ਦਸੂਹਾ, 22 ਫਰਵਰੀ (ਭੁੱਲਰ)- ਆਰਮੀ ਗਰਾਊਾਡ ਵਿਖੇ ਬਲੱਡ ਡੋਨਰਜ਼ ਐਂਡ ਵੈੱਲਫੇਅਰ ਸੁਸਾਇਟੀ ਦਸੂਹਾ ਵੱਲੋਂ 200ਵਾਂ ਮੈਗਾ ਖ਼ੂਨਦਾਨ ਕੈਂਪ ਅਤੇ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ | ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਬਲੂ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਬਿੱਲਾ ਅਰੋੜਾ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਤੇ ਐਮ. ਆਰ. ਸੀ. ਇਨਫਰਾਕੋਨ ਲਿਮਟਿਡ ਦੇ ਐਮ. ਡੀ. ਮੁਕੇਸ਼ ਰੰਜਨ ਅਤੇ ਵੱਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਨ ਦਾਨ ਹੈ ਅਤੇ ਇਸ ਨਾਲ ਅਨੇਕਾਂ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ | ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਖ਼ੂਨਦਾਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਿਵਲ ਹਸਪਤਾਲ ਦਸੂਹਾ, ਮੁਕੇਰੀਆਂ, ਹੁਸ਼ਿਆਰਪੁਰ ਅਤੇ ਪਠਾਨਕੋਟ ਦੀਆਂ ਮੈਡੀਕਲ ਟੀਮਾਂ ਦੀ ਦੇਖ-ਰੇਖ ਹੇਠ ਕੁੱਲ 285 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਪ੍ਰਬੰਧਕਾਂ ਵੱਲੋਂ ਖ਼ੂਨਦਾਨੀਆਂ, ਮਹਿਮਾਨਾਂ ਅਤੇ ਸਹਿਯੋਗੀਆਂ ਨੂੰ ਮੈਡਲ ਅਤੇ ਪ੍ਰਸ਼ੰਸਾ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਕਿਸ ਮੌਕੇ ਮਨਦੀਪ ਸਿੰਘ ਢੀਂਡਸਾ ਪ੍ਰਧਾਨ ਮੀਰੀ ਪੀਰੀ ਸੇਵਾ ਸੁਸਾਇਟੀ, ਵਿਜੇ ਸ਼ਰਮਾ, ਵਿਸ਼ਾਲ ਖੋਸਲਾ ਐਮ.ਡੀ ਕਿੰਗ ਵਿਰਾਟ ਹੋਟਲ, ਚੇਅਰਮੈਨ ਮਾਰਕੀਟ ਕਮੇਟੀ ਦਸੂਹਾ ਕੇ.ਪੀ ਸਿੰਘ ਸੰਧੂ, ਕੌਂਸਲਰ ਅਮਰਪ੍ਰੀਤ ਸਿੰਘ ਸੋਨੂ ਖ਼ਾਲਸਾ, ਪ੍ਰੋਫੈਸਰ ਸੰਜੀਵ ਸ਼ਰਮਾ, ਨੰਬਰਦਾਰ ਤਜਿੰਦਰ ਸਿੰਘ ਸਰੀਹਪੁਰ, ਬਲਵਿੰਦਰ ਲੁਗਾਣਾ, ਰਾਘਵ ਰੰਜਨ, ਪਰਦੀਪ ਮੰਟੂ ਅਰੋੜਾ, ਪਵਨ ਵਰਮਾ, ਰਵਿੰਦਰ ਰਵੀ ਸ਼ਿੰਗਾਰੀ, ਪੰਡਿਤ ਪਵਨ ਸ਼ਰਮਾ, ਸੁਸ਼ੀਲ ਕੁਮਾਰ ਪਿੰਕੀ, ਮਨਜੋਤ ਸਿੰਘ ਤਲਵੰਡੀ, ਪਰਮਿੰਦਰ ਸਿੰਘ ਅਰੋੜਾ, ਰੋਟਰੀ ਕਲੱਬ ਦੇ ਪ੍ਰਧਾਨ ਵਿਕਾਸ ਖੁੱਲਰ, ਸਕੱਤਰ ਵਿਜੇ ਤੁਲੀ, ਵਿਸ਼ਾਲ ਕਸ਼ਯਪ, ਨਵਦੀਪ ਗੌਤਮ, ਪੰਕਜ ਚਾਂਦ, ਰਾਜੇਸ਼ ਮਹਾਜਨ, ਜੋਗਿੰਦਰਪਾਲ ਮਹਾਜਨ ਅਤੇ ਅਮਨਦੀਪ ਸਿੰਘ ਮੁਲਤਾਨੀ, ਬਿਸ਼ਨ ਸਿੰਘ, ਸੁਭਾਸ਼ ਡਡਵਾਲ ਆਦਿ ਮੌਜੂਦ ਸਨ |