10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

10 ਗ੍ਰਾਮ ਹੈਰੋਇਨ ਅਤੇ 30 ਨਸ਼ੇ ਦੀਆਂ ਗੋਲੀਆਂ ਸਮੇਤ ਨੌਜਵਾਨ ਤੇ ਔਰਤ ਕਾਬੂ

Ad Position 21
No active advertisement
ਅਜੀਤ ਡੈਸਕ 21-02-2026
ਬੰਗਾ, 20 ਫਰਵਰੀ (ਧਰਮਵੀਰ ਪਾਲ)-ਥਾਣਾ ਸਦਰ ਬੰਗਾ ਵਲੋਂ 30 ਨਸ਼ੇ ਦੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਥਾਣਾ ਸਦਰ ਬੰਗਾ ਐਸ.ਐਚ.ਓ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਦਰ ਬੰਗਾ ਦੇ ਕਰਮਚਾਰੀਆਂ ਵਲੋਂ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਥਾਣਾ ਸਦਰ ਬੰਗਾ ਤੋਂ ਪਿੰਡ ਖਟਕੜ ਕਲਾਂ ਦੇ ਥਾਂਦੀਆਂ ਮੌੜ 'ਤੇ ਨਾਕਾਬੰਦੀ ਕੀਤੀ ਹੋਈ ਸੀ | ਮੇਨ ਰੋਡ ਤਰਫੋਂ ਖਟਕੜ ਕਲਾਂ ਪਿੰਡ ਸਾਈਡ ਨੂੰ ਇੱਕ ਮੋਟਰ ਸਾਈਕਲ ਮੁੜਿਆ ਜਿਸ ਨੂੰ ਇੱਕ ਨੌਜਵਾਨ ਚਲਾ ਰਿਹਾ ਸੀ | ਜਿਸ ਦੇ ਪਿੱਛੇ ਇੱਕ ਔਰਤ ਬੈਠੀ ਸੀ | ਉਕਤ ਨੌਜਵਾਨ ਨੇ ਪੁਲਿਸ ਪਾਰਟੀ ਦੀ ਨਾਕਾ ਬੰਦੀ ਨੂੰ ਦੇਖ ਕੇ ਘਬਰਾ ਕੇ ਮੋਟਰ ਸਾਈਕਲ ਦੇ ਹੈਂਡਲ ਨਾਲ ਟੰਗਿਆ ਕਾਲੇ ਰੰਗ ਦਾ ਵਜ਼ਨਦਾਰ ਮੋਮੀ ਲਿਫਾਫਾ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਮੋਟਰਸਾਈਕਲ ਨੂੰ ਪਿੱਛੇ ਨੂੰ ਭਜਾਉਣ ਲਈ ਮੋੜਿਆ | ਮੋਟਰਸਾਈਕਲ ਯੱਕਦਮ ਵੱਧ ਰੇਸ ਦੇਣ ਕਾਰਨ ਜਮੀਨ 'ਤੇ ਡਿੱਗ ਪਿਆ ਅਤੇ ਨੌਜਵਾਨ ਅਤੇ ਔਰਤ ਨੂੰ ਭੱਜਣ ਲੱਗਿਆਂ ਨੂੰ ਐਸ. ਐਚ. ਓ ਸਤਨਾਮ ਸਿੰਘ ਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਹਨਾਂ ਪਾਸੋਂ ਨਾਮ ਪਤਾ ਪੁੱਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਦਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਜੀਂਦੋਵਾਲ ਥਾਣਾ ਸਿਟੀ ਬੰਗਾ ਦੱਸਿਆ ਅਤੇ ਔਰਤ ਨੇ ਆਪਣਾ ਨਾਮ ਮਨੀਸ਼ਾ ਰਾਣੀ ਪਤਨੀ ਮੁਕੇਸ਼ ਕੁਮਾਰ ਵਾਸੀ ਪਿੰਡ ਖਟਕੜ ਕਲਾਂ ਥਾਣਾ ਸਦਰ ਬੰਗਾ ਦੱਸਿਆ | ਉਹਨਾਂ ਵੱਲੋਂ ਸੁੱਟੇ ਲਿਫਾਫੇ ਵਿੱਚੋ 3 ਪੱਤੇ ਹਰੇਕ ਪੱਤੇ ਵਿੱਚ 10 ਗੋਲੀਆਂ ਕੁੱਲ 30 ਨਸ਼ੇ ਦੀਆਂ ਗੋਲੀਆਂ ਅਤੇ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਨਾਲ ਕੀਤੇ ਕਿਸਾਨ ਮਾਰੂ ਸਮਝੌਤੇ ਕਾਰਨ ਕਿਸਾਨਾਂ ਦੀ ਆਰਥਿਕਤਾ 'ਤੇ ਬਹੁਤ ਵੱਡੀ ਸੱਟ ਵੱਜੇਗੀ-ਅਜੇ ਮੰਗੂਪੁਰ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਦੇ ਟੀਕਿਆਂ, ਹੈਰੋਇਨ ਅਤੇ ਪਿਸਤੌਲ ਸਮੇਤ 6 ਜਣੇ ਕਾਬੂ
Ad Position 24