ਮੁਕੇਰੀਆਂ, 27 ਜਨਵਰੀ (ਰਾਮਗੜ੍ਹੀਆ) -ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਵਿਚ ਗਰੁੱਪ ਗੀਤ, ਬੈਲੂਨ ਐਕਟੀਵਿਟੀ, ਕਰਾਫ਼ਟ ਐਕਟੀਵਿਟੀ ਅਤੇ ਫਲੈਗ ਹੋਲਡਿੰਗ ਐਕਟੀਵਿਟੀ ਸ਼ਾਮਲ ਸਨ | ਬੱਚਿਆਂ ਨੇ ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਸਾਰਾ ਮਾਹੌਲ ਦੇਸ਼-ਭਗਤੀ ਨਾਲ ਭਰ ਗਿਆ | ਤਹਿਸੀਲ ਮੁਕੇਰੀਆਂ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਚ ਆਯੋਜਿਤ ਗਣਤੰਤਰ ਦਿਵਸ ਦੇ ਵਿਸ਼ੇਸ਼ ਸਮਾਰੋਹ ਵਿਚ ਵੀ ਵਿਕਟੋਰੀਆ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਸਤੁਤੀ ਦਿੱਤੀ | ਇਸ ਮੌਕੇ ਪੀ.ਟੀ. ਡਿ੍ੱਲ, ਮਾਰਚ ਪਾਸਟ ਅਤੇ ਬੈਂਡ ਗਰੁੱਪ ਦੀ ਪ੍ਰਸਤੁਤੀ ਨੇ ਸਭ ਨੂੰ ਮੰਤ੍ਰਮੁਗਧ ਕਰ ਦਿੱਤਾ | ਇਸੇ ਸਮਾਰੋਹ ਦੌਰਾਨ ਸਕੂਲ ਦੀ ਹੋਣਹਾਰ ਸ਼ੂਟਿੰਗ ਖਿਡਾਰਨ ਨਾਜ਼ ਨੂੰ ਉਸ ਦੀ ਰਾਸ਼ਟਰੀ ਟੀਮ ਟਰਾਇਲ ਲਈ ਚੋਣ ਦੀ ਵਿਸ਼ੇਸ਼ ਉਪਲਬਧੀ ਦੇ ਲਈ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਸਕੂਲ ਬੈਂਡ ਅਤੇ ਪਰੇਡ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਡਾਇਰੈਕਟਰ ਪ੍ਰੋ. ਜੇ.ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਮਿਸ ਅਰਚਨਾ ਸੂਦਨ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸੰਵਿਧਾਨ ਦੇ ਮੁੱਲਾਂ ਦੀ ਪਾਲਣਾ ਕਰਨ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ |