ਗੜ੍ਹਦੀਵਾਲਾ, 28 ਜਨਵਰੀ (ਚੱਗਰ)-ਗੁਰੂ ਮਾਨਿਓ ਗ੍ਰੰਥ ਚੇਤਨਾ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਪਿੰਡ ਮਾਛੀਆਂ ਵਿਖੇ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਸੋਢੀ ਅਤੇ ਸਰਪ੍ਰਸਤ ਸ਼ਿਵਦੇਵ ਸਿੰਘ ਸੰਧਰ ਮਾਛੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ 24, 25 ਅਤੇ 26 ਮਾਰਚ ਨੂੰ ਆਰਮੀ ਗਰਾਉਂਡ ਗੜ੍ਹਦੀਵਾਲਾ ਵਿਖੇ ਤਿੰਨ ਦਿਨਾ ਵਿਸ਼ੇਸ਼ 'ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ' ਕਰਵਾਇਆ ਜਾਵੇਗਾ | ਜਿਸ ਵਿੱਚ ਪੰਥ ਦੇ ਮਹਾਨ ਪ੍ਰਚਾਰਕ ਭਾਈ ਰਣਜੀਤ ਸਿੰਘ ਖ਼ਾਲਸਾ ਢੱਡਰੀਆਂ ਵਾਲੇ ਕਥਾ-ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਦਲਜੀਤ ਸਿੰਘ ਸੋਢੀ ਅਤੇ ਸਰਪ੍ਰਸਤ ਸ਼ਿਵਦੇਵ ਸਿੰਘ ਮਾਛੀਆਂ ਨੇ ਪੂਰੇ ਸਮਾਗਮ ਦਾ ਵੇਰਵਾ ਸੰਗਤਾਂ ਨਾਲ ਸਾਂਝਾ ਕੀਤਾ | ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਇਲਾਕਾ ਨਿਵਾਸੀ ਸੰਗਤ ਹਾਜ਼ਰ ਸਨ |