ਨਵੀਂ ਦਿੱਲੀ, 5 ਅਕਤੂਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਚੈੱਕ ਬਾਊਂਸ ਮਾਮਲੇ ਵਿਚ ਫ਼ਿਲਮੀ ਅਦਾਕਾਰ ਰਾਜਪਾਲ ਯਾਦਵ ਨੂੰ ਸਖ਼ਤ ਝਾੜ ਪਾਈ ਹੈ। ਵਾਅਦੇ ਮੁਤਾਬਿਕ ਅਦਾਲਤ ਦੀ ਰਜਿਸਟਰੀ ਵਿਚ ਤੈਅ ਰਕਮ ਜਮ੍ਹਾਂ ਨਾ ਕਰਨ ’ਤੇ ਜਸਟਿਸ ਜੋਇਮਾਲਿਆ ਬਾਗਚੀ ਨੇ ਤਲਖ਼ ਟਿੱਪਣੀ ਕਰਦੇ ਹੋਏ ਕਿਹਾ ਕਿ ਅਦਾਕਾਰ ਨੂੰ ਕਾਨੂੰਨ ਦੇ ਸਨਮਾਨ ਦੀ ਕੋਈ ਪਰਵਾਹ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਹੰਕਾਰ ਦੇ ਲਈ ਸਹੀ ਥਾਂ ਜੇਲ੍ਹ ਹੀ ਹੈ। ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ (15 ਸਤੰਬਰ) ਦੌਰਾਨ ਰਾਜਪਾਲ ਯਾਦਵ ਨੂੰ ਜੇਲ੍ਹ ਜਾਣ ਤੋਂ ਅੰਤਰਿਮ ਰਾਹਤ ਦਿੰਦਿਆਂ 5 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ। ਪਰ ਅਦਾਕਾਰ ਨੇ ਤੈਅ ਸਮੇਂ (5 ਅਕਤੂਬਰ) ਤੱਕ ਇਹ ਰਕਮ ਜਮ੍ਹਾ ਨਹੀਂ ਕਰਵਾਈ। ਸੁਣਵਾਈ ਦੌਰਾਨ ਰਾਜਪਾਲ ਯਾਦਵ ਦੇ ਵਕੀਲ ਨੇ ਸਿਰਫ਼ 50 ਲੱਖ ਰੁਪਏ ਦੇ ਡਿਮਾਂਡ ਡਰਾਫ਼ਟ ਦੀ ਫੋਟੋਕਾਪੀ ਪੇਸ਼ ਕੀਤੀ। ਇਸ ’ਤੇ ਜੱਜਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਅਸਲੀ ਹੈ ਜਾਂ ਨਕਲੀ ਤੇ ਇਸ ਤਰ੍ਹਾਂ ਦਾ ਟਾਲਮਟੋਲ ਵਾਲਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸੁਪਰੀਮ ਕੋਰਟ ਵਲੋਂ ਚੈੱਕ ਬਾਊਂਸ ਮਾਮਲੇ ’ਚ ਅਦਾਕਾਰ ਰਾਜਪਾਲ ਯਾਦਵ ਨੂੰ ਝਾੜ
ਸੁਪਰੀਮ ਕੋਰਟ ਵਲੋਂ ਚੈੱਕ ਬਾਊਂਸ ਮਾਮਲੇ ’ਚ ਅਦਾਕਾਰ ਰਾਜਪਾਲ ਯਾਦਵ ਨੂੰ ਝਾੜ
ਅਜੀਤ ਡੈਸਕ
06-10-2026