਾਸ਼ ਵਰਮਾ ਮੋਬਾਈਲ ਫ਼ੋਨ ’ਤੇ ਆਈ ਫੇਕ ਕਾਲ ਸੰਬੰਧੀ ਜਾਣਕਾਰੀ ਦਿੰਦਾ ਹੋਇਆ। ਤਸਵੀਰ : ਹਰਪ੍ਰੀਤ ਸਿੰਘ
15-09-2026
ਕੁਰਾਲੀ, 14 ਸਤੰਬਰ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੇ ਇਕ ਦਰਜੀ ਨੂੰ ਆਈ ਫੇਕ ਵਟਸਐਪ ਕਾਲ ਨੂੰ ਉਸ ਨੇ ਚੌਕਸੀ ਵਰਤਦੇ ਹੋਏ ਕੱਟ ਦਿੱਤਾ, ਜਿਸ ਕਾਰਨ ਉਸ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਸ ਘਟਨਾ ਕਾਰਨ ਦਰਜੀ ਕਈ ਘੰਟਿਆਂ ਤੱਕ ਡਰਿਆ ਰਿਹਾ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਭਾਸ਼ ਵਰਮਾ ਨੇ ਦੱਸਿਆ ਕਿ ਉਹ ਸ਼ਹਿਰ ਦੇ ਦੁਸਹਿਰਾ ਮੈਦਾਨ ਨੇੜੇ ਕੱਪੜੇ ਸਿਲਾਈ ਕਰਨ ਦੀ ਦੁਕਾਨ ਕਰਦਾ ਹੈ। ਉਸ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਉਸ ਨੂੰ ਵਟਸਐਪ ਨੰਬਰ + 91 92251333 ਤੋਂ ਇਕ ਕਾਲ ਆਈ । ਸੁਭਾਸ਼ ਵਰਮਾ ਨੇ ਦੱਸਿਆ ਕਿ ਇਸ ਕਾਲ ‘ਤੇ ਪੰਜਾਬ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਦੀ ਤਸਵੀਰ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਫ਼ੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਪੁਲਿਸ ਦਾ ਵੱਡਾ ਅਧਿਕਾਰੀ ਦੱਸਦੇ ਹੋਏ ਉਸ ਨੂੰ ਡਰਾਉਂਦਿਆਂ ਕਿਹਾ ਕਿ ਉਸ ਦਾ ਲੜਕਾ ਜੋ ਕਿ ਗ਼ੈਰਕਾਨੂੰਨੀ ਕੰਮਾਂ ਵਿਚ ਸ਼ਾਮਿਲ ਸੀ, ਨੂੰ ਪੁਲਿਸ ਨੇ ਅੱਜ ਕਾਲਜ ਅੱਗਿਓਂ ਗ੍ਰਿਫ਼ਤਾਰ ਕਰ ਲਿਆ ਹੈ। ਸੁਭਾਸ਼ ਨੇ ਦੱਸਿਆ ਕਿ ਫ਼ੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਇੰਨਾ ਡਰਾ ਦਿੱਤਾ ਕਿ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਪਰ ਉਸ ਨੇ ਚੌਕਸੀ ਵਰਤਦੇ ਹੋਏ ਇਕਦਮ ਉਸ ਵਿਅਕਤੀ ਦਾ ਫ਼ੋਨ ਕੱਟ ਦਿੱਤਾ ਅਤੇ ਆਪਣੇ ਘਰ ਫ਼ੋਨ ਮਿਲਿਆ, ਜਿਥੋਂ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਲੜਕਾ ਤਾਂ ਆਪਣੇ ਘਰ ਵਿਖੇ ਹੀ ਮੌਜੂਦ ਹੈ। ਇਸ ਫ਼ੋਨ ਕਾਲ ਤੋਂ ਬਾਅਦ ਭਾਵੇਂ ਸੁਭਾਸ਼ ਵਰਮਾ ਦਾ ਕਿਸੇ ઠ ਤਰ੍ਹਾਂ ਦੇ ਨੁਕਸਾਨ ਤੋਂ ਬਚਾਅ ਹੋ ਗਿਆ, ਪਰ ਕਈ ਘੰਟਿਆਂ ਤੱਕ ਉਹ ਸਹਿਮਿਆ ਰਿਹਾ। ਇਸੇ ਦੌਰਾਨ ਸਥਾਨਕ ਥਾਣਾ ਸਿਟੀ ਦੇ ਐਸ. ਐਚ. ਓ. ਹਰਸ਼ ਮੋਹਨ ਗੌਤਮ ਨੇ ਸੁਭਾਸ਼ ਵਰਮਾ ਵਲੋਂ ਵਰਤੀ ਗਈ ਚੌਕਸੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਫੇਕ ਕਾਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੌਕਸੀ ਰੱਖ ਕੇ ਹੀ ਅਜਿਹੀਆਂ ਫੇਕ ਕਾਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।