17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਚੋਣ ਕਮਿਸ਼ਨ ਦਾ ਪੰਜਾਬ ਦੌਰਾ 27-28 ਅਕਤੂਬਰ ਨੂੰ * ਵਫ਼ਦ ਚੋਣ ਤਿਆਰੀਆਂ ਦਾ ਲਵੇਗਾ ਜਾਇਜ਼ਾ * ਰਾਜ ਦੇ ਉੱਚ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਤੇ ਸਿਆਸੀ ਦਲਾਂ ਨਾਲ ਕਰਨਗੇ ਮੀਟਿੰਗਾਂ

ਚੰਡੀਗੜ੍ਹ, 17 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਵਲੋਂ ਆਪਣੇ ਸੀਨੀਅਰ ਅਧਿਕਾਰੀਆਂ ਦਾ ਇਕ ਵਫ਼ਦ 27-28 ਅਕਤੂਬਰ ਨੂੰ ...

Ad Position 21
No active advertisement
ਅਜੀਤ ਡੈਸਕ 18-10-2026

ਚੰਡੀਗੜ੍ਹ, 17 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀ ਚੋਣਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਵਲੋਂ ਆਪਣੇ ਸੀਨੀਅਰ ਅਧਿਕਾਰੀਆਂ ਦਾ ਇਕ ਵਫ਼ਦ 27-28 ਅਕਤੂਬਰ ਨੂੰ ਪੰਜਾਬ ਆਵੇਗਾ। ਡਿਪਟੀ ਚੋਣ ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਪਵਨ ਕੁਮਾਰ ਸ਼ਰਮਾ ਤੇ ਭਾਨੂੰ ਪ੍ਰਕਾਸ਼ ਦੀ ਅਗਵਾਈ ਵਿਚ ਆ ਰਹੇ ਇਸ ਵਫ਼ਦ ਵਲੋਂ ਰਾਜ ਵਿਚ ਵੋਟਾਂ ਬਣਾਉਣ ਤੇ ਵੋਟਾਂ ਦੀ ਸੁਧਾਈ ਦੇ ਕੰਮ ਦਾ ਜਾਇਜ਼ਾ ਲੈਣ ਤੋਂ ਇਲਾਵਾ ਰਾਜ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਚੋਣ ਕਮਿਸ਼ਨ ਵਲੋਂ 29 ਸਤੰਬਰ ਨੂੰ ਇਕ ਪੱਤਰ ਰਾਹੀ ਸੂਬੇ ਵਿਚ ਵੋਟਾਂ ਨਾ ਬਣਾ ਸਕਣ ਵਾਲੇ ਲੋਕਾਂ ਤੇ ਨੌਜਵਾਨਾਂ ਵੋਟਰਾਂ ਦੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਲਈ ਵੀ ਆਦੇਸ਼ ਦਿੱਤੇ ਸਨ, ਹਾਲਾਂਕਿ ਰਾਜ ਵਿਚ ਐਸ.ਆਈ.ਆਰ ਦਾ ਕੰਮ ਪੂਰਾ ਹੋ ਚੁੱਕਾ ਹੈ। ਦੌਰੇ ਦੌਰਾਨ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਰਾਜ ’ਚ ਚੋਣਾਂ ਨੂੰ ਮੁੱਖ ਰੱਖ ਕੇ ਅਮਨ ਕਾਨੂੰਨ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਜਾਵੇਗਾ, ਰਾਜ ਵਿਚ ਭਗੌੜਿਆਂ ਦੀ ਗਿਣਤੀ ਤੇ ਨਜਾਇਜ਼ ਹਥਿਆਰਾਂ ਬਾਰੇ ਵੀ ਰਿਪੋਰਟ ਲਈ ਜਾਵੇਗੀ। ਅਧਿਕਾਰੀਆਂ ਵਲੋਂ ਵੋਟ ਪ੍ਰਕਿਰਿਆ ਪੂਰੀ ਕਰਨ ਲਈ ਬਣਾਏ ਜਾਣ ਵਾਲੇ ਪੋਲਿੰਗ ਬੂਥਾਂ ਤੇ ਚੋਣਾਂ ਪ੍ਰਕਿਰਿਆ ਲਈ ਲੋੜੀਂਦੇ ਸੁਰੱਖਿਆ ਬਲਾਂ ਸੰਬੰਧੀ ਵੀ ਅੰਦਾਜ਼ੇ ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪੋਲਿੰਗਾਂ ਬੂਥਾਂ ਅਤੇ ਵੋਟ ਗਿਣਤੀ ਕੇਂਦਰਾਂ ਸੰਬੰਧੀ ਤਜਵੀਜ਼ਾਂ ਤੇ ਉੱਥੇ ਕੀਤੇ ਜਾਣੇ ਵਾਲੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ। ਟੀਮ ਵਲੋਂ ਰਾਜ ਵਿਚ ‘ਪੇਡ ਨਿਊਜ਼’ ਰੋਕਣ ਤੇ ਵੋਟ ਪ੍ਰਕਿਰਿਆ ਦੌਰਾਨ ਮੀਡੀਆ ਨੂੰ ਨਿਰਪੱਖ ਰੱਖਣ ’ਤੇ ਵੀ ਵਿਚਾਰ ਹੋਵੇਗਾ। ਵਰਨਣਯੋਗ ਹੈ ਮੁੱਖ ਚੋਣ ਕਮਿਸ਼ਨਰ ਤੇ ਦੂਜੇ 2 ਮੈਂਬਰ ਆਮ ਤੌਰ ’ਤੇ ਚੋਣਾਂ ਦੇ ਐਲਾਨ ਤੋਂ ਬਾਅਦ ਤੇ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਸੂਬੇ ਵਿਚ ਆਉਂਦੇ ਹਨ, ਤਾਂ ਜੋ ਪ੍ਰਬੰਧਾਂ ਦਾ ਫਾਈਨਲ ਜਾਇਜ਼ਾ ਲਿਆ ਜਾ ਸਕੇ। ਰਾਜ ਵਿਚ ਚੋਣਾਂ ਸੰਬੰਧੀ ਬਕਾਇਦਾ ਐਲਾਨ 15 ਦਸੰਬਰ ਤੋਂ ਬਾਅਦ ਕਦੇ ਵੀ ਹੋ ਸਕਦਾ ਹੈ, ਹਾਲਾਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਲਈ ਐਲਾਨ 8 ਜਨਵਰੀ ਨੂੰ ਹੋਇਆ ਸੀ ਤੇ ਵੋਟਾਂ 20 ਫਰਵਰੀ ਨੂੰ ਪਈਆਂ ਸਨ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਈ ਸੀ ਅਤੇ ਨਵੀਂ ਸਰਕਾਰ ਦਾ ਗਠਨ 16 ਮਾਰਚ ਨੂੰ ਹੋਇਆ ਸੀ। ਆਉਣ ਵਾਲੀਆਂ ਚੋਣਾਂ ਲਈ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਫ਼ੀ ਮਹੱਤਤਾ ਦਿੱਤੀ ਜਾ ਰਹੀ ਹੈ ਅਤੇ ਚੋਣ ਕਮਿਸ਼ਨ ਗੈਗਸਟਰਾਂ ਦੇ ਡਰ ਨੂੰ ਵੀ ਚੋਣ ਤੋਂ ਪਹਿਲਾਂ ਘਟਾਉਣਾ ਚਾਹੁੰਦਾ ਹੈ ਤੇ ਸਮਝਿਆ  ਜਾਂਦਾ ਹੈ ਕਿ ਇਸ ਕਾਰਨ ਇਸ ਵਾਰ ਰਾਜ ਦੀਆਂ ਚੋਣਾਂ ਲਈ ਕੇਂਦਰੀ ਸੁਰੱਖਿਆ ਬਲਾਂ ਦੀ ਨਫ਼ਰੀ ਵੀ ਇਨ੍ਹਾਂ ਚੋਣਾਂ ਲਈ ਵਧੇਰੇ ਹੋਣ ਦੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਕੋਲਕਾਤਾ ਦੇ ਦੁਰਗਾ ਪੂਜਾ ਪੰਡਾਲ ’ਚ ਮਚੀ ਭਾਜੜ-19 ਮੌਤਾਂ, 25 ਜ਼ਖ਼ਮੀ ਅਗਲੀ ਖ਼ਬਰ ਝੋਟਾ ਹੱਤਿਆ ਕਾਂਡ-ਮਾਨਸਾ ’ਚ ਧਰਨਾ 5ਵੇਂ ਦਿਨ ’ਚ ਦਾਖ਼ਲ, ਵੱਡੀ ਗਿਣਤੀ ’ਚ ਲੋਕ ਪੁੱਜੇ ਪਰਵਿੰਦਰ ਸਿੰਘ ਝੋਟਾ ਦੇ ਸਸਕਾਰ...
Ad Position 24