ਦੁਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਟਾਂਡਾ 'ਚ ਟਰੈਕਟਰ ਮਾਰਚ
ਅਜੀਤ ਡੈਸਕ
28-01-2026
ਦਸੂਹਾ ਵਿਖੇ ਟਰੈਕਟਰ ਮਾਰਚ
ਦਸੂਹਾ, (ਨਿ. ਪ. ਪ.)- ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੇ ਨਿਰਦੇਸ਼ਾਂ ਹੇਠ ਗੁਰਪ੍ਰੀਤ ਸਿੰਘ ਸੰਧੂ ਤੇ ਮਹਿਤਾਬ ਸਿੰਘ ਹੁੰਦਲ ਦੀ ਅਗਵਾਈ ਹੇਠ ਦਸੂਹਾ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿਚ ਸੀਡ ਬਿੱਲ 2025, ਬਿਜਲੀ ਬਿੱਲ 2025, ਐਮ. ਐਮ. ਐੱਸ. ਪੀ ਦਾ ਗਰੰਟੀ ਕਾਨੂੰਨ, ਲੇਬਰ ਬਿੱਲ ਕਾਨੂੰਨ, ਕਰਜ਼ਾ ਮੁਕਤੀ, ਮਨਰੇਗਾ ਸਕੀਮ ਨੂੰ ਖ਼ਤਮ ਕਰਨਾ ਤੇ ਹੋਰ ਮੰਗਾਂ ਨੂੰ ਲੈ ਕੇ ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਦਸੂਹਾ ਵਿਚ ਟਰੈਕਟਰ ਮਾਰਚ ਕਰਕੇ ਸਰਕਾਰ ਦੇ ਕੰਨ ਖੋਲੇ ਸਰਕਾਰ ਸਹਿਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਕੇ ਪੰਜਾਬ ਨੂੰ ਕਾਰਪੋਰੇਟ ਘਰਾਨਿਆਂ ਦੇ ਹੱਥਾਂ ਵਿਚ ਦੇਣ ਜਾ ਰਹੀ ਹੈ | ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਯੂਰੀਆ ਖਾਦ ਦੇ ਰੇਟ ਵੱਧ ਲਾ ਕੇ ਜਾਂ ਉਨ੍ਹਾਂ ਨਾਲ ਟੈਗਿੰਗ ਕਰਨ ਵਾਲਿਆਂ 'ਤੇ ਕਾਰਵਾਈ ਕਰਕੇ ਨਕੇਲ ਕੱਸਣਗ | ਇਸ ਮੌਕੇ ਜਗਮੋਹਨ ਸਿੰਘ ਮੀਰਪੁਰ, ਮਨਪ੍ਰੀਤ ਸਿੰਘ ਲਾਡਾ, ਭੁਪਿੰਦਰ ਜੀਤ ਸਿੰਘ, ਬਲਵੀਰ ਸਿੰਘ, ਨਵਦੀਪ ਸਿੰਘ, ਬਲਜਿੰਦਰ ਸਿੰਘ, ਆਕਾਸ਼ਦੀਪ ਸਿੰਘ ਮਿੰਟੂ ਚੀਮਾ, ਕਸ਼ਮੀਰ ਸਿੰਘ ਜੱਜ ਸੰਧੂ, ਜਸਬੀਰ ਸਿੰਘ, ਚਰਨਜੀਤ ਸਿੰਘ, ਸਰਬਜੀਤ ਸਿੰਘ, ਸਰਵਜੀਤ ਸਿੰਘ, ਪਿੰਦਰਜੀਤ ਸਿੰਘ, ਜਸਜੀਤ ਸਿੰਘ, ਗੁਰਮੀਤ ਸਿੰਘ ਬਿੱਟੂ ਜਲੰਧਰੀਆ, ਸੱਤਾ ਬੇਰਛਾ, ਜਗਮੋਹਨ ਸਿੰਘ, ਗੁਰਬਾਜ਼ ਸਿੰਘ, ਦਵਿੰਦਰ ਸਿੰਘ, ਬਿਕਰਮਜੀਤ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਦੋਆਬਾ ਕਿਸਾਨ ਕਮੇਟੀ ਨੇ ਟਰੈਕਟਰ ਮਾਰਚ ਕੱਢਿਆ
ਗੜ੍ਹਦੀਵਾਲਾ, (ਚੱਗਰ)-ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ 'ਤੇ ਗੜ੍ਹਦੀਵਾਲਾ ਵਿਖੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਸਮਰਾ ਦੀ ਅਗਵਾਈ ਹੇਠ ਰੋਸ ਵਜੋਂ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਵਿਚ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਸੈਕਟਰੀ ਸਤਪਾਲ ਸਿੰਘ ਮਿਰਜ਼ਾਪੁਰ, ਹਰਪ੍ਰੀਤ ਸਿੰਘ ਹੈਪੀ, ਰੁਪਿੰਦਰ ਸਿੰਘ ਧੂਤ, ਹਰਕਮਲ ਸਿੰਘ ਬਾਹਗਾ, ਤਰਲੋਕ ਸਿੰਘ ਹਰਦੋਪੱਟੀ, ਦਵਿੰਦਰ ਸਿੰਘ ਕਾਕਾ, ਭੁਪਿੰਦਰ ਸਿੰਘ ਰਾਜਾ ਰੂਪੋਵਾਲ, ਮਨਜੀਤ ਸਿੰਘ ਖ਼ਾਨਪੁਰ, ਮਲੂਕ ਸਿੰਘ ਕਾਲਕੱਟ, ਜਸ਼ਨ ਸਮਰਾ, ਕੁਲਦੀਪ ਸਿੰਘ ਥਿੰਦਾ, ਹਰਵਿੰਦਰ ਸਿੰਘ ਸਮਰਾ, ਹਰਵਿੰਦਰ ਸਿੰਘ ਦਾਰਾਪੁਰ, ਬਲਦੇਵ ਸਿੰਘ ਧੁੱਗਾ, ਬਲੀ ਸਿੰਘ ਧੂਤ, ਦਵਿੰਦਰਜੀਤ ਸਿੰਘ ਥਿੰਦਾ, ਇੰਦਰਜੀਤ ਸਿੰਘ, ਕਮਲਦੀਪ ਸਿੰਘ ਸਮਰਾ, ਹਰਵਿੰਦਰ ਸਿੰਘ ਡਿਪਟੀ, ਮਨਿੰਦਰ ਸਿੰਘ, ਬਲਕਾਰ ਸਿੰਘ ਖ਼ਾਨਪੁਰ, ਪੱਪਾ ਚੱਗਰ, ਕਰਮਜੀਤ ਸਿੰਘ ਬਾਹਲਾ, ਹਰਚਰਨ ਸਿੰਘ, ਕਸ਼ਮੀਰ ਸਿੰਘ ਮੱਲ੍ਹੀ, ਗੁਰਮਿੰਦਰ ਸਿੰਘ, ਸੁਰਿੰਦਰ ਸਿੰਘ, ਅਜਨੀਤ ਸਿੰਘ, ਮਨਜੀਤ ਸਿੰਘ, ਸਹਿਜਪ੍ਰੀਤ ਸਿੰਘ, ਗੁਰਿੰਦਰਜੀਤ ਸਿੰਘ, ਲਖਵਿੰਦਰ ਸਿੰਘ, ਗੱਜਣ ਸਿੰਘ, ਕੁਲਜੀਤ ਸਿੰਘ ਖ਼ਾਨਪੁਰ, ਸਰਬਜੀਤ ਸਿੰਘ ਹਰਦੋਪੱਟੀ, ਪ੍ਰਭ ਚਿਪੜਾ, ਕਾਕਾ ਚਿਪੜਾ, ਤਲਵਿੰਦਰ ਸਿੰਘ ਦਾਰਾਪੁਰ, ਜੱਸ ਧੁੱਗਾ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ | ਇਹ ਰੋਸ ਮਾਰਚ ਅੰਮਿ੍ਤ ਪੈਲੇਸ ਗੜ੍ਹਦੀਵਾਲਾ ਤੋਂ ਆਰੰਭ ਹੋ ਕੇ ਗੜ੍ਹਦੀਵਾਲਾ ਸ਼ਹਿਰ, ਗੋਂਦਪੁਰ, ਸਰਹਾਲਾ ਵਿੱਚੀਂ ਹੁੰਦਾ ਹੋਇਆ ਗੁਰ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਸਮਾਪਤ ਹੋਇਆ |