ਦਸੂਹਾ, 6 ਮਾਰਚ (ਭੁੱਲਰ)-ਵਪਾਰ ਮੰਡਲ ਦਸੂਹਾ ਦੇ ਮੁੱਖ ਸਕੱਤਰ ਤੇ ਪ੍ਰਜਾਪਤ ਸਮਾਜ ਦੇ ਆਗੂ ਨਿਰਮਲ ਸਿੰਘ ਤਲਵਾੜ, ਸਮਾਜ ਸੇਵੀ ਅਮਰੀਕ ਸਿੰਘ ਤੇ ਜਸਬੀਰ ਸਿੰਘ ਲਾਡੀ ਦੇ ਮਾਤਾ ਚੰਨਣ ਕੌਰ ਪਤਨੀ ਸਵ. ਕਰਤਾਰ ਸਿੰਘ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਨਮਿਤ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਵੈਰਾਗਮਈ ਕੀਰਤਨ ਸਰਵਨ ਕਰਵਾਇਆ ਗਿਆ | ਇਸ ਮੌਕੇ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ, ਪ੍ਰਜਾਪਤ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਪੂ ਸੋਹਲ ਤੇ ਸਾਬਕਾ ਡੀ.ਪੀ.ਆਰ.ਓ. ਬਲਦੇਵ ਸਿੰਘ ਬੱਲੀ ਨੇ ਮਾਤਾ ਚੰਨਣ ਕੌਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਫ਼ਲਸਫ਼ੇ 'ਤੇ ਚਾਨਣਾ ਪਾਇਆ | ਮੰਚ ਦਾ ਸੰਚਾਲਨ ਕਰਦਿਆਂ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਕਮਲਪ੍ਰੀਤ ਸਿੰਘ ਖ਼ਾਲਸਾ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਸੂਹਾ ਕੌਂਸਲ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ, ਚੇਅਰਮੈਨ ਮਨਜੀਤ ਸਿੰਘ, ਤਰਸੇਮ ਸਿੰਘ ਖ਼ਾਲਸਾ, ਹਰਬਿੰਦਰ ਸਿੰਘ ਕਲਸੀ, ਚਮਨ ਲਾਲ ਜੰਬਾ, ਬੀਬੀ ਜਤਿੰਦਰ ਕੌਰ ਠੁਕਰਾਲ, ਸੁਖਵਿੰਦਰ ਸਿੰਘ ਰੰਮੀ, ਡਾ. ਬਲਵੰਤ ਸਿੰਘ, ਜੇ.ਐੱਸ. ਮੱਲ੍ਹੀ, ਰਾਕੇਸ਼ ਮਹਾਜਨ, ਅਰਜਨ ਸਿੰਘ, ਬੀ.ਡੀ. ਸੰਦਲ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਪਰਮਿੰਦਰ ਸਿੰਘ ਟਿੰਮਾ, ਮਿਹਰ ਸਿੰਘ ਕਾਲਾ, ਪਰਮਜੀਤ ਸਿੰਘ ਪੰਮਾ, ਡਾ. ਰਜਿੰਦਰ ਸਿੰਘ, ਲਖਵਿੰਦਰ ਸਿੰਘ ਰਿੰਕੂ, ਰਾਜੂ ਠੁਕਰਾਲ, ਸੁਖਬੀਰ ਸਿੰਘ ਨਈਅਰ, ਪਰਮਪ੍ਰੀਤ ਸਿੰਘ ਨਈਅਰ, ਅਜੀਤ ਸਿੰਘ ਕੈਂਥ, ਮਿਹਰ ਸਿੰਘ ਕਾਲਾ, ਅਥਲੀਟ ਸੋਹਣ ਲਾਲ ਰਾਜਪੂਤ, ਗੋਪਾਲ ਜੌਹਰ, ਰਿੰਪਾ ਸ਼ਰਮਾ, ਆਸ਼ੂ ਪਾਲ, ਲਾਡੀ ਸੋਹਲ, ਬਿਸ਼ਨ ਲਾਲ, ਸੰਜੂ ਸ਼ਰਮਾ, ਕੈਲਾਸ਼ ਡੋਗਰਾ, ਸਤੀਸ਼ ਡਡਵਾਲ, ਕਸ਼ਮੀਰੀ ਲਾਲ ਲਾਟੂ ਤੇ ਕੁਲਜੀਤ ਸਿੰਘ ਲਾਹੌਰੀ ਆਦਿ ਹਾਜ਼ਰ ਸਨ |