10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਟੀਕਿਆਂ, ਹੈਰੋਇਨ ਅਤੇ ਪਿਸਤੌਲ ਸਮੇਤ 6 ਜਣੇ ਕਾਬੂ

Ad Position 21
No active advertisement
ਅਜੀਤ ਡੈਸਕ 21-02-2026
ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਜਾਣਕਾਰੀ ਦਿੰਦੇ ਹੋਏ ਨਾਲ ਸਰਬਜੀਤ ਸਿੰਘ ਬਾਹੀਆ ਐਸ.ਪੀ. ਨਵਾਂਸ਼ਹਿਰ, ਨਿਰਮਲ ਸਿੰਘ ਅਤੇ ਹੋਰ ਅਧਿਕਾਰੀ | ਤਸਵੀਰ : ਜਸਬੀਰ ਸਿੰਘ ਨੂਰਪੁਰ


ਨਵਾਂਸ਼ਹਿਰ, 20 ਫਰਵਰੀ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗਸ਼ਤ ਦੌਰਾਨ ਵੱਖ-ਵੱਖ ਥਾਵਾਂ ਤੋਂ 21 ਨਸ਼ੀਲੇ ਟੀਕੇ ਅਤੇ ਚਾਰ ਗ੍ਰਾਮ ਹੈਰੋਇਨ ਅਤੇ ਇੱਕ ਦੇਸੀ ਪਸਤੌਲ ਤੇ ਮੈਗਜੀਨ ਸਮੇਤ ਨਸ਼ਿਆਂ ਦੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ | ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਸੀ.ਆਈ.ਏ ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਗੁਰਪ੍ਰੀਤ ਦਾਦਰੀ ਉਰਫ ਪਿ੍ੰਸ ਪੁੱਤਰ ਰਾਜਕੁਮਾਰ ਮੂਸਾਪੁਰ ਰੋਡ ਨਵਾਂਸ਼ਹਿਰ ਜੋ ਕਿ ਨਵਾਂਸ਼ਹਿਰ ਵਿਖੇ ਨਸ਼ੇ ਦੇ ਕਾਰੋਬਾਰ ਨੂੰ ਚਲਾ ਰਿਹਾ ਸੀ ਨੂੰ ਉਸਦੇ ਸਾਥੀਆਂ ਸਨੀਲ ਉਰਫ ਹਰਜੋਤ, ਸੈਮਲ, ਰੋਹਨ ਕੁਮਾਰ, ਅਸੀਸ, ਸਤਵਿੰਦਰ ਸਿੰਘ ਕਾਕਾ ਨੂੰ ਗਿ੍ਫਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਪਰਗਟ ਸਿੰਘ ਸੀ.ਆਈ.ਏ ਸਟਾਫ਼ ਵੱਲੋਂ ਪਿੰਡ ਮਹਾਲੋਂ ਤੋਂ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਸੈਮਲ ਪੁੱਤਰ ਸੰਤੋਖ ਰਾਮ ਵਾਸੀ ਕਿਰਪਾ ਗੇਟ ਨਵਾਂਸ਼ਹਿਰ ਅਤੇ ਸਨੀਲ ਉਰਫ ਹਰਜੋਤ ਪੁੱਤਰ ਹਰਮੇਸ਼ ਕੁਮਾਰ ਬਾਸੀ ਮੰਡਾਲੀ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਛੇ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ | ਇਸੇ ਤਰ੍ਹਾਂ ਏ.ਐਸ.ਆਈ ਨਿਰਮਲ ਸਿੰਘ ਸੀ.ਆਈ.ਏ ਸਟਾਫ ਵੱਲੋਂ ਪਿੰਡ ਕਲੇਰਾਂ ਤੋਂ ਇੱਕ ਬਿਨਾਂ ਨੰਬਰੀ ਸਕਾਰਪੀਓ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਗੁਰਪ੍ਰੀਤ ਦਾਦਰੀ ਪੁੱਤਰ ਰਾਜਕੁਮਾਰ ਵਾਸੀ ਨਵਾਂਸ਼ਹਿਰ, ਅਸੀਸ ਉਰਫ ਅਭੀ ਪੁੱਤਰ ਵਿਜੇ ਵਾਸੀ ਨਵੀਂ ਵਾਦੀ ਮੂਸਾਪੁਰ ਰੋਡ ਨਵਾਂਸ਼ਹਿਰ, ਸਤਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਮਜਾਰੀ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 15 ਨਸ਼ੀਲੇ ਟੀਕੇ ਅਤੇ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਇਨ੍ਹਾਂ ਦੀ ਗੱਡੀ ਵਿੱਚੋਂ ਇੱਕ ਦੇਸੀ ਪਿਸਤੌਲ ਬਿਨਾਂ ਮਾਰਕਾ ਅਤੇ ਇਕ ਮੈਗਜ਼ੀਨ ਬਰਾਮਦ ਕੀਤਾ ਗਿਆ ਉਹਨਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਮਾਂਡ ਵੀ ਹਾਸਲ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 10 ਗ੍ਰਾਮ ਹੈਰੋਇਨ ਅਤੇ 30 ਨਸ਼ੇ ਦੀਆਂ ਗੋਲੀਆਂ ਸਮੇਤ ਨੌਜਵਾਨ ਤੇ ਔਰਤ ਕਾਬੂ ਅਗਲੀ ਖ਼ਬਰ ਕੋਟਫ਼ਤੂਹੀ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਦੇ ਆਸ-ਪਾਸ ਨਾਜਾਇਜ਼ ਰੇਹੜੀਆਂ ਦੇ ਚਲਦਿਆਂ ਟ੍ਰੈਫਿਕ ਦਾ ਮੰਦਾ ਹਾਲ, ਪ੍ਰਸ਼...
Ad Position 24