ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਸਾਇੰਸ ਓਲੰਪੀਆਡ ਫਾਊਾਡੇਸ਼ਨ ਵਲੋਂ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਇਕ ਓਲੰਪੀਆਡ ਪ੍ਰੀਖਿਆ ਕਰਵਾਈ ਗਈ, ਜਿਸ 'ਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਜ਼ਿਕਰਯੋਗ ਹੈ ਕਿ ਇਨ੍ਹਾਂ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ 'ਚ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਿਸ਼ੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 72 ਦੇਸ਼ਾਂ ਦੇ 99499 ਸਕੂਲਾਂ ਨੇ ਅੰਤਰਰਾਸ਼ਟਰੀ ਵਿਗਿਆਨ ਓਲੰਪੀਆਡ ਫਾਊਾਡੇਸ਼ਨ ਵਲੋਂ ਕਰਵਾਈਆਂ ਇਨ੍ਹਾਂ ਪ੍ਰੀਖਿਆਵਾਂ 'ਚ ਹਿੱਸਾ ਲਿਆ ਤੇ 12613 ਵਿਦਿਆਰਥੀਆਂ ਨੇ ਓਲੰਪੀਆਡ ਪ੍ਰੀਖਿਆ ਲਈ ਰਜਿਸਟਰ ਕੀਤਾ | ਵੁੱਡਲੈਂਡ ਸਕੂਲ ਦੇ 20 ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਜਨਰਲ ਗਿਆਨ ਓਲੰਪੀਆਡ 'ਚ ਆਪਣੀ ਯੋਗਤਾ ਦੇ ਆਧਾਰ 'ਤੇ ਗੋਲਡ ਮੈਡਲ ਆਫ਼ ਐਕਸੀਲੈਂਸ ਪ੍ਰਾਪਤ ਕੀਤੇ | ਅੰਤਰਰਾਸ਼ਟਰੀ ਅੰਗਰੇਜ਼ੀ ਓਲੰਪੀਆਡ 'ਚ 29 ਵਿਦਿਆਰਥੀਆਂ ਨੇ ਗੋਲਡ ਮੈਡਲ ਆਫ਼ ਐਕਸੀਲੈਂਸ ਪ੍ਰਾਪਤ ਕੀਤੇ ਅਤੇ ਇਕ ਵਿਦਿਆਰਥੀ ਨੂੰ ਡਿਸਟਿੰਕਸ਼ਨ ਦਾ ਮੈਡਲ ਪ੍ਰਾਪਤ ਹੋਇਆ | ਇਸੇ ਤਰ੍ਹਾਂ ਨੈਸ਼ਨਲ ਸਾਇੰਸ ਓਲੰਪੀਆਡ 'ਚ 28 ਵਿਦਿਆਰਥੀਆਂ ਨੇ ਸੋਨ ਤਗਮੇ ਪ੍ਰਾਪਤ ਕੀਤੇ ਅਤੇ ਇੱਕ ਨੂੰ ਡਿਸਟਿੰਕਸ਼ਨ ਮੈਡਲ ਪ੍ਰਾਪਤ ਹੋਇਆ | ਇੰਟਰਨੈਸ਼ਨਲ ਮੈਥੇਮੈਟਿਕਸ ਓਲੰਪੀਆਡ 'ਚ 30 ਵਿਦਿਆਰਥੀਆਂ ਨੇ ਸੋਨ ਤਗਮੇ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਪੂਜਾ ਧੀਮਾਨ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੰਦਿਆਂ ਦੱਸਿਆ ਕਿ ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਕੁੱਲ 27 ਵਿਦਿਆਰਥੀਆਂ ਨੂੰ ਲੈਵਲ 2 ਪਾਸ ਕਰਨ ਲਈ ਚੁਣਿਆ ਗਿਆ | ਉਨ੍ਹਾਂ ਕਿਹਾ ਕਿ ਉਲੰਪੀਆਡ ਦਾ ਮੁੱਖ ਉਦੇਸ਼ ਬੱਚਿਆਂ 'ਚ ਤਰਕਸ਼ੀਲ ਸੋਚ, ਵਿਗਿਆਨਕ ਸੋਚ ਅਤੇ ਮੁਕਾਬਲੇ ਦੀ ਭਾਵਨਾ ਵਿਕਸਤ ਕਰਨਾ ਹੈ | ਸਕੂਲ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਹੋਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਣ ਲਈ ਅਜਿਹੀਆਂ ਪ੍ਰੀਖਿਆਵਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਚ ਐਸ ਪੀ 09