ਮੁਕੇਰੀਆਂ, 6 ਮਾਰਚ (ਰਾਮਗੜ੍ਹੀਆ)-ਭਾਰਤ ਦੀ ਜੰਗ ਏ ਆਜ਼ਾਦੀ ਦੇ ਮੋਢੀ ਅਤੇ ਸਵੈਦੇਸ਼ੀ ਲਹਿਰ ਦੇ ਬਰਨੀ, ਸਿੱਖੀ ਸਵੈਮਾਨ, ਖ਼ਾਲਸਾਈ ਸ਼ਰਨ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਇਸਤਰੀ ਜਾਤੀ ਦੇ ਮੁਕਤੀਦਾਤਾ, ਮਹਾਨ ਸਮਾਜ ਸੁਧਾਰਕ, ਕ੍ਰਾਂਤੀਕਾਰੀ ਯੋਧੇ ਅਤੇ ਯੁੱਗ ਪਲਟਾਊ ਸ਼ਖੀਸ਼ਅਤ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 210ਵੇਂ ਪ੍ਰਕਾਸ਼ ਵਰ੍ਹੇ ਨੂੰ ਸਮਰਪਿਤ ਧਾਰਮਿਕ ਸਮਾਗਮ ਨਾਮਧਾਰੀ ਧਰਮਸ਼ਾਲਾ ਮੈਨੇਜਿੰਗ ਸੁਸਾਇਟੀ (ਰਜਿ.) ਮੁਕੇਰੀਆਂ ਵਲੋਂ ਸਮੂਹ ਇਲਾਕੇ ਦੀ ਨਾਮਧਾਰੀ ਸੰਗਤ ਦੇ ਸਹਿਯੋਗ ਨਾਲ ਨਾਮਧਾਰੀ ਗੁਰਦੁਆਰਾ/ਧਰਮਸ਼ਾਲਾ ਖਿੱਚੀਆਂ ਰੋੜ ਮੁਕੇਰੀਆਂ ਵਿਖੇ ਬਹੁਤ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਡਾ. ਸੰਤ ਐਸ. ਪੀ. ਸਿੰਘ (ਉੱਤਰਾਧਿਕਾਰੀ ਸਤਿਗੁਰੂ ਦਲੀਪ ਸਿੰਘ (ਨਾਮਧਾਰੀ ਮੁਖੀ) ਨੇ ਉਚੇਚੇ ਤੌਰ 'ਤੇ ਸੰਗਤਾਂ ਨੂੰ ਦਰਸ਼ਨ ਦਿੱਤੇ | ਇਸ ਸਮਾਗਮ ਦੀ ਆਰੰਭਤਾ ਬੀਬੀਆਂ ਦੇ ਜਥੇ ਵਲੋਂ ਵਿਰਾਗਮਈ ਸ਼ਬਦ ਗਾਇਣ ਕਰਕੇ ਕੀਤੀ ਗਈ | ਜਥੇ. ਦਲਵੀਰ ਸਿੰਘ ਨੇ ਹੱਲੇ ਦੇ ਦੀਵਾਨ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਨਾਮਧਾਰੀ ਦਰਬਾਰ ਦੇ ਵਿਦਵਾਨ ਜਥੇਦਾਰ ਅਮਰੀਕ ਸਿੰਘ ਨੇ ਆਪਣੇ ਕੀਰਤਨ ਅਤੇ ਕਥਾ ਰਾਹੀ ਸਤਿਗੁਰੂ ਰਾਮ ਸਿੰਘ ਦੇ ਜੀਵਨ ਕਾਲ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ | ਇਸ ਸਮਾਗਮ ਵਿਚ ਉਚੇਚੇ ਤੌਰ 'ਤੇ ਦਰਸ਼ਨ ਦੇਣ ਆਏ ਡਾ. ਸੰਤ ਐੱਸ. ਪੀ. ਸਿੰਘ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸਤਿਗੁਰੂ ਰਾਮ ਸਿੰਘ ਦੁਆਰਾ ਅਨੰਦ ਕਾਰਜ, ਵਿਆਹ ਦੀ ਪ੍ਰਥਾ ਆਰੰਭ ਕਰਨ, ਅੰਤਰਜਾਤੀ ਵਿਆਹ, ਵਿਧਵਾ ਵਿਆਹ ਕਰਨ, ਇਸਤਰੀ ਜਾਤੀ ਨੂੰ ਅੰਮਿ੍ਤ ਛਕਾਉਣ ਆਦਿ ਪ੍ਰਥਾ ਸ਼ੁਰੂ ਕਰਕੇ ਇਸਤਰੀ ਜਾਤੀ ਨੂੰ ਸਵੈਮਾਨ ਅਤੇ ਸਮਾਜਿਕ ਬਰਾਬਰਤਾ ਦਾ ਦਰਜਾ ਦੇਣ ਬਾਰੇ ਸਤਿਗੁਰੂ ਦੀ ਨੀਤੀ ਦੀ ਸਰਾਹੁਣਾ ਕੀਤੀ | ਉਨ੍ਹਾਂ ਆਪਣੇ ਉਪਦੇਸ਼ ਵਿਚ ਸੰਗਤ ਨੂੰ ਨਾਂਅ ਸਿਮਰਨ ਕਰਨ, ਗੁਰਬਾਣੀ ਪੜ੍ਹ, ਗੁਰਬਾਣੀ ਅਨੁਸਾਰ ਜੀਵਨ ਵਤੀਤ ਕਰਨ, ਮਨੁੱਖੀ ਕਦਰਾਂ ਕੀਮਤਾਂ ਆਦਿ ਬਾਰੇ ਪ੍ਰਮਾਣ ਦੇ ਕੇ ਸੰਗਤਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਦਿਲਬਾਗ ਸਿੰਘ, ਇਕਬਾਲ ਸਿੰਘ, ਮਹਿੰਦਰ ਸਿੰਘ, ਦਲਵੀਰ ਸਿੰਘ, ਸੁਖਪ੍ਰੀਤ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਕਰਨੈਲ ਸਿੰਘ, ਤਪਿੰਦਰ ਸਿੰਘ, ਸੁੱਚਾ ਸਿੰਘ, ਜਸਵੰਤ ਸਿੰਘ, ਜਗੀਰ ਸਿੰਘ, ਦਵਿੰਦਰ ਸਿੰਘ, ਤਰਲੋਕ ਸਿੰਘ, ਸੁਖਵੰਤ ਸਿੰਘ, ਹਰਭਜਨ ਸਿੰਘ, ਰਘੁਬੀਰ ਸਿੰਘ, ਸ਼ੇਰ ਸਿੰਘ, ਮਨਜੋਤ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ, ਗੁਲਜ਼ਾਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਨਿਰੰਜਣ ਸਿੰਘ, ਗੁਰਦੀਪ ਸਿੰਘ, ਪਰਸ਼ੋਤਮ ਸਿੰਘ ਪੁਰੇਵਾਲ, ਜਗਤਾਰ ਸਿੰਘ, ਰਛਪਾਲ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ, ਭੂਪਿੰਦਰ ਸਿੰਘ, ਕੁਲਵੰਤ ਕੌਰ, ਗੁਰਪਾਲ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਬਲਵੀਰ ਕੌਰ, ਰਾਜਵੰਤ ਕੌਰ, ਬੀਬੀਆਂ ਦੇ ਜਥੇ ਵਿਚ ਦਰਸ਼ਨ ਕੌਰ, ਰਵਿੰਦਰ ਕੌਰ, ਸੁਰਜੀਤ ਕੌਰ, ਜਸਵੀਰ ਕੌਰ, ਹਰਜਿੰਦਰ ਕੌਰ, ਸੁਰਿੰਦਰ ਕੌਰ, ਦਲਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਹੋਈ | ਸਟੇਜ ਸਕੱਤਰ ਦੀ ਭੂਮਿਕਾ ਜਸਵੰਤ ਸਿੰਘ ਕਲਸੀ ਨੇ ਬਾਖ਼ੂਬੀ ਨਿਭਾਈ |