10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੋਟਫ਼ਤੂਹੀ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਦੇ ਆਸ-ਪਾਸ ਨਾਜਾਇਜ਼ ਰੇਹੜੀਆਂ ਦੇ ਚਲਦਿਆਂ ਟ੍ਰੈਫਿਕ ਦਾ ਮੰਦਾ ਹਾਲ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

Ad Position 21
No active advertisement
ਅਜੀਤ ਡੈਸਕ 21-02-2026
ਅਵਤਾਰ ਸਿੰਘ ਅਟਵਾਲ
ਕੋਟਫ਼ਤੂਹੀ, 20 ਫਰਵਰੀ-ਪਿਛਲੇ ਲੰਬੇ ਸਮੇਂ ਤੋਂ ਅੱਡਾ ਕੋਟਫ਼ਤੂਹੀ ਦੇ ਮੁੱਖ ਬਾਜ਼ਾਰ 'ਚ ਦਿਨ ਦੇ ਸਮੇਂ ਕਈ-ਕਈ ਵਾਰ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗਣ ਨਾਲ ਟ੍ਰੈਫਿਕ ਦਾ ਬਹੁਤ ਮੰਦਾ ਹਾਲ ਹੋਣ ਕਰਕੇ ਦੋ ਪਹੀਆ ਵਾਹਨਾਂ ਵਾਲੇ, ਦੁਕਾਨਦਾਰ ਤੇ ਵੱਡੀਆਂ ਗੱਡੀਆਂ ਵਾਲੇ ਡਾਢੇ ਦੁਖੀ ਹਨ | ਇਹ ਮੁੱਖ ਸੜਕ ਬਹਿਰਾਮ-ਮਾਹਿਲਪੁਰ ਤੇ ਬਿਸਤ ਦੁਆਬ ਵਾਲੀ ਮੇਹਟੀਆਣਾ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਸੜਕ ਉੱਪਰ ਲਾਂਘਾ ਜ਼ਿਆਦਾ ਹੋਣ ਕਰ ਕੇ ਸੜਕ ਉੱਪਰ ਲੋਕ ਦੁਕਾਨਾਂ ਤੋਂ ਖ਼ਰੀਦਦਾਰੀ ਕਰਨ ਸਮੇਂ ਆਪਣੇ ਵਾਹਨ ਇਸ ਸੜਕ ਉੱਪਰ ਲਗਾ ਜਾਂਦੇ ਹਨ, ਜਿਸ ਨਾਲ ਸਾਰਾ ਦਿਨ ਇਸ ਸੜਕ 'ਤੇ ਟ੍ਰੈਫਿਕ ਜਾਮ ਰਹਿੰਦਾ ਹੈ, ਜਦਕਿ ਸਥਾਨਕ ਪੁਲਿਸ ਚੌਕੀ 'ਚ ਮੁਲਾਜ਼ਮਾਂ ਦੀ ਗਿਣਤੀ ਘੱਟ ਹੈ, ਜੋ ਸਾਰਾ ਦਿਨ ਮਹਿਕਮੇ ਦੇ ਕੰਮਾਂ 'ਚ ਇੱਧਰ ਉੱਧਰ ਜਾਣ ਕਰ ਕੇ ਕਈ ਵਾਰ ਪੁਲਿਸ ਚੌਕੀ 'ਚ ਸਿਰਫ਼ ਇਕ ਮੁਲਾਜ਼ਮ ਹੀ ਰਹਿ ਜਾਂਦਾ ਹੈ, ਜੋ ਪੁਲਿਸ ਚੌਕੀ ਦੀ ਰਖਵਾਲੀ ਕਰੇ ਜਾਂ ਬਾਜ਼ਾਰ ਵਿਚ ਟੈ੍ਰਫਿਕ ਚਾਲੂ ਕਰਵਾਏ | ਇਸ ਦੇ ਦੂਸਰੇ ਪਾਸੇ ਬਿਸਤ ਦੁਆਬ ਨਹਿਰ ਵਾਲੇ ਮੁੱਖ ਚੁਰਸਤੇ ਵਾਲੇ ਪੁਲ ਉੱਪਰ ਦੋਵੇਂ ਪਾਸੇ ਰੇਹੜੀਆਂ ਤੇ ਥ੍ਰੀ ਵੀਲ੍ਹਰ, ਫੜੀ ਵਾਲਿਆਂ ਨੇ ਬਿਨਾਂ ਕਿਸੇ ਡਰ ਭੈਅ ਦੇ ਇਸ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ, ਜਿਵੇਂ ਨਹਿਰ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਪਾਸੋਂ ਮਹੀਨਾ ਲੈ ਕੇ ਇਹ ਕੰਮ ਸ਼ੁਰੂ ਕਰਵਾਇਆ ਹੋਵੇ, ਜਿਸ ਕਰ ਕੇ ਇਸ ਪੁਲ ਉੱਪਰ ਕਈ ਵਾਰ ਵਾਹਨ ਐਕਸੀਡੈਂਟ ਹੋਣ ਨਾਲ ਲੋਕ ਜਾਨ ਤੋਂ ਹੱਥ ਧੋ ਬਹਿੰਦੇ ਹਨ | ਇਸ ਦੇ ਦੂਸਰੇ ਪਾਸੇ ਸੜਕ 'ਤੇ ਰੇਹੜੀ ਵਾਲਿਆਂ ਨੂੰ ਅਜੋਕੀ ਸਰਕਾਰ ਦੇ ਰਾਜਨੀਤਿਕ ਆਗੂਆਂ ਦੀ ਸ਼ਹਿ 'ਤੇ ਇਹ ਲੋਕ ਬਿਨਾਂ ਕਿਸੇ ਡਰ ਭੈਅ ਦੇ ਸੜਕ ਉੱਪਰ ਕਬਜ਼ਾ ਕਰੀ ਬੈਠੇ ਹਨ | ਲੰਬੇ ਸਮੇਂ ਤੋਂ ਸੜਕ ਉੱਪਰ ਲੱਗ ਰਹੀਆਂ ਗ਼ਲਤ ਢੰਗ ਨਾਲ ਰੇਹੜੀਆਂ, ਫੜ੍ਹੀਆਂ ਤੇ ਦੁਕਾਨਾਂ ਅੱਗੇ ਲਗਾਇਆ ਬੇ-ਹਿਸਾਬਾ ਸਾਮਾਨ ਤੇ ਗ਼ਲਤ ਢੰਗ ਨਾਲ ਸੜਕ ਉੱਪਰ ਪਾਰਕਿੰਗ ਕੀਤੀਆਂ ਗੱਡੀਆਂ ਨਾਲ ਨਿੱਤ ਬਾਜ਼ਾਰ 'ਚ ਵੱਧ ਰਹੀ ਟ੍ਰੈਫਿਕ ਦਾ ਕਾਰਨ ਹਨ, ਇਹ ਰੇਹੜੀਆਂ ਦਿਨੋਂ-ਦਿਨ ਵੱਧ ਕੇ ਸੜਕ ਉੱਪਰ ਫੈਲ ਰਹੀਆਂ ਹਨ, ਇਸ ਪਾਸੇ ਨਹਿਰ ਵਿਭਾਗ ਨੇ ਉੱਚ ਅਧਿਕਾਰੀਆਂ ਨੇ ਤੇ ਪ੍ਰਸ਼ਾਸਨ ਨੇ ਕਦੀ ਗ਼ੌਰ ਕਰਨ ਦੀ ਲੋੜ ਨਹੀਂ ਸਮਝੀ | ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਅਕਾਲੀ ਆਗੂ ਦੇ ਲੜਕੇ ਨੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਨੂੰ ਇਕ ਆਡੀਓ ਰਿਕਾਰਡ ਕਰ ਕੇ ਭੇਜੀ ਸੀ, ਜਿਸ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਸੜਕ ਉੱਪਰ ਰੇਹੜੀ ਲਗਾਉਣ ਵਾਲਿਆਂ ਪਾਸੋਂ ਪ੍ਰਸ਼ਾਸਨ 1500 ਰੁਪਏ ਤੇ ਇਕ ਆਮ ਆਦਮੀ ਪਾਰਟੀ ਦਾ ਲੀਡਰ ਵੀ 1500 ਰੁਪਏ ਮਹੀਨਾ ਲੈਂਦਾ ਹੈ ਅਤੇ ਇਹ ਰੇਹੜੀਆਂ ਵਾਲੇ ਜੋ ਮੋਮਜ ਤੇ ਬਰਗਰ ਵੇਚਦੇ ਹਨ ਇਨ੍ਹਾਂ ਕੋਲ ਅਸਲ੍ਹਾ ਕਿਉਂ ਹੈ, ਜਿਸ 'ਤੇ ਪੁਲਿਸ ਪ੍ਰਸ਼ਾਸਨ ਲਾਮ ਲਸ਼ਕਰ ਨਾਲ ਬਾਜ਼ਾਰ 'ਚ ਆਏ ਤੇ ਮੁੱਖ ਬਾਜ਼ਾਰ 'ਚ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਸਾਮਾਨ ਪਿੱਛੇ ਕਰਨ ਨੂੰ ਜ਼ੋਰ ਲਗਾ ਗਏ, ਪਰ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਤੇ ਚੌਕ ਦੇ ਆਸ-ਪਾਸ ਪਤਾ ਨਹੀਂ ਕਿਹੜੇ ਰਾਜਨੀਤਕ ਆਗੂ ਦੇ ਡਰ ਕਾਰਨ ਇਸ ਪਾਸੇ ਗ਼ੌਰ ਕਰਨ ਦੀ ਲੋੜ ਨਹੀਂ ਸਮਝਦੇ, ਜਿਸ ਕਰ ਕੇ ਕੁੱਝ ਦਿਨ ਬਾਅਦ ਫਿਰ ਉਹੀ ਟ੍ਰੈਫਿਕ ਜਾਮ ਦੀ ਸਮੱਸਿਆ ਜਿਉਂ ਦੀ ਤਿਉਂ ਹੈ | ਬਿਸਤ ਦੁਆਬ ਨਹਿਰ ਦੇ ਚੁਰਸਤੇ ਉੱਪਰ ਟ੍ਰੈਫਿਕ ਲਾਈਟਾਂ ਜੋ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਹਨ ਤੇ ਨਾ ਹੀ ਇਸ ਸੜਕ ਉੱਪਰ ਸਪੀਡ ਬਰੇਕਰ ਹਨ | ਸਥਾਨਕ ਬਾਜ਼ਾਰ ਦੇ ਪ੍ਰਮੁੱਖ ਦੁਕਾਨਦਾਰ ਤਜਿੰਦਰ ਸਿੰਘ ਵਿਕੀ, ਗੋਲਡੀ ਰਾਣਾ, ਅਵਤਾਰ ਸਿੰਘ ਗਿੱਲ, ਹਰਪ੍ਰੀਤ ਮਰਵਾਹਾ, ਇੰਦਰਜੀਤ ਆਦਿ ਨੇ ਬਾਜ਼ਾਰ 'ਚ ਆਪਣੇ ਖ਼ਰਚੇ ਤੇ ਇਕ ਪ੍ਰਾਈਵੇਟ ਲੜਕਾ ਟੈ੍ਰਫਿਕ ਨੂੰ ਕਾਬੂ ਕਰਨ ਲਈ ਅੱਜ ਲਗਾਇਆ ਹੈ ਪਰ ਇਸ ਵੱਡੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਸੰਬੰਧਿਤ ਵਿਭਾਗ ਤੋਂ ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਥਾਨਕ ਦੁਕਾਨਦਾਰਾਂ ਨੇ ਨਹਿਰ ਵਾਲੀ ਮੁੱਖ ਸੜਕ ਤੇ 20 ਫੱਟ ਦੇ ਕਰੀਬ ਰੇਹੜੀਆਂ, ਫੜੀਆਂ ਤੇ ਸਵਾਰੀ ਵਾਲੇ ਵਾਹਨ ਲਗਾਉਣ ਦੀ ਮੰਗ ਕੀਤੀ ਹੈ |
20 ਐਚ ਐਸ ਪੀ 16
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਟੀਕਿਆਂ, ਹੈਰੋਇਨ ਅਤੇ ਪਿਸਤੌਲ ਸਮੇਤ 6 ਜਣੇ ਕਾਬੂ ਅਗਲੀ ਖ਼ਬਰ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਖ਼ਾਨਪੁਰ ਥਿਆੜਾ 'ਚ ਕੀਰਤਨ ਦਰਬਾਰ ਭਲਕੇ
Ad Position 24