ਗੜ੍ਹਸ਼ੰਕਰ, 22 ਫਰਵਰੀ (ਧਾਲੀਵਾਲ)-ਗੌਰਮਿੰਟ ਟੀਚਰ ਯੂਨੀਅਨ ਬਲਾਕ ਗੜ੍ਹਸ਼ੰਕਰ ਦੇ ਪ੍ਰਧਾਨ ਅਸ਼ਵਨੀ ਕੁਮਾਰ ਰਾਣਾ, ਪਵਨ ਕੁਮਾਰ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਪ੍ਰਧਾਨ ਸਤਪਾਲ ਮਿਨਹਾਸ ਦੀ ਅਗਵਾਈ ਹੇਠ ਗੜ੍ਹਸ਼ੰਕਰ ਤੋਂ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਰੈਲੀ ਵਿਚ ਹਿੱਸਾ ਲਿਆ | ਗੜ੍ਹਸ਼ੰਕਰ ਤੋਂ ਆਪਣੀਆਂ ਹੱਕੀ ਮੰਗਾਂ ਲਈ ਨਾਅਰੇਬਾਜ਼ੀ ਕਰਦਿਆਂ ਰਵਾਨਾ ਹੋਣ ਸਮੇਂ ਲੈਕਚਰਾਰ ਰਾਜ ਕੁਮਾਰ, ਰਨੇਸ਼ ਕੁਮਾਰ, ਸੰਦੀਪ ਕੁਮਾਰ ਹੈੱਡ ਮਾਸਟਰ, ਗੁਰਦਵੇ ਸਿੰਘ ਢਿੱਲੋਂ ਜਸਵੀਰ ਸਿੰਘ, ਨਰੇਸ਼ ਕੁਮਾਰ, ਕੁਲਵੰਤ ਸਿੰਘ, ਹਰਬਲਾਸ ਬੰਗਾ, ਮਨੋਜ ਬੰਗਾ, ਨਿਤਿਨ ਸੁਮਨ, ਹਰਦੀਪ ਕੁਮਾਰ, ਅਮਰੀਕ ਦਿਆਲ, ਰਾਜ ਕੁਮਾਰ, ਕਰਨੈਲ ਸਿੰਘ, ਮਨੋਜ ਕੁਮਾਰ, ਕੇਵਲ ਕੌਰ, ਨਿਵੇਦਿਤਾ, ਕੁਲਜੀਤ ਕੌਰ, ਨਰਿੰਦਰ ਕੌਰ, ਖੁਸ਼ਵਿੰਦਰ ਕੌਰ, ਰੋਹਿਤ ਸ਼ਰਮਾ, ਕੁਲਦੀਪ ਸਿੰਘ, ਵਰਿੰਦਰ ਸਿੰਘ, ਦਵਿੰਦਰ ਕੁਮਾਰ, ਨਵਜੋਤ ਕੌਰ, ਕਾਂਤਾ ਰਾਣੀ, ਮਾ. ਸਤਪਾਲ ਕਲੇਰ ਅਤੇ ਹੋਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ |