ਹੁਸ਼ਿਆਰਪੁਰ, 5 ਮਾਰਚ (ਨਰਿੰਦਰ ਸਿੰਘ ਬੱਡਲਾ)-ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਹੋਈ ਬਾਬਾ ਫਰੀਦ ਦੂਸਰੀ ਮਾਸਟਰ ਐਥਲੈਟਿਕਸ ਮੀਟ 'ਚ ਹੁਸ਼ਿਆਰਪੁਰ ਦੀ ਇੰਦਰਜੀਤ ਕੌਰ ਜੂਨੀਅਰ ਸਹਾਇਕ ਜੋ ਕਿ ਉਚੇਰੀ ਸਿੱਖਿਆ ਵਿਭਾਗ 'ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਨੇ ਹਿੱਸਾ ਲੈਂਦਿਆਂ ਡਿਸਕਸ ਥਰੋਅ 'ਚ ਗੋਲਡ ਮੈਡਲ ਅਤੇ ਸ਼ਾਟਪੁੱਟ ਥਰੋਅ 'ਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲੇ੍ਹ ਅਤੇ ਵਿਭਾਗ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈੱਲਫੇਅਰ ਕਲੱਬ ਫ਼ਰੀਦਕੋਟ ਦੇ ਸੀਨੀਅਰ ਮੈਂਬਰ ਗੁਰਮੀਤ ਸਿੰਘ ਬਰਾੜ ਤੇ ਡਾ. ਅਜੀਤ ਸਿੰਘ ਗਿੱਲ ਆਦਿ ਮੌਜੂਦ ਸਨ |