ਨਵੀਂ ਦਿੱਲੀ, 5 ਅਕਤੂਬਰ (ਉਪਮਾ ਡਾਗਾ ਪਾਰਥ)- ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ) ਖ਼ਿਲਾਫ਼ ਮੋਰਚਾ ਖੋਲ੍ਹਣ ਵਾਲਾ ‘ਇੰਡੀਆ ਗੱਠਜੋੜ’ ਮੰਗਲਵਾਰ ਨੂੰ ਦਿੱਲੀ ’ਚ ਚੋਣ ਕਮਿਸ਼ਨ ਦੀ ਘੇਰਾਬੰਦੀ ਕਰੇਗਾ। ਕਾਂਗਰਸ ਦੀ ਅਗਵਾਈ ਹੇਠ 19 ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਅੱਜ ‘ਸੇਵ ਡੇਮੋਕਰੇਸੀ’ ਭਾਵ ‘ਲੋਕਤੰਤਰ ਬਚਾਓ ਮੋਰਚਾ’ ਕੱਢਣਗੇ। ਇਸ ਰੋਸ ਪ੍ਰਦਰਸ਼ਨ ’ਚ 19 ਪਾਰਟੀਆਂ ਦੇ 178 ਲੋਕ ਸਭਾ ਦੇ ਅਤੇ 62 ਰਾਜ ਸਭਾ ਦੇ ਸੰਸਦ ਮੈਂਬਰ ਸ਼ਾਮਿਲ ਹੋਣਗੇ। ਇਨ੍ਹਾਂ ਪਾਰਟੀਆਂ ’ਚ ਕਾਂਗਰਸ, ਸਮਾਜਵਾਦੀ ਪਾਰਟੀ, ਟੀ.ਐਮ.ਸੀ., ਐਸ.ਸੀ.ਪੀ. (ਸ਼ਰਦ ਧੜਾ), ਸ਼ਿਵਸੈਨਾ (ਊਧਵ ਧੜਾ), ਆਰ.ਜੇ.ਡੀ., ਸੀ.ਪੀ.ਐਮ., ਸੀ.ਪੀ.ਆਈ., ਨੈਸ਼ਨਲ ਕਾਨਫ਼ਰੰਸ, ਪੀ.ਡੀ.ਪੀ., ਜੇ.ਐਮ.ਐਮ., ਆਰ.ਐਸ.ਪੀ., ਸੀ.ਪੀ.ਆਈ. (ਐਮ), ਯੂ.ਐਮ.ਐਲ., ਕੇ.ਸੀ. (ਐਮ), ਐਮ.ਡੀ.ਐਮ.ਕੇ., ਵੀ.ਸੀ.ਕੇ., ਆਰ.ਐਸ.ਪੀ., ਏ.ਆਈ.ਐਫ.ਬੀ. ਅਤੇ ਕੇ.ਸੀ. (ਜੇ) ਸ਼ਾਮਿਲ ਹਨ।
‘ਇੰਡੀਆ ਗੱਠਜੋੜ’ ਦੀਆਂ 19 ਪਾਰਟੀਆਂ ਅੱਜ ਕਰਨਗੀਆਂ ਚੋਣ ਕਮਿਸ਼ਨ ਦੀ ਘੇਰਾਬੰਦੀ
‘ਇੰਡੀਆ ਗੱਠਜੋੜ’ ਦੀਆਂ 19 ਪਾਰਟੀਆਂ ਅੱਜ ਕਰਨਗੀਆਂ ਚੋਣ ਕਮਿਸ਼ਨ ਦੀ ਘੇਰਾਬੰਦੀ
ਅਜੀਤ ਡੈਸਕ
06-10-2026