14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਖੰਡ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆਈ

ਖੰਡ ਦੀ ਔਸਤ ਪ੍ਰਚੂਨ ਕੀਮਤ 60 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਆਈ

Ad Position 21
repet_subhas-goyals [Copy P29]
ਅਜੀਤ ਡੈਸਕ 15-09-2026

ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 14 ਸਤੰਬਰ -ਸੂਬੇ ’ਚ ਬਿਜਲੀ ਮੰਤਰੀ ਅਤੇ ਬਿਜਲੀ ਅਧਿਕਾਰੀਆਂ ਦੇ ਬਿਨਾਂ ਕੱਟਾਂ ਤੋਂ ਬਿਜਲੀ ਮੁਹੱਈਆ ਕਰਵਾਉਣ ਦੇ ਬਿਆਨਾਂ ਤੋਂ ਬਾਅਦ ਵੀ ਸੂਬੇ ’ਚ ਬਿਜਲੀ ਸੰਕਟ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਸਮੇਂ ਬਿਜਲੀ ਦੀ ਮੰਗ ਦਾ ਅੰਕੜਾ 17423 ਮੈਗਾਵਾਟ ’ਤੇ ਪੁੱਜ ਗਿਆ ਹੈ। ਬਿਜਲੀ ਨਿਗਮ ਨੂੰ ਆਪਣੇ ਸਰੋਤਾਂ ਤੋਂ ਲਗਭਗ 5859 ਮੈਗਾਵਾਟ ਬਿਜਲੀ ਦਾ ਉਤਪਾਦਨ ਮਿਲ ਰਿਹਾ ਹੈ। ਬਿਜਲੀ ਨਿਗਮ ਦੇ ਸਾਰੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਯੂਨਿਟ ਚੱਲਣ ਤੋਂ ਬਾਅਦ ਵੀ ਸੂਬੇ ’ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਿਜਲੀ ਨਿਗਮ ਨੂੰ 11130 ਮੈਗਾਵਾਟ ਬਿਜਲੀ ਬਾਹਰੋਂ ਖਰੀਦਣੀ ਪੈ ਰਹੀ ਹੈ। ਬਿਜਲੀ ਦੀ ਮੰਗ ਸਤੰਬਰ ਮਹੀਨੇ ਵਿਚ 17423 ਮੈਗਾਵਾਟ ’ਤੇ ਪਹੁੰਚ ਗਈ ਹੈ, ਜਦੋਂ ਕਿ ਝੋਨੇ ਦੀ ਲੁਆਈ ਮੌਕੇ ਬਿਜਲੀ ਦੀ ਵੱਧ ਤੋਂ ਵੱਧ ਮੰਗ 17452 ਮੈਗਾਵਾਟ ਰਹੀ ਸੀ। ਇਥੇ ਇਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਬਿਜਲੀ ਨਿਗਮ ਸੂਬੇ ਦੀ ਮੰਗ ਨੂੰ ਪੂਰਾ ਕਰਨ ਲਈ ਹੋਰ ਕੀ ਹੱਥਕੰਡੇ ਅਪਣਾ ਸਕਦਾ ਹੈ। ਜਦੋਂ ਕਿ ਇਸ ਪੈਦਾ ਹੋਏ ਸੰਕਟ ਦੌਰਾਨ ਕਾਂਗਰਸ ਪਾਰਟੀ ਵਲੋਂ ਇਕ ਪਾਸੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਅਤੇ ਰੋਸ ਪ੍ਰਦਸ਼ਨ ਕੀਤਾ ਗਿਆ ਅਤੇ ਦੂਜੇ ਪਾਸੇ ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਨੂੰ ਬਦਲ ਦਿੱਤਾ ਗਿਆ। ਪਹਿਲਾਂ ਤੋਂ ਹੀ ਸੂਬਾ ਵਾਸੀ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਬਿਜਲੀ ਨਿਗਮ ਖਿਲਾਫ਼ ਧਰਨੇ ਮੁਜ਼ਾਹਰੇ ਕਰ ਰਹੇ ਹਨ ਦੂਜੇ ਪਾਸੇ ਬਿਜਲੀ ਮੰਤਰੀ ਅਤੇ ਬਿਜਲੀ ਨਿਗਮ ਦੇ ਅਧਿਕਾਰੀ ਬਿਜਲੀ ਕੱਟਾਂ ਨੂੰ ਖਤਮ ਕਰਕੇ ਨਿਰਵਿਘਨ ਬਿਜਲੀ ਸਪਲਾਈ ਦੀ ਗੱਲ ਪ੍ਰੈਸ ਕਾਨਫ਼ਰੰਸ ਦੌਰਾਨ ਕਹਿ ਚੁੱਕੇ ਹਨ। ਬੇਸ਼ੱਕ ਬਿਜਲੀ ਨਿਗਮ ਨੂੰ ਆਪਣੇ ਸਾਰੇ ਸਰੋਤਾਂ ਤੋਂ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ ਪ੍ਰੰਤੂ ਜੇਕਰ ਬਿਜਲੀ ਦੀ ਮੰਗ ਵਧਦੀ ਹੈ ਤਾਂ ਬਿਜਲੀ ਨਿਗਮ ਵਲੋਂ ਬਿਨ੍ਹਾਂ ਕੱਟਾਂ ਤੋਂ ਸੂਬੇ ਦੀ ਬਿਜਲੀ ਸਪਲਾਈ ਚਾਲੂ ਰੱਖਣਾ ਅਤੇ ਵਧਦੀ ਮੰਗ ਨੂੰ ਬਿਜਲੀ ਨਿਗਮ ਵਲੋਂ ਕਿਵੇਂ ਪੂਰਾ ਕੀਤਾ ਜਾਵੇਗਾ, ਇਹ ਬਿਜਲੀ ਨਿਗਮ ਹੀ ਜਾਣਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੇ ਬਿਨਾਂ ਕਿਸੇ ਬਿਜਲੀ ਕੱਟ ਦੇ 17,423 ਮੈਗਾਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਕੀਤੀ ਪੂਰੀ-ਸੌਂਦ ਅਗਲੀ ਖ਼ਬਰ ਹਾਈਕਮਾਨ ਨੇ 4 ਸਾਲਾਂ ’ਚ 3 ਇੰਚਾਰਜ ਬਦਲੇ, ਪਰ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਨਹੀਂ ਬਦਲੇ
Ad Position 24