17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਬਲੋਚਿਸਤਾਨ ’ਚ ਹਥਿਆਰਬੰਦ ਹਮਲਾਵਰਾਂ ਨੇ 20 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਅਗਵਾ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਜ਼ਿੰਮੇਵਾਰੀ

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ’ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ 20 ਪੁਲਿਸ ਸਿੱਖਿਆਰਥੀਆਂ (ਟਰੇਨੀਆਂ) ਨੂੰ ...

Ad Position 21
No active advertisement
ਅਜੀਤ ਡੈਸਕ 18-10-2026

ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ’ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ 20 ਪੁਲਿਸ ਸਿੱਖਿਆਰਥੀਆਂ (ਟਰੇਨੀਆਂ) ਨੂੰ ਅਗਵਾ ਕਰ ਲਿਆ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ’ਚ ਸੂਬੇ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਸਿੱਖਿਆਰਥੀ ਵੀਕੈਂਡ (ਹਫ਼ਤਾਵਾਰੀ ਛੁੱਟੀ) ਮੌਕੇ ਆਪੋ-ਆਪਣੇ ਘਰ ਜਾ ਰਹੇ ਸਨ, ਜਦੋਂ ਕੋਇਟਾ-ਕਰਾਚੀ ਹਾਈਵੇਅ ’ਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਗਵਾ ਕੀਤੇ ਗਏ ਇਹ ਸਿਪਾਹੀ ਮਸਤੁੰਗ ਜ਼ਿਲ੍ਹੇ ’ਚ ਕੋਇਟਾ ਭਰਤੀ ਕੇਂਦਰ ਵਿਖੇ ਐੱਸ.ਐੱਚ.ਓ. ਮੋਹਸਿਨ ਨਕਵੀ ਅਧੀਨ ਸਿਖਲਾਈ ਲੈ ਰਹੇ ਸਨ। ਅਧਿਕਾਰੀ ਮੁਤਾਬਿਕ ਮੋਟਰਸਾਈਕਲਾਂ ’ਤੇ ਸਵਾਰ ਆਟੋਮੈਟਿਕ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਗੱਡੀ ਨੂੰ ਰੋਕਿਆ ਤੇ ਸਿੱਖਿਆਰਥੀਆਂ ਸਮੇਤ ਗੱਡੀ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਏ। ਮਸਤੁੰਗ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰਾਂ ਨੇ ਡਰਾਈਵਰ ਅਤੇ ਤਿੰਨ ਹੋਰ ਸਵਾਰੀਆਂ ਨੂੰ ਛੱਡ ਦਿੱਤਾ, ਪਰ 20 ਪੁਲਿਸ ਸਿੱਖਿਆਰਥੀਆਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਸੁਰੱਖਿਆ ਬਲਾਂ ਨੇ ਅਗਵਾ ਕੀਤੇ ਮੁਲਾਜ਼ਮਾਂ ਦੀ ਭਾਲ ਲਈ ਆਲੇ-ਦੁਆਲੇ ਦੇ ਪਹਾੜੀ ਇਲਾਕਿਆਂ ’ਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿ ਦੇ ਹਥਿਆਰਬੰਦ ਵਿਦ੍ਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਇਸ ਕਾਰਵਾਈ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, ਸਮੂਹ ਵਲੋਂ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਤੇ ਈਰਾਨ ਦੀ ਹੱਦ ਨਾਲ ਲੱਗਦਾ ਬਲੋਚਿਸਤਾਨ ਪਾਕਿਸਤਾਨ ਦਾ ਸਭ ਤੋਂ ਅਸਥਿਰ ਸੂਬਾ ਮੰਨਿਆ ਜਾਂਦਾ ਹੈ। ਇੱਥੇ ਬੀ. ਐੱਲ. ਏ. ਵਰਗੇ ਹਥਿਆਰਬੰਦ ਵੱਖਵਾਦੀ ਗਰੁੱਪ ਅਕਸਰ ਸੁਰੱਖਿਆ ਬਲਾਂ, ਸਰਕਾਰੀ ਅਦਾਰਿਆਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

Ad Position 22
No active advertisement
ਪਿਛਲੀ ਖ਼ਬਰ ਲਾਲ ਕ੍ਰਿਸ਼ਨ ਅਡਵਾਨੀ ਹਸਪਤਾਲ ਦਾਖ਼ਲ ਅਗਲੀ ਖ਼ਬਰ ਟਰੰਪ ਵਲੋਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਵਾਧੂ ਟੈਰਿਫ਼ ਲਾਉਣ ਦੀ ਯੋਜਨਾ ’ਤੇ ਰੋਕ ਭਾਰਤ ’ਤੇ 100 ਫ਼ੀਸਦੀ ਟ...
Ad Position 24