24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਰੋਟਰੀ ਕਲੱਬ ਚਲਾਏਗਾ ਸ਼ਹਿਰ ਦੇ ਸੰੁਦਰੀਕਰਨ ਅਤੇ ਸਫ਼ਾਈ ਸੰਬੰਧੀ ਮੁਹਿੰਮ-ਸਚਦੇਵਾ

Ad Position 21
No active advertisement
ਅਜੀਤ ਡੈਸਕ 23-02-2026
ਹੁਸ਼ਿਆਰਪੁਰ, 22 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਹੋਈ | ਇਸ ਦੌਰਾਨ ਕਲੱਬ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਕਲੱਬ ਨੂੰ ਡਿਸਟਿ੍ਕਟ ਗ੍ਰਾਂਟ ਤਹਿਤ ਮਿਲੇ ਚਾਰ ਹੈਂਡਵਾਸ਼ ਸਟੇਸ਼ਨ ਚਾਰ ਸਿੱਖਿਆ ਸੰਸਥਾਵਾਂ ਨੂੰ ਲਗਾਉਣ ਲਈ ਸੌਂਪ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਸਟੇਸ਼ਨਾਂ ਦੀ ਇੰਸਟਾਲੇਸ਼ਨ ਦਾ ਕੰਮ ਜਲਦੀ ਪੂਰਾ ਕੀਤਾ ਜਾ ਰਿਹਾ ਹੈ ਅਤੇ ਜਿਵੇਂ ਹੀ ਸਾਰੇ ਸਥਾਨਾਂ 'ਤੇ ਇਹ ਸਹੂਲਤ ਲੱਗ ਜਾਵੇਗੀ, ਉਨ੍ਹਾਂ ਦਾ ਵਿਧੀਵਤ ਉਦਘਾਟਨ ਕੀਤਾ ਜਾਵੇਗਾ | ਕਲੱਬ ਦੇ ਸਕੱਤਰ ਇੰਦਰਪਾਲ ਸਿੰਘ ਸਚਦੇਵਾ ਨੇ ਦੱਸਿਆ ਕਿ ਰੋਟਰੀ ਕਲੱਬ ਜਲਦ ਹੀ ਸ਼ਹਿਰ 'ਚ ਵਿਸ਼ੇਸ਼ ਸੁੰਦਰੀਕਰਨ ਅਤੇ ਸਫ਼ਾਈ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ | ਇਸ ਮੁਹਿੰਮ ਤਹਿਤ ਸਰਵਜਨਕ ਥਾਵਾਂ ਦੀ ਸਫ਼ਾਈ, ਪੌਧੇ ਲਗਾਉਣ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ | ਇਸ ਮੌਕੇ ਜੋਗਿੰਦਰ ਸਿੰਘ, ਡੀ.ਪੀ. ਕਥੂਰੀਆ, ਪ੍ਰਵੀਨ ਪਲਿਆਲ, ਰਜਨੀਸ਼ ਕੁਮਾਰ ਗੁਲਿਆਨੀ, ਸਤੀਸ਼ ਗੁਪਤਾ, ਮਨੋਜ ਓਹਰੀ, ਜਗਮੀਤ ਸਿੰਘ, ਕੁਲਜੀਤ ਸਿੰਘ, ਰਾਕੇਸ਼ ਕਪੂਰ, ਪਰਵੀਨ ਪੱਬੀ, ਏ.ਐਸ. ਅਨੇਜਾ, ਬਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਲੈਕਚਰ ਕਰਵਾਇਆ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਮਾਂ ਬੋਲੀ ਦਿਵਸ ਮਨਾਇਆ
Ad Position 24