17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪ੍ਰਦਰਸ਼ਨਾਂ ਕਾਰਨ ਅਕਤੂਬਰ ਮਹੀਨੇ ’ਚ ਵਪਾਰੀਆਂ ਨੂੰ ਹੋਇਆ 3000 ਕਰੋੜ ਦਾ ਨੁਕਸਾਨ-ਸੀ.ਟੀ.ਆਈ. ਕਿਹਾ, ਤਿਉਹਾਰਾਂ ਦੌਰਾਨ ਅਜਿਹੇ ਪ੍ਰਦਰਸ਼ਨਾਂ ’ਤੇ ਲੱਗੇ ਰੋਕ

ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)-‘ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ’ (ਸੀ.ਟੀ.ਆਈ.) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ 2026 ਦੌਰਾਨ ਦਿੱਲੀ ਵਿਚ ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਤੇ ਰਸਤੇ ...

Ad Position 21
No active advertisement
ਅਜੀਤ ਡੈਸਕ 18-10-2026

ਨਵੀਂ ਦਿੱਲੀ, 17 ਅਕਤੂਬਰ (ਜਗਤਾਰ ਸਿੰਘ)-‘ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ’ (ਸੀ.ਟੀ.ਆਈ.) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਦਾਅਵਾ ਕੀਤਾ ਹੈ ਕਿ ਅਕਤੂਬਰ 2026 ਦੌਰਾਨ ਦਿੱਲੀ ਵਿਚ ਲਗਾਤਾਰ ਹੋ ਰਹੇ ਪ੍ਰਦਰਸ਼ਨਾਂ ਤੇ ਰਸਤੇ ਬੰਦ ਹੋਣ ਕਾਰਨ ਵਪਾਰੀਆਂ ਨੂੰ ਹੁਣ ਤੱਕ ਲਗਭਗ 3,000 ਕਰੋੜ ਰੁਪਏ ਦਾ ਵੱਡਾ ਆਰਥਿਕ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਇਸ ਸੀਜ਼ਨ ਵਿਚ ਲਗਾਤਾਰ ਲੱਗ ਰਹੇ ਜਾਮ ਤੇ ਬੰਦਸ਼ਾਂ ਕਾਰਨ ਬਾਜ਼ਾਰਾਂ ਵਿਚ ਗਾਹਕਾਂ ਦੀ ਆਮਦ ਘਟੀ ਹੈ, ਜਿਸ ਦਾ ਸਿੱਧਾ ਅਸਰ ਕਾਰੋਬਾਰ ’ਤੇ ਪਿਆ ਹੈ। ਸੀ.ਟੀ.ਆਈ. ਦੀ ਆਰਥਿਕ ਸਰਵੇਖਣ ਰਿਪੋਰਟ ਮੁਤਾਬਿਕ 10 ਅਕਤੂਬਰ ਨੂੰ ਹੋਏ ਪਹਿਲੇ ਪ੍ਰਦਰਸ਼ਨ ਕਾਰਨ 2,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ 13 ਤੋਂ 16 ਅਕਤੂਬਰ ਦਰਮਿਆਨ ਸੈਂਟਰਲ ਦਿੱਲੀ ਵਿਚ ਲਾਗੂ ਕੀਤੀ ਗਈ ਨਾਕਾਬੰਦੀ, ਮੈਟਰੋ ਸਟੇਸ਼ਨਾਂ ਤੇ ਸੈਂਟਰਲ ਪਾਰਕ ਦੇ ਬੰਦ ਰਹਿਣ ਕਾਰਨ 1,000 ਕਰੋੜ ਰੁਪਏ ਦਾ ਹੋਰ ਵਾਧੂ ਨੁਕਸਾਨ ਝੱਲਣਾ ਪਿਆ। ਤਿਉਹਾਰਾਂ ਦੇ ਇਸ ਪੀਕ ਸੀਜ਼ਨ ਦੌਰਾਨ ਸਭ ਤੋਂ ਵੱਧ ਮਾਰ ਰਿਟੇਲ ਸੈਕਟਰ ’ਤੇ ਪਈ ਹੈ, ਜਿਸ ਨੂੰ ਇਕੱਲੇ 1,800 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕਨਾਟ ਪਲੇਸ, ਖਾਨ ਮਾਰਕੀਟ, ਲਾਜਪਤ ਨਗਰ, ਚਾਂਦਨੀ ਚੌਕ ਅਤੇ ਸਦਰ ਬਾਜ਼ਾਰ ਵਰਗੇ ਦਿੱਲੀ ਦੇ ਲਗਭਗ 700 ਪ੍ਰਮੁੱਖ ਬਾਜ਼ਾਰਾਂ ਵਿਚ ਗਾਹਕਾਂ ਦੀ ਆਮਦ ਘਟਣ ਕਾਰਨ ਵਿੱਕਰੀ 70 ਫ਼ੀਸਦੀ ਤੋਂ 80 ਫ਼ੀਸਦੀ ਤੱਕ ਡਿੱਗ ਗਈ ਹੈ। ਸੜਕਾਂ ਬੰਦ ਹੋਣ ਕਾਰਨ ਥੋਕ ਬਾਜ਼ਾਰਾਂ ਜਿਵੇਂ ਕਿ ਕਸ਼ਮੀਰੀ ਗੇਟ ਤੇ ਨਵਾਂ ਬਾਜ਼ਾਰ ਵਿਚ ਮਾਲ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਸਪਲਾਈ ਚੇਨ ਟੁੱਟ ਚੁੱਕੀ ਹੈ। ਵਪਾਰੀਆਂ ਦੀ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਸੀ.ਟੀ.ਆਈ. ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਿਉਹਾਰਾਂ ਦੇ ਇਸ ਅਹਿਮ ਸਮੇਂ ਦੌਰਾਨ ਅਜਿਹੇ ਪ੍ਰਦਰਸ਼ਨਾਂ ‘ਤੇ ਰੋਕ ਲਗਾਈ ਜਾਵੇ ਜਾਂ ਇਨ੍ਹਾਂ ਲਈ ਵਪਾਰਕ ਖੇਤਰਾਂ ਤੋਂ ਬਾਹਰ ਕੋਈ ਸਥਾਈ ਜਗ੍ਹਾ ਤੈਅ ਕੀਤੀ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਅਭਿਜੀਤ ਦੀਪਕੇ ਨੂੰ ਸ਼ਰਤਾਂ ਤਹਿਤ ਮਿਲੀ ਜ਼ਮਾਨਤ-ਨੇਹਾ ਬੋਰਾ ਹੋਈ ਰਿਹਾਅ ਅਗਲੀ ਖ਼ਬਰ ਮੱਧ-ਪੂਰਬ ’ਚ ਖੁਰਾਕ ਸੁਰੱਖਿਆ ਦੀ ਚਿੰਤਾ ਨੇ ਭਾਰਤੀ ਬਾਸਮਤੀ ਦੀ ਮੰਗ ਵਧਾਈ * ਪੰਜਾਬ ਦੇ ਕਿਸਾਨਾਂ ਨੂੰ ਮਿਲੀ ਵਧੇਰੇ ਕੀਮ...
Ad Position 24