24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਮਾਂ ਬੋਲੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-02-2026
ਮੁਕੇਰੀਆਂ, 22 ਫਰਵਰੀ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ 'ਚ ਮਾਂ ਬੋਲੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਪੰਜਾਬੀ ਅਧਿਆਪਕਾ ਮੈਡਮ ਸੰਦੀਪ ਕੌਰ ਵਲੋਂ ਇਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ | ਵਿਦਿਆਰਥੀਆਂ ਲਈ 'ਸਲੋਗਨ ਰਾਈਟਿੰਗ' ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਮਾਂ ਬੋਲੀ ਪੰਜਾਬੀ ਦੇ ਮਹੱਤਵ 'ਤੇ ਸੁੰਦਰ ਅਤੇ ਪ੍ਰੇਰਣਾਦਾਇਕ ਨਾਅਰੇ ਲਿਖੇ | ਵਿਦਿਆਰਥੀਆਂ ਨੇ ਆਪਣੇ ਲਿਖੇ ਹੋਏ ਸਲੋਗਨ ਮੰਚ 'ਤੇ ਪੇਸ਼ ਕਰਕੇ ਮਾਤ੍ਰਭਾਸ਼ਾ ਪ੍ਰਤੀ ਆਪਣਾ ਪਿਆਰ ਵਿਅਕਤ ਕੀਤਾ | ਕੁਝ ਵਿਦਿਆਰਥੀਆਂ ਨੇ ਮਾਂ ਬੋਲੀ 'ਤੇ ਭਾਵਪੂਰਨ ਕਵਿਤਾਵਾਂ ਵੀ ਪੇਸ਼ ਕੀਤੀਆਂ, ਜਿਸ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਪ੍ਰੇਰਣਾਦਾਇਕ ਬਣ ਗਿਆ | ਸਕੂਲ ਦੀ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਾਂ ਬੋਲੀ ਸਾਡੀ ਪਹਿਚਾਣ ਅਤੇ ਸੰਸਕਿ੍ਤੀ ਦੀ ਰੂਹ ਹੈ | ਸਕੂਲ ਦੇ ਚੇਅਰਮੈਨ ਪ੍ਰੋਫੈਸਰ ਡੀ.ਵੀ. ਸ਼ਰਮਾ ਨੇ ਵੀ ਇਸ ਮੌਕੇ 'ਤੇ ਆਪਣਾ ਸੰਦੇਸ਼ ਦਿੰਦਿਆਂ ਕਿਹਾ ਕਿ ਮਾਂ ਬੋਲੀ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਸਾਡੀ ਸਭਿਆਚਾਰ ਅਤੇ ਸੰਸਕਾਰਾਂ ਦੀ ਅਮੂਲ ਧਰੋਹਰ ਹੈ | ਅੰਤ ਵਿੱਚ ਸਭ ਨੇ ਇਹ ਸੰਕਲਪ ਲਿਆ ਕਿ ਉਹ ਆਪਣੀ ਮਾਂ ਬੋਲੀ ਦੀ ਮਰਯਾਦਾ ਅਤੇ ਸਨਮਾਨ ਨੂੰ ਬਣਾਈ ਰੱਖਣਗੇ ਅਤੇ ਇਸਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਗੇ |
21ਐਮਯੂਕੇ09
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਚਲਾਏਗਾ ਸ਼ਹਿਰ ਦੇ ਸੰੁਦਰੀਕਰਨ ਅਤੇ ਸਫ਼ਾਈ ਸੰਬੰਧੀ ਮੁਹਿੰਮ-ਸਚਦੇਵਾ ਅਗਲੀ ਖ਼ਬਰ ਐੱਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ 'ਪੇਰੈਂਟਿੰਗ ਟਿਪਸ' ਵਿਸ਼ੇ 'ਤੇ ਸੈਮੀਨਾਰ
Ad Position 24