14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਡਾਕਟਰੀ ਪਰਚੀ ਬਿਨਾਂ ਕੈਪਸੂਲ ਵੇਚਣ ਵਾਲੇ ਰਾਮਦਰਬਾਰ ਦੇ ਕੈਮਿਸਟ ਦਾ ਲਾਇਸੰਸ ਕੀਤਾ ਮੁਅੱਤਲ

ਚੰਡੀਗੜ੍ਹ, 14 ਸਤੰਬਰ (ਮਾਰਕੰਡਾ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਅਨੁਸਾਰ ਡਾਇਰੈਕਟਰ ਸਿਹਤ ਸੇਵਾਵਾਂ-ਕਮ-ਡਰੱਗਜ਼ ਕੰਟਰੋਲਰ ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਦੀ ਅਗਵਾਈ ਹੇਠ ਡਰੱਗਜ਼ ਕੰਟਰੋਲ ਵਿੰਗ ਦੀ ਇਕ ਟੀਮ ਨੇ ਇਕ ਫ਼ਰਮ ਵਿਰੁੱਧ ਜਾਰੀ ਮੁਅੱਤਲੀ ਦੇ ਹੁਕਮ ਦੀ ਪਾਲਣਾ ਦੀ ਪੁਸ਼ਟੀ ਕਰਨ ਲਈ ਰਾਮਦਰਬਾਰ ਫ਼ੇਜ਼2 ਚੰਡੀਗੜ੍ਹ ਦਾ ਨਿਰੀਖਣ ਕੀਤਾ। ਨਿਰੀਖਣ ਟੀਮ ਵਿਚ ਤਜਿੰਦਰ ਸਿੰਘ ਡਰੱਗਜ਼ ਇੰਸਪੈਕਟਰ ਅਤੇ ਅਮਿਤ ਲਖਨਪਾਲ ਡਰੱਗਜ਼ ਇੰਸਪੈਕਟਰ ਚੰਡੀਗੜ੍ਹ ਪ੍ਰਸ਼ਾਸਨ ਸ਼ਾਮਲ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਚੰਡੀਗੜ੍ਹ, 14 ਸਤੰਬਰ (ਮਾਰਕੰਡਾ)- ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਅਨੁਸਾਰ ਡਾਇਰੈਕਟਰ ਸਿਹਤ ਸੇਵਾਵਾਂ-ਕਮ-ਡਰੱਗਜ਼ ਕੰਟਰੋਲਰ ਕੇਂਦਰੀ ਸ਼ਾਸਿਤ ਪ੍ਰਦੇਸ ਚੰਡੀਗੜ੍ਹ ਦੀ ਅਗਵਾਈ ਹੇਠ ਡਰੱਗਜ਼ ਕੰਟਰੋਲ ਵਿੰਗ ਦੀ ਇਕ ਟੀਮ ਨੇ ਇਕ ਫ਼ਰਮ ਵਿਰੁੱਧ ਜਾਰੀ ਮੁਅੱਤਲੀ ਦੇ ਹੁਕਮ ਦੀ ਪਾਲਣਾ ਦੀ ਪੁਸ਼ਟੀ ਕਰਨ ਲਈ ਰਾਮਦਰਬਾਰ ਫ਼ੇਜ਼2 ਚੰਡੀਗੜ੍ਹ ਦਾ ਨਿਰੀਖਣ ਕੀਤਾ। ਨਿਰੀਖਣ ਟੀਮ ਵਿਚ ਤਜਿੰਦਰ ਸਿੰਘ ਡਰੱਗਜ਼ ਇੰਸਪੈਕਟਰ ਅਤੇ ਅਮਿਤ ਲਖਨਪਾਲ ਡਰੱਗਜ਼ ਇੰਸਪੈਕਟਰ ਚੰਡੀਗੜ੍ਹ ਪ੍ਰਸ਼ਾਸਨ ਸ਼ਾਮਲ ਸਨ। ਜਿਨ੍ਹਾਂ ਨੇ ਨਿਰੀਖਣ ਦੌਰਾਨ ਫਰਮ ਨੂੰ ਪ੍ਰੀਗਾਬਾਲਿਨ-300 ਕੈਪਸੂਲ, ਬਿਨਾਂ ਕਿਸੇ ਡਾਕਟਰੀ ਪਰਚੀ ਦੇ ਵੇਚਦੇ ਪਾਇਆ ਗਿਆ। ਕਿਉਂਕਿ ਇਸ ਡਰੱਗ ਫਾਰਮੂਲੇ ਦੀ ਕਥਿਤ ਤੌਰ ’ਤੇ ਕੱੁਝ ਨੌਜਵਾਨਾਂ ਦੁਆਰਾ ਨਸ਼ੇ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਡਰੱਗਜ਼ ਕੰਟਰੋਲਰ ਕੇਂਦਰੀ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ਨੇ ਫਰਮ ਦੇ ਡਰੱਗ ਲਾਇਸੈਂਸ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤੇ ਹਨ। ਤਾਜ਼ਾ ਦੌਰੇ ਦੌਰਾਨ ਨਿਰੀਖਣ ਟੀਮ ਨੇ ਮੁਅੱਤਲੀ ਦੇ ਹੁਕਮ ਦੀ ਪਾਲਣਾ ਦੀ ਪੁਸ਼ਟੀ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਦੁਕਾਨ ਦਾ ਅਹਾਤਾ ਬੰਦ ਰਹੇ। ਚੰਡੀਗੜ੍ਹ ਪ੍ਰਸ਼ਾਸਨ ਨੇ ਦੁਹਰਾਇਆ ਹੈ ਕਿ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਜਾਂ ਦੁਰਵਰਤੋਂ ਨਾਲ ਸਬੰਧਿਤ ਕਿਸੇ ਵੀ ਉਲੰਘਣਾ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਦਰਜੀ ਆਪਣੀ ਚੌਕਸੀ ਨਾਲ ਵੱਡੀ ਠੱਗੀ ਤੋਂ ਬਚਿਆ ਅਗਲੀ ਖ਼ਬਰ ਈਜ਼ੀ ਰਜਿਸਟਰੀ ਦੇ 14 ਮਹੀਨੇ ਮੁਕੰਮਲ , ਪੰਜਾਬ ’ ਚ ਜਾਇਦਾਦ ਰਜਿਸਟ੍ਰੇਸ਼ਨ ਸੇਵਾਵਾਂ ’ ਚ ਆਇਆ ਵੱਡਾ ਬਦਲਾਅ - ਹਰਦੀਪ ਸਿੰਘ...
Ad Position 24