11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 07-03-2026
ਟਾਂਡਾ ਉੜਮੁੜ, 6 ਮਾਰਚ (ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਮਨਜੀਤ ਸਿੰਘ ਦਸੂਹਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਅਕਾਲੀ ਦਲ ਆਗੂ ਭੂਲੇਵਾਲ ਰਾਠਾਂ ਵਲੋਂ ਆਪਣੇ ਟੋਲੇ ਸਮੇਤ ਮੁੜ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਸਬੰਧੀ ਗੱਲਬਾਤ ਕਰਦਿਆਂ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਹੈ ਇਸ ਟੋਲੇ ਨੇ ਆਪਣਾ ਅਸਤੀਫ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਕੇ ਨਵੀਂ ਪਰੰਪਰਾ ਬਣਾ ਦਿੱਤੀ ਹੈ, ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਇਸ ਨਾਲ ਕੀ ਸੰਬੰਧ ਸੀ ਜਦਕਿ 2 ਦਸੰਬਰ 2024 ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੀਤੇ ਆਦੇਸ਼ ਤੋਂ ਭਗੌੜਾ ਹੋਇਆ ਆਗੂ ਤੇ ਇਸ ਦੇ ਟੋਲੇ ਦੇ ਮੈਂਬਰ ਕਈ ਵਾਰ ਸਟੇਜਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਕਰਾਰ ਦੇ ਚੁੱਕੇ ਹਨ ਅਤੇ ਹੁਣ ਫਿਰ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀਆਂ ਸਿਫ਼ਤਾਂ ਕਰਨਗੇ | ਉਨ੍ਹਾਂ ਆਖਿਆ ਕਿ ਇਹ ਇਨ੍ਹਾਂ ਨੇ ਘਟੀਆ ਮਿਆਰ ਦਿਖਾਇਆ ਹੈ ਇਸ ਮਿਆਰ ਦੇ ਚੱਲਦਿਆਂ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਟਕਸਾਲੀ ਅਕਾਲੀ ਆਗੂ ਹਰਬੰਸ ਸਿੰਘ ਮੰਝਪੁਰ, ਅਵਤਾਰ ਸਿੰਘ ਜੌਹਲ, ਮਾਸਟਰ ਕੁਲਵਿੰਦਰ ਸਿੰਘ ਜੰਡਾ, ਸੁਖਵਿੰਦਰ ਸਿੰਘ ਮੂਨਕ, ਮੋਹਨ ਲਾਲ ਕਲਸੀ, ਹਰਬੰਸ ਸਿੰਘ ਕਮਲ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਖੋਖਰ, ਦਲਵੀਰ ਸਿੰਘ ਜੌੜਾ, ਗੁਰਦੇਵ ਸਿੰਘ ਜੀਆ ਨੱਥਾ, ਬਲਜੀਤ ਸਿੰਘ ਕਾਨੂੰਗੋ, ਮਣੀ ਸਿੰਘ ਕਲੋਆ, ਸੁਰਿੰਦਰ ਸਿੰਘ ਠਾਕਰੀ, ਗੁਰਦੇਵ ਸਿੰਘ ਸੱਲਾਂ, ਬਲਵਿੰਦਰ ਸਿੰਘ ਮਿਆਣੀ ਆਦਿ ਦੀ ਮੌਜੂਦਗੀ ਵਿਚ ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲ ਦਲ ਪੁਨਰ ਸੁਰਜੀਤ ਦੀ ਚੜ੍ਹਦੀ ਕਲਾ ਲਈ ਲਗਾਤਾਰ ਡਟ ਕੇ ਕੰਮ ਕਰ ਰਹੇ ਹਨ | ਇਸ ਸਬੰਧੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਵਿਸ਼ਵਾਸ ਦਵਾਇਆ ਕਿ ਹੁਸ਼ਿਆਰਪੁਰ ਬਾਕੀ ਜ਼ਿਲਿ੍ਹਆਂ ਦੀ ਤਰ੍ਹਾਂ ਕਾਮਯਾਬ ਹੋਵੇਗਾ ਅਤੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਵ. ਮਾਤਾ ਚੰਨਣ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ ਅਗਲੀ ਖ਼ਬਰ ਐੱਸ. ਪੀ. ਐੱਨ. ਕਾਲਜ ਮੁਕੇਰੀਆਂ 'ਚ ਵਿੱਤੀ ਸਾਖਰਤਾ 'ਤੇ ਵਰਕਸ਼ਾਪ ਕਰਵਾਈ
Ad Position 24