11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਡਾ. ਨਵਰੀਤ ਸਿੰਘ ਮੰਡਿਆਲ ਨੂੰ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 07-03-2026
ਹੁਸ਼ਿਆਰਪੁਰ, 6 ਮਾਰਚ (ਬਲਜਿੰਦਰਪਾਲ ਸਿੰਘ)-ਸਾਬਕਾ ਐੱਸ. ਐੱਮ. ਓ. ਤੇ ਦੰਦਾਂ ਦੇ ਮਾਹਿਰ ਡਾਕਟਰ ਜਸਵੰਤ ਸਿੰਘ ਮੰਡਿਆਲ ਦੇ ਪੁੱਤਰ ਡਾ: ਨਵਰੀਤ ਸਿੰਘ ਮੰਡਿਆਲ (34), ਜਿਨ੍ਹਾਂ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਮੁਹੱਲਾ ਸੈਂਟਰਲ ਟਾਊਨ ਹੁਸ਼ਿਆਰਪੁਰ ਵਿਖੇ ਪਾਏ ਗਏ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਮਿੱਠਾ ਟਿਵਾਣਾ, ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਭਾਈ ਤਰਨਦੀਪ ਸਿੰਘ ਮਿੱਠਾ ਟਿਵਾਣਾ ਦੇ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਡਾ: ਨਵਰੀਤ ਸਿੰਘ ਮੰਡਿਆਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਮਹੰਤ ਪਿ੍ਤਪਾਲ ਸਿੰਘ, ਤੀਕਸ਼ਣ ਸੂਦ ਸਾਬਕਾ ਕੈਬਨਿਟ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ, ਕਰਮਜੀਤ ਕੌਰ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ, ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ, ਗੁਰਪ੍ਰੀਤ ਸਿੰਘ ਪ੍ਰਧਾਨ ਸਿੱਖ ਵੈੱਲਫੇਅਰ ਸੁਸਾਇਟੀ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ ਅਕਾਲੀ ਦਲ, ਪ੍ਰੇਮ ਸਿੰਘ ਪਿੱਪਲਾਂਵਾਲਾ ਸਾਬਕਾ ਸੀਨੀਅਰ ਡਿਪਟੀ ਮੇਅਰ, ਪੁਨੀਤਇੰਦਰ ਸਿੰਘ ਕੰਗ ਬੁਲਾਰਾ ਸ਼ੋ੍ਰਮਣੀ ਅਕਾਲੀ ਦਲ, ਐਸ.ਐਮ.ਓ. ਡਾ: ਨਵਜੋਤ ਸਿੰਘ, ਡਾ: ਸੁੰਦਰ ਸ਼ਾਮ, ਡਾ: ਜਤਿੰਦਰ ਸਿੰਘ, ਸਮਾਜ ਸੇਵੀ ਵਰਿੰਦਰ ਸਿੰਘ ਪਰਹਾਰ, ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਪ੍ਰੋ: ਬਹਾਦਰ ਸਿੰਘ ਸੁਨੇਤ, ਸਾਬਕਾ ਨਿਗਰਾਨ ਇੰਜੀਨੀਅਰ ਅਜੀਤ ਸਿੰਘ, ਸੰਤੋਖ ਸਿੰਘ ਔਜਲਾ, ਰਾਣਾ ਰਣਵੀਰ ਸਿੰਘ, ਡਾ: ਉਪਕਾਰ ਸਿੰਘ ਸੂਚ, ਡਾ: ਐੱਸ.ਐੱਸ. ਦਰਦੀ, ਡਾ: ਜੇ. ਐੱਸ. ਧਾਮੀ, ਡਾ: ਰਣਜੀਤ ਸਿੰਘ, ਡਾ: ਸੁਖਦੇਵ ਸਿੰਘ, ਡਾ: ਪੰਕਜ ਸ਼ਿਵ, ਡਾ: ਸ਼ਿਵ ਕੁਮਾਰ, ਸਤਵੀਰ ਸਿੰਘ ਬਾਜਵਾ, ਡਾ: ਮਹਿਤਾ, ਡੀ.ਐੱਸ.ਪੀ. ਹਰਜੀਤ ਸਿੰਘ, ਸੰਤਵੀਰ ਸਿੰਘ ਬਾਜਵਾ, ਮਹਿੰਦਰਪ੍ਰਤਾਪ ਸਿੰਘ, ਜਗਦੀਪ ਸਿੰਘ ਖੇੜਾ, ਡਾ: ਸੁਖਰਾਜ ਸਿੰਘ, ਡਾ: ਨਵਨੀਤ ਕੌਰ ਤੇ ਡਾ: ਹਰਪ੍ਰੀਤ ਕੌਰ ਸੂਚ ਆਦਿ ਹਾਜ਼ਰ ਸਨ | ਅਖੀਰ ਵਿਚ ਉੱਘੇ ਪੱਤਰਕਾਰ ਸਤਵੰਤ ਸਿੰਘ ਥਿਆੜਾ ਨੇ ਪਰਿਵਾਰ ਵਲੋਂ ਦੁੱਖ ਦੀ ਘੜੀ ਵਿਚ ਸ਼ਰੀਕ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਨਾਮਧਾਰੀ ਧਰਮਸ਼ਾਲਾ ਮੈਨੇਜਿੰਗ ਸੁਸਾਇਟੀ ਵਲੋਂ ਧਾਰਮਿਕ ਸਮਾਗਮ ਅਗਲੀ ਖ਼ਬਰ ਸਵ. ਮਾਤਾ ਚੰਨਣ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫ਼ੁੱਲ ਭੇਟ
Ad Position 24