17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੱਧ-ਪੂਰਬ ’ਚ ਖੁਰਾਕ ਸੁਰੱਖਿਆ ਦੀ ਚਿੰਤਾ ਨੇ ਭਾਰਤੀ ਬਾਸਮਤੀ ਦੀ ਮੰਗ ਵਧਾਈ * ਪੰਜਾਬ ਦੇ ਕਿਸਾਨਾਂ ਨੂੰ ਮਿਲੀ ਵਧੇਰੇ ਕੀਮਤ * ਤਣਾਅ ਤੇ ਸਮੁੰਦਰੀ ਢੁਆਈ ਦੀ ਵਧੀ ਲਾਗਤ ਨੇ ਵਿਸ਼ਵ ਚੌਲ ਵਪਾਰ ਦਾ ਢੰਗ ਬਦਲਿਆ

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮੱਧ-ਪੂਰਬ ’ਚ ਖੁਰਾਕ ਸੁਰੱਖਿਆ ਵੱਡੀ ਤਰਜੀਹ ਬਣ ਰਹੀ ਹੈ, ਵੱਡੇ ਖਰੀਦਦਾਰ ਦੇਸ਼ਾਂ ਸਾਊਦੀ ਅਰਬ, ਯਮਨ, ਇਰਾਨ ਤੇ ਇਰਾਕ ਵਲੋਂ ਕਨਟੇਨਰਾਂ ਦੀ ਥਾਂ ਬਲਕ ਸਮੁੰਦਰੀ ਜਹਾਜ਼ਾਂ ਰਾਹੀਂ ...

Ad Position 21
No active advertisement
ਅਜੀਤ ਡੈਸਕ 18-10-2026

ਖੰਨਾ, 17 ਅਕਤੂਬਰ (ਹਰਜਿੰਦਰ ਸਿੰਘ ਲਾਲ)-ਮੱਧ-ਪੂਰਬ ’ਚ ਖੁਰਾਕ ਸੁਰੱਖਿਆ ਵੱਡੀ ਤਰਜੀਹ ਬਣ ਰਹੀ ਹੈ, ਵੱਡੇ ਖਰੀਦਦਾਰ ਦੇਸ਼ਾਂ ਸਾਊਦੀ ਅਰਬ, ਯਮਨ, ਇਰਾਨ ਤੇ ਇਰਾਕ ਵਲੋਂ ਕਨਟੇਨਰਾਂ ਦੀ ਥਾਂ ਬਲਕ ਸਮੁੰਦਰੀ ਜਹਾਜ਼ਾਂ ਰਾਹੀਂ ਬਾਸਮਤੀ ਦਰਾਮਦ ਕਰਨ ਦੀ ਤਿਆਰੀ ਦੀ ਚਰਚਾ ਹੈ। ਇਸ ਨਾਲ ਪੰਜਾਬ ਤੇ ਭਾਰਤ ਦੇ ਬਾਸਮਤੀ ਉਤਪਾਦਕ ਕਿਸਾਨਾਂ ਨੂੰ ਬਿਹਤਰ ਕੀਮਤਾਂ ਮਿਲ ਰਹੀਆਂ ਹਨ, ਜੇਕਰ ਮੰਗ ਹੋਰ ਵਧਦੀ ਹੈ ਤਾਂ ਭਾਅ ਹੋਰ ਵੀ ਵੱਧ ਸਕਦੇ ਹਨ। ਅਮਰੀਕਾ ਤੇ ਇਰਾਨ ਵਿਚਕਾਰ ਚੱਲ ਰਹੇ ਤਣਾਅ ਨੇ ਕੌਮਾਂਤਰੀ ਚੌਲ ਉਦਯੋਗ ਤੇ ਹੋਰ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਬਰਾਮਦ ਕਰਨ ਵਾਲਿਆਂ ਲਈ ਸਮੁੰਦਰੀ ਮਾਲ-ਢੁਆਈ, ਬੀਮੇ ਦੀਆਂ ਉੱਚੀਆਂ ਲਾਗਤਾਂ, ਜਹਾਜ਼ਾਂ ਦੇ ਰੂਟਾਂ ਦੀ ਅਨਿਸ਼ਚਿਤਤਾ ਆਦਿ ਚੁਣੌਤੀਆਂ ਹਨ। ਹੁਣ ਮੱਧ-ਪੂਰਬ ਦੇ ਦੇਸ਼ ਖੁਰਾਕ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ, ਰਣਨੀਤਕ ਭੰਡਾਰ ਤਿਆਰ ਕਰਨ ਤੇ ਕੌਮਾਂਤਰੀ ਸਪਲਾਈ ’ਚ ਸੰਭਾਵੀ ਰੁਕਾਵਟਾਂ ਵੱਲ ਵਧੇਰੇ ਧਿਆਨ ਦੇ ਰਹੇ ਹਨ। ਦਹਾਕਿਆਂ ਤੋਂ ਖਾੜੀ ਸਹਿਯੋਗ ਕੌਂਸਲ ਨਾਲ ਸੰਬੰਧਿਤ ਕਈ ਦੇਸ਼ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਦਰਾਮਦ ’ਤੇ ਨਿਰਭਰ ਹਨ। ਚੌਲ, ਦਾਲਾਂ, ਖੰਡ ਤੇ ਹੋਰ ਜ਼ਰੂਰੀ ਖੁਰਾਕੀ ਵਸਤਾਂ ਜ਼ਰੂਰਤ ਮੁਤਾਬਕ ਮੰਗਵਾਈਆਂ ਜਾਂਦੀਆਂ ਹਨ। ਪਰ ਹੁਣ ਵੱਡੇ ਦਰਾਮਦਕਾਰ ਰਣਨੀਤਕ ਭੰਡਾਰ, ਲੰਮੇ ਸਮੇਂ ਦੇ ਖਰੀਦ ਸਮਝੌਤੇ, ਬਦਲਵੇਂ ਸਪਲਾਈ ਰਸਤੇ ਤੇ ਸਥਾਨਕ ਪੱਧਰ ’ਤੇ ਖੇਤੀ ਦੀਆਂ ਸੰਭਾਵਨਾਵਾਂ ਵੱਲ ਧਿਆਨ ਦੇ ਰਹੇ ਹਨ। ‘ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ’ ਦੇ ਕੌਮੀ ਉਪ-ਪ੍ਰਧਾਨ ਰਣਜੀਤ ਸਿੰਘ ਜੋਸਨ ਨੇ ਦੱਸਿਆ ਕਿ ਕਤਰ ਸਮੇਤ ਹੋਰ ਖਾੜੀ ਦੇਸ਼ਾਂ ’ਚ ਲੰਮੇ ਸਮੇਂ ਦੀ ਖੁਰਾਕ ਸੁਰੱਖਿਆ ਯੋਜਨਾਬੰਦੀ ਕੀਤੀ ਜਾ ਰਹੀ ਹੈ। ਇਸ ਨਾਲ ਬਾਸਮਤੀ ਖਰੀਦ ਦੀ ਮਾਤਰਾ ਵਧੇਗੀ। ਜੇਕਰ ਵਿਦੇਸ਼ੀ ਮੰਗ ਵਧੇ, ਬਰਾਮਦ ਲਈ ਉਪਲਬਧ ਮਾਲ ਸੀਮਤ ਹੋਵੇ ਤੇ ਘਰੇਲੂ ਮੰਡੀਆਂ ਵਿਚ ਝੋਨੇ ਦੀਆਂ ਕੀਮਤਾਂ ਮਜ਼ਬੂਤ ਹੋਣ ਤਾਂ ਇਹ ਰੁਝਾਨ ਭਾਰਤੀ ਬਾਸਮਤੀ ਬਾਜ਼ਾਰ ਨੂੰ ਹੋਰ ਮਜ਼ਬੂਤੀ ਦੇ ਸਕਦਾ ਹੈੈ। ਜੋਸਨ ਨੇ ਕਿਹਾ ਕਿ ਬਾਜ਼ਾਰ ਦਾ ਅਗਲਾ ਰੁਖ ਨਵੀਂ ਫ਼ਸਲ ਦੀ ਮਾਤਰਾ, ਝੋਨੇ ਦੀ ਗੁਣਵੱਤਾ, ਕੌਮਾਂਤਰੀ ਖਰੀਦਦਾਰੀ, ਸਮੁੰਦਰੀ ਮਾਲ-ਢੁਆਈ ਦੇ ਖਰਚੇ ਤੇ ਦਰਾਮਦਕਾਰਾਂ ਕੋਲ ਮੌਜੂਦ ਭੰਡਾਰਾਂ ’ਤੇ ਨਿਰਭਰ ਕਰੇਗਾ।
ਕੰਟੇਨਰਾਂ ਦੀ ਥਾਂ ਬਲਕ ਜਹਾਜ਼ਾਂ ਵੱਲ ਵਧ ਰਹੇ ਵੱਡੇ ਖਰੀਦਦਾਰ
ਇਕ ਮਹੱਤਵਪੂਰਨ ਤਬਦੀਲੀ ਸਾਹਮਣੇ ਆ ਰਹੀ ਹੈ ਕਿ ਕੁੱਝ ਵੱਡੇ ਦਰਾਮਦਕਾਰ ਦੇਸ਼ ਤੇ ਨਿਰਯਾਤਕਾਰ ਹੁਣ ਕੰਟੇਨਰਾਂ ਦੀ ਥਾਂ ਬਰੇਕ-ਬਲਕ ਤੇ ਬਲਕ ਜਹਾਜ਼ਾਂ ਰਾਹੀਂ ਮਾਲ ਦੀ ਢੁਆਈ ਦੇ ਵਿਕਲਪਾਂ ਵੱਲ ਧਿਆਨ ਦੇ ਰਹੇ ਹਨ। ਬਲਕ ਜਹਾਜ਼ਾਂ ਰਾਹੀਂ ਢੁਕਵੀਆਂ ਖੁਰਾਕੀ ਵਸਤਾਂ ਨੂੰ ਵੱਡੀ ਮਾਤਰਾ ’ਚ ਢੋਇਆ ਜਾ ਸਕਦਾ ਹੈ। ਚੌਲਾਂ ਲਈ ਇਹ ਤਰੀਕਾ ਪੈਕਿੰਗ, ਸਫ਼ਾਈ, ਨਮੀ ਤੋਂ ਬਚਾਅ, ਬੰਦਰਗਾਹੀ ਸਹੂਲਤਾਂ ਅਤੇ ਖਰੀਦਦਾਰ ਦੀਆਂ ਸ਼ਰਤਾਂ ’ਤੇ ਨਿਰਭਰ ਕਰੇਗਾ। ਜਦੋਂ ਕਿ ਕੰਟੇਨਰਾਂ ਰਾਹੀਂ ਭੇਜੇ ਮਾਲ ਦੀ ਸੰਭਾਲ ਸੌਖੀ ਹੈ ਤੇ ਬੰਦਰਗਾਹਾਂ ’ਤੇ ਲੋਡਿੰਗ ਤੇ ਅਨਲੋਡਿੰਗ ਦੀ ਵੀ ਸੌਖ ਹੁੰਦੀ ਹੈ। ਬਲਕ ਜਹਾਜ਼ਾਂ ਰਾਹੀਂ ਮਾਲ ਭੇਜਣ ਦਾ ਕਿਰਾਇਆ ਵੀ ਲਗਭਗ 75 ਤੋਂ 100 ਅਮਰੀਕੀ ਡਾਲਰ ਪ੍ਰਤੀ ਟਨ ਹੋ ਸਕਦਾ ਹੈ। ਜਦੋਂ ਕਿ ਕਨਟੇਨਰਾਂ ਵਿਚ ਇਹ ਖਰਚਾ ਕਿਤੇ ਵੱਧ ਪੈ ਰਿਹਾ ਹੈ। ਹਰ ਦੇਸ਼ ਨੂੰ ਬਲਕ ਜਹਾਜ਼ਾਂ ਰਾਹੀਂ ਮਾਲ ਭੇਜਣਾ ਸਸਤਾ ਨਹੀਂ ਪੈਂਦਾ। ਜਾਣਕਾਰੀ ਅਨੁਸਾਰ ਸਾਊਦੀ ਅਰਬ ਤੇ ਯਮਨ ਲਈ ਵੱਡੀਆਂ ਖੇਪਾਂ ਦੀ ਸਮੁੰਦਰੀ ਢੋਆਈ ਲਈ ਅਜਿਹੇ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। 
ਬਾਸਮਤੀ ਝੋਨੇ ਦੀਆਂ ਵਧਦੀਆਂ ਕੀਮਤਾਂ ਨਾਲ ਪੰਜਾਬ ਤੇ ਭਾਰਤੀ ਕਿਸਾਨਾਂ ਨੂੰ ਵਿਸ਼ੇਸ਼ ਫਾਇਦਾ
ਝੋਨੇ ਦੀਆਂ ਕੀਮਤਾਂ ਵਿਚ ਵਾਧੇ ਨਾਲ ਕਿਸਾਨਾਂ ਨੂੰ ਆਰਥਿਕ ਫ਼ਾਇਦਾ ਹੋ ਰਿਹਾ ਹੈ। ਪਿਛਲੇ ਸੀਜ਼ਨ ਦੌਰਾਨ ਪੂਸਾ-1509 ਕਿਸਮ ਦਾ ਝੋਨਾ ਲਗਭਗ 3000 ਪ੍ਰਤੀ ਕੁਇੰਟਲ ਵਿਕ ਰਿਹਾ ਸੀ, ਜਦਕਿ ਇਸ ਸੀਜ਼ਨ ਵਿਚ ਕੁੱਝ ਮੰਡੀਆਂ ’ਚ ਇਸ ਦਾ ਭਾਅ 4,000 ਪ੍ਰਤੀ ਕੁਇੰਟਲ ਤੱਕ ਪਹੁੰਚਣ ਦੀਆਂ ਖ਼ਬਰਾਂ ਵੀ ਹਨ। ਪਰ ਕਿਸਾਨਾਂ ਲਈ ਸੁਚੇਤ ਰਹਿਣ ਦੀ ਲੋੜ ਹੈ ਕਿ ਜੇਕਰ ਵਿਦੇਸ਼ੀ ਮੰਗ ਦੇ ਆਧਾਰ ’ਤੇ ਬਾਸਮਤੀ ਝੋਨੇ ਹੇਠ ਰਕਬਾ ਬਹੁਤ ਤੇਜ਼ੀ ਨਾਲ ਵਧਿਆ ਤਾਂ ਭਵਿੱਖ ਵਿਚ ਕੀਮਤਾਂ ਦੇ ਡਿੱਗਣ ਜਾਂ ਮੰਗ ਦੇ ਘਟਣ ਦਾ ਜੋਖ਼ਮ ਵੀ ਪੈਦਾ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਦਰਸ਼ਨਾਂ ਕਾਰਨ ਅਕਤੂਬਰ ਮਹੀਨੇ ’ਚ ਵਪਾਰੀਆਂ ਨੂੰ ਹੋਇਆ 3000 ਕਰੋੜ ਦਾ ਨੁਕਸਾਨ-ਸੀ.ਟੀ.ਆਈ. ਕਿਹਾ, ਤਿਉਹਾਰਾਂ ਦੌਰਾਨ ਅ... ਅਗਲੀ ਖ਼ਬਰ ਕੁਪਵਾੜਾ ’ਚ ਮੁਕਾਬਲੇ ਦੌਰਾਨ ਦੋ ਅੱਤਵਾਦੀ ਹਲਾਕ
Ad Position 24