ਬੀਣੇਵਾਲ, 5 ਮਾਰਚ (ਬੈਜ ਚੌਧਰੀ)-ਪਿਛਲੇ ਦਿਨੀਂ ਗੜ੍ਹਸ਼ੰਕਰ ਨੰਗਲ ਰੋਡ 'ਤੇ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਟਿੱਪਰਾਂ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਗਏ | ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ ਦੇ ਸਾਬਕਾ ਫ਼ੌਜੀ ਕਾਬਲ ਸਿੰਘ ਪੁੱਤਰ ਮੱਖਣ ਸਿੰਘ ਅਤੇ ਪਿੰਡ ਅਚਲਪੁਰ ਦੇ ਸਾਬਕਾ ਸਰਪੰਚ ਚੂਹੜ ਸਿੰਘ ਪੁੱਤਰ ਭਗਤ ਰਾਮ ਦੇ ਗ੍ਰਹਿ ਜਾ ਕੇ ਸੀਨੀਅਰ 'ਆਪ' ਆਗੂ ਤੇ ਗੁੱਜਰ ਕਲਿਆਣ ਬੋਰਡ ਪੰਜਾਬ ਦੇ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ ਨੇ ਦੁਖੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ | ਚੂਹੜ ਸਿੰਘ ਦੇ ਪਰਿਵਾਰ ਨੂੰ ਵੀ ਉਨ੍ਹਾਂ ਦਿਲਾਸਾ ਦਿੱਤਾ | ਬਿ੍ਗੇਡੀਅਰ ਰਾਜ ਕੁਮਾਰ ਨੇ ਨੰਗਲ ਰੋਡ ਤੇ ਚਲ ਰਹੇ ਟਿੱਪਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਪੱਧਰ ਤੇ ਮੁੱਖ ਮੰਤਰੀ ਨਾਲ ਗਲ ਕਰਨ ਦਾ ਵੀ ਭਰੋਸਾ ਦਿੱਤਾ | ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਚੂਹੜ ਸਿੰਘ ਦੀ ਮੌਤ ਕੋਟ ਦੇ ਘਾਟੇ ਵਿਚ ਟਿੱਪਰ ਦੇ ਕੁਚਲਣ ਨਾਲ ਹੋਈ ਤੇ ਉਸ ਤੋਂ ਤਿੰਨ ਦਿਨ ਬਾਅਦ ਸਾਬਕਾ ਫ਼ੌਜੀ ਕਾਬਲ ਸਿੰਘ ਦੀ ਮੌਤ ਇਸੇ ਨੰਗਲ ਰੋਡ ਤੇ ਪਿੰਡ ਕੋਕੋਵਾਲ ਮਜਾਰੀ ਨੇੜੇ ਟਿੱਪਰ ਦੀ ਲਪੇਟ ਵਿਚ ਆਉਣ ਨਾਲ ਹੋਈ | ਇਸ ਮੌਕੇ ਜਗਦੇਵ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ-ਬੀਤ ਸਰਕਲ,ਅਜੇ ਕੁਮਾਰ ਖੇਪੜ ਵੀ ਉਨ੍ਹਾਂ ਦੇ ਨਾਲ ਸਨ |