10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਵੁੱਡਲੈਂਡ ਓਵਰਸੀਜ਼ ਸਕੂਲ 'ਚ ਕੇ-2 ਦੇ ਵਿਦਿਆਰਥੀਆਂ ਲਈ ਕਾਨਵੋਕੇਸ਼ਨ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-03-2026
ਹੁਸ਼ਿਆਰਪੁਰ, 6 ਮਾਰਚ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ ਕੇ-2 ਦੇ ਵਿਦਿਆਰਥੀਆਂ ਲਈ ਕਨਵੋਕੇਸ਼ਨ ਸਮਾਗਮ ਕਰਵਾਇਆ ਗਿਆ, ਉਪਰੰਤ ਕਲਾਸ-1 ਦੀ ਸ਼ੁਰੂਆਤ ਕੀਤੀ ਗਈ | ਸਮਾਗਮ ਦੌਰਾਨ ਗ੍ਰੈਜੂਏਟ ਵਿਦਿਆਰਥੀ ਰਵਾਇਤੀ ਕਨਵੋਕੇਸ਼ਨ ਪਹਿਰਾਵੇ (ਗਾਊਨ ਅਤੇ ਟੋਪੀਆਂ) 'ਚ ਸਜੇ ਹੋਏ ਦਿਖਾਈ ਦਿੱਤੇ | ਉਨ੍ਹਾਂ ਦੇ ਚਿਹਰਿਆਂ ਤੋਂ ਖ਼ੁਸ਼ੀ, ਆਤਮ-ਵਿਸ਼ਵਾਸ ਅਤੇ ਪ੍ਰਾਪਤੀ ਦੀ ਚਮਕ ਸਾਫ਼ ਝਲਕਦੀ ਸੀ | ਇਸ ਮੌਕੇ ਸ਼ੁਰੂਆਤੀ ਸਿੱਖਣ ਯਾਤਰਾ ਨੂੰ ਮਾਨਤਾ ਦਿੰਦਿਆਂ ਹਰੇਕ ਵਿਦਿਆਰਥੀ ਨੂੰ ਸਰਟੀਫਿਕੇਟ ਵੀ ਭੇਟ ਕੀਤਾ ਗਿਆ | ਇਸ ਮੌਕੇ ਸਕੂਲ ਕੈਂਪਸ 'ਚ ਪੰਜ ਰਚਨਾਤਮਿਕ ਫ਼ੋਟੋ ਬੂਥ ਵੀ ਸਥਾਪਿਤ ਕੀਤੇ ਗਏ ਸਨ | ਇਸ ਮੌਕੇ ਕਲਾਸ-ਰੂਮਾਂ ਦੇ ਅੰਦਰ ਅਤੇ ਬਾਹਰ ਨਾਚ, ਖੇਡਾਂ ਅਤੇ ਸਮੂਹ ਗਤੀਵਿਧੀਆਂ ਨੇ ਮਾਹੌਲ ਨੂੰ ਤਿਉਹਾਰਾਂ ਵਾਲਾ ਬਣਾ ਦਿੱਤਾ | ਇਸ ਮੌਕੇ ਕੇਕ ਵੀ ਕੱਟਿਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਇਸ ਨਵੇਂ ਪੜਾਅ ਦਾ ਖ਼ੁਸ਼ੀ ਨਾਲ ਸਵਾਗਤ ਕੀਤਾ ਤੇ ਹਰੇਕ ਬੱਚੇ ਨੂੰ ਗ੍ਰੈਜੂਏਸ਼ਨ ਚਿੰਨ੍ਹ ਭੇਟ ਕੀਤੇ ਗਏ | ਇਸ ਮੌਕੇ ਆਪਣੇ ਸੰਦੇਸ਼ 'ਚ ਸਕੂਲ ਦੀ ਪਿ੍ੰਸੀਪਲ ਪੂਜਾ ਧੀਮਾਨ ਨੇ ਕਿਹਾ ਕਿ ਸਾਨੂੰ ਆਪਣੇ ਕੇ-2 ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ | ਉਹ ਹੁਣ ਪਹਿਲੀ ਜਮਾਤ 'ਚ ਜਾ ਰਹੇ ਹਨ, ਜੋ ਉਨ੍ਹਾਂ ਦੇ ਜੀਵਨ ਦਾ ਇਕ ਨਵਾਂ ਅਧਿਆਇ ਹੈ | ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਹੇਗਾ | ਉਨ੍ਹਾਂ ਕਿਹਾ ਕਿ ਕੇ-2 ਤੋਂ ਬਾਅਦ, ਬੱਚਿਆਂ ਨੂੰ ਸਵੈ-ਨਿਰਭਰਤਾ, ਸਹਿਯੋਗ ਅਤੇ ਨੈਤਿਕ ਕਦਰਾਂ-ਕੀਮਤਾਂ ਸਿਖਾਈਆਂ ਜਾਂਦੀਆਂ ਹਨ, ਜਿਸ ਨਾਲ ਉਹ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਦੇ ਹਨ | ਇਸ ਮੌਕੇ ਸਕੂਲ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਸਕੂਲ ਪਰਿਵਾਰ ਵਲੋਂ ਸਾਰੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਵੁੱਡਲੈਂਡ ਸਕੂਲ ਆਪਣੀ ਸ਼ੁਰੂਆਤ ਤੋਂ ਹੀ ਅਜਿਹੇ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ, ਜੋ
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਅਗਲੀ ਖ਼ਬਰ ਨਾਮਧਾਰੀ ਧਰਮਸ਼ਾਲਾ ਮੈਨੇਜਿੰਗ ਸੁਸਾਇਟੀ ਵਲੋਂ ਧਾਰਮਿਕ ਸਮਾਗਮ
Ad Position 24